ਭਾਰਤ ਨਾਲ ਸਬੰਧਾਂ 'ਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਇਮਰਾਨ ਖਾਨ ਨੇ ਦਿੱਤਾ ਇਹ ਬਿਆਨ

By Baljit Singh - June 26, 2021 8:06 pm

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਵਿਚ ਨਰਿੰਦਰ ਮੋਦੀ ਦੀ ਥਾਂ ਕੋਈ ਹੋਰ ਹੁੰਦਾ ਤਾਂ ਸ਼ਾਇਦ ਸਾਡੇ ਸੰਬੰਧ ਬਿਹਤਰ ਹੁੰਦੇ। ਦਰਅਸਲ ਇਮਰਾਨ ਖਾਨ ਨੇ ਹਾਲ ਹੀ ਵਿੱਚ ‘ਦਿ ਨਿਊਯਾਰਕ ਟਾਈਮਜ਼’ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਇਹ ਕਿਹਾ ਹੈ।

ਪੜੋ ਹੋਰ ਖਬਰਾਂ: ਕਿਸਾਨਾਂ ਦੇ ਹੱਕ 'ਚ ਨਿੱਤਰੇ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਮਿਲਣ ਪਹੁੰਚੇ ਸੁਖਬੀਰ ਸਿੰਘ ਬਾਦਲ

ਇਮਰਾਨ ਖਾਨ ਨੇ ਕਿਹਾ ਕਿ ‘ਮੈਨੂੰ ਲਗਦਾ ਹੈ ਕਿ ਇਹ ਆਰਐੱਸਐੱਸ ਦੀ ਅਜੀਬ ਸੋਚ ਹੈ, ਜਿਸ ਨਾਲ ਨਰਿੰਦਰ ਮੋਦੀ ਸਬੰਧਤ ਹੈ। ਜੇ ਨਰਿੰਦਰ ਮੋਦੀ ਦੀ ਥਾਂ ਭਾਰਤ ਦੇ ਹੋਰ ਆਗੂ ਹੁੰਦੇ ਤਾਂ ਪਾਕਿਸਤਾਨ ਉਸ ਨਾਲ ਬਿਹਤਰ ਸੰਬੰਧ ਬਣਾ ਸਕਦਾ ਸੀ ਅਤੇ ਹਾਂ, ਅਸੀਂ ਆਪਣੇ ਸਾਰੇ ਵੱਖ-ਵੱਖ ਮੁੱਦੀਆਂ ਨੂੰ ਸੁਲਝਾ ਲੈਂਦੇ।'

ਪੜੋ ਹੋਰ ਖਬਰਾਂ: ਚੰਡੀਗੜ੍ਹ ਵਿਚ ਸਾਹਮਣੇ ਆਇਆ ਡੈਲਟਾ ਪਲੱਸ ਵੇਰੀਏਂਟ ਦਾ ਮਾਮਲਾ

ਇਸ ਇੰਟਰਵਿਊ ਦੌਰਾਨ, ਜਦੋਂ ‘ਨਿਊਯਾਰਕ ਟਾਈਮਜ਼’ ਦੇ ਰਿਪੋਰਟਰ ਨੇ ਇਮਰਾਨ ਖਾਨ ਨੂੰ ਪੁੱਛਿਆ ਕਿ ਜੇ ਮੋਦੀ ਸਰਕਾਰ ਸੱਤਾ ਛੱਡਦੀ ਹੈ ਤਾਂ ਕੀ ਭਾਰਤ-ਪਾਕਿਸਤਾਨ ਸੰਬੰਧ ਸੁਧਰ ਜਾਣਗੇ ? ਇਸ ਦੇ ਜਵਾਬ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਨੂੰ ਕਿਸੇ ਵੀ ਹੋਰ ਪਾਕਿਸਤਾਨੀ ਨਾਲੋਂ ਜ਼ਿਆਦਾ ਜਾਣਦੇ ਹਨ ਕਿਉਂਕਿ ਦੋਵੇਂ ਦੇਸ਼ ਮਿਲ ਕੇ ਕ੍ਰਿਕਟ ਖੇਡਦੇ ਹਨ ਅਤੇ ਇਸੇ ਲਈ ਉਹ ਭਾਰਤ ਪ੍ਰਤੀ ਸਤਿਕਾਰ ਅਤੇ ਪਿਆਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ‘ਮੈਂ ਭਾਰਤ ਨੂੰ ਕਿਸੇ ਵੀ ਹੋਰ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ ਅਤੇ ਉਸਦਾ ਸਤਿਕਾਰ ਕਰਦਾ ਹਾਂ ਕਿਉਂਕਿ ਕ੍ਰਿਕਟ ਇੱਕ ਵੱਡੀ ਖੇਡ ਹੈ। ਇਹ ਲਗਭਗ ਦੋਵੇਂ ਦੇਸ਼ਾਂ ਵਿਚ ਇਕ ਧਰਮ ਵਾਂਗ ਹੈ।

ਪੜੋ ਹੋਰ ਖਬਰਾਂ: ਜਾਰਜ ਫਲਾਇਡ ਹੱਤਿਆ ਮਾਮਲੇ 'ਚ ਪੁਲਿਸ ਅਧਿਕਾਰੀ ਨੂੰ ਹੋਈ 22.5 ਸਾਲ ਦੀ ਸਜ਼ਾ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਲਈ ਜਦੋਂ ਮੈਂ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦਫ਼ਤਰ ਵਿਚ ਸ਼ਾਮਲ ਹੋਇਆ ਸੀ ਤਾਂ ਮੈਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਸੀ ਕਿ ਮੇਰੇ ਸੱਤਾ ਵਿਚ ਆਉਣ ਦਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਰੂਰੀ ਕਾਰਨ ਇਹ ਹੈ ਕਿ ਮੈਂ ਪਾਕਿਸਤਾਨ ਵਿਚ ਗਰੀਬੀ ਨੂੰ ਘੱਟ ਕਰਨਾ ਚਾਹੁੰਦਾ ਹਾਂ। ਇਸ ਦਾ ਸਭ ਤੋਂ ਵਧੀਆ ਤਰੀਕਾ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਨੂੰ ਸਹੀ ਢੰਗ ਨਾਲ ਚਲਾਉਣਾ। ਇਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਵਾਸ਼ਿੰਗਟਨ ਦੇ ਨਾਲ ਸਹੀ ਰਿਸ਼ਤੇ ਚਾਹੁੰਦਾ ਹੈ ਜਿਵੇਂ ਅਮਰੀਕਾ ਦੇ ਬ੍ਰਿਟੇਨ ਜਾਂ ਭਾਰਤ ਦੇ ਨਾਲ ਹਨ। ਇਮਰਾਨ ਦੇ ਇਸ ਬਿਆਨ ਦੇ ਨਾਲ ਚੀਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਚੀਨ ਤੇ ਅਮਰੀਕਾ ਦੇ ਵਿਚਾਲੇ ਲਗਾਤਾਰ ਤਕਰਾਰ ਚੱਲ ਰਹੀ ਹੈ।

-PTC News

adv-img
adv-img