ਪਾਕਿਸਤਾਨੀ ਮਛੇਰੇ ਦੇ ਹੱਥ ਲੱਗੀ ਦੁਰਲੱਭ ਮੱਛੀ, ਰਾਤੋ ਰਾਤ ਚਮਕੀ ਕਿਸਮਤ
ਕਰਾਚੀ: ਕਹਿੰਦੇ ਹਨ ਕਿ ਕਿਸੇ ਇਨਸਾਨ ਦੀ ਕਿਸਮਤ ਕਦੋਂ ਪਲਟ ਜਾਵੇ ਕਿਹਾ ਨਹੀਂ ਜਾ ਸਕਦਾ ਹੈ। ਕੁਝ ਅਜਿਹਾ ਹੀ ਹੋਇਆ ਪਾਕਿਸਤਾਨ (Pakistan) ਦੇ ਇਕ ਮਛੇਰੇ ਦੇ ਨਾਲ। ਪਾਕਿਸਤਾਨ ਦੇ ਗਵਾਦਰ ਇਲਾਕੇ ਵਿਚ ਇੱਕ ਮਛੇਰੇ (Fisherman) ਨੂੰ ਜੇਵਾਨੀ ਦੇ ਤਟ ਉੱਤੇ ਅਰਬ ਸਾਗਰ ਵਿਚ ਇੱਕ ਅਨੋਖੀ ਮੱਛੀ ਹੱਥ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ 48 ਕਿੱਲੋਗ੍ਰਾਮ ਵਜਨੀ ਇਸ ਮੱਛੀ ਦੀ ਕੀਮਤ 72 ਲੱਖ ਰੁਪਏ ਹੈ।
ਪੜੋ ਹੋਰ ਖਬਰਾਂ: ਮੈਟ੍ਰੀਮੋਨੀਅਲ ਸਾਈਟ ਤੋਂ ਤੈਅ ਹੋਇਆ ਮੁਟਿਆਰ ਦਾ ਵਿਆਹ, ਮੰਗੇਤਰ ਨੇ ਲਾਇਆ 8 ਲੱਖ ਦਾ ਚੂਨਾ
ਇਹ ਮੱਛੀ ਬੇਹੱਦ ਅਨੋਖਾ ਕਹੇ ਜਾਣ ਵਾਲੇ ਕ੍ਰੋਆਕੇਰ ਪ੍ਰਜਾਤੀ ਦੀ ਹੈ। ਲੱਖਾਂ ਰੁਪਏ ਦੀ ਇਸ ਮੱਛੀ ਫੜਨ ਵਾਲੀ ਕਿਸ਼ਤੀ ਦੇ ਮਾਲਿਕ ਸਾਜਿਦ ਹਾਜ਼ੀ ਅਬਾਬਕਰ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਜਦੋਂ ਇਸ ਮੱਛੀ ਨੂੰ ਫੜਿਆ ਗਿਆ ਤਾਂ ਉਸ ਸਮੇਂ ਕਿਸ਼ਤੀ ਦੀ ਕਪਤਾਨੀ ਪਿਸ਼ਕਨ ਦੇ ਰਹਿਣ ਵਾਲੇ ਵਾਹਿਦ ਬਲੋਚ ਕਰ ਰਹੇ ਸਨ। ਓਧਰ ਗਵਾਦਰ ਦੇ ਮੱਛੀ ਪਾਲਣ ਮਾਮਲਿਆਂ ਦੇ ਉਪ ਡਾਇਰੈਕਟਰ ਅਹਿਮਦ ਨਦੀਮ ਨੇ ਇਸ ਗੱਲ ਦੀ ਪੁਸ਼ਟੀ ਦੀ ਕਿ ਉਨ੍ਹਾਂ ਨੇ ਇਸ ਤੋਂ ਜ਼ਿਆਦਾ ਮਹਿੰਗੀ ਮੱਛੀ ਪਹਿਲਾਂ ਕਦੇ ਨਹੀਂ ਵੇਖੀ ਸੀ।
ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨੇ ਤੋੜਿਆ ਆਮ ਆਦਮੀ ਦਾ ਲੱਕ, ਇੱਕ ਕਰੋੜ ਤੋਂ ਜ਼ਿਆਦਾ ਲੋਕ ਹੋਏ ਬੇਰੋਜ਼ਗਾਰ
ਕਰੀਬ 48 ਕਿੱਲੋਗ੍ਰਾਮ ਵਜਨੀ ਇਹ ਮੱਛੀ 72 ਲੱਖ ਰੁਪਏ ਵਿਚ ਵਿਕੀ ਹੈ। ਅਬਾਬਕਰ ਨੇ ਦੱਸਿਆ ਕਿ ਮੱਛੀ ਦੀ ਨੀਲਾਮੀ ਦੌਰਾਨ ਇੱਕ ਵਾਰ ਤਾਂ ਉਸਦੀ ਕੀਮਤ 86 ਲੱਖ ਰੁਪਏ ਤੱਕ ਪਹੁੰਚ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਛੋਟ ਦਿੰਦੇ ਰਹੇ ਹਾਂ ਅਤੇ ਇਸ ਰਸਮ ਦਾ ਪਾਲਣ ਕਰਦੇ ਹੋਏ ਅਸੀਂ ਮੱਛੀ ਦੀ ਕੀਮਤ 72 ਲੱਖ ਰੁਪਏ ਤੈਅ ਕੀਤੀ ਹੈ। ਪਾਕਿਸਤਾਨ ਮਰੀਨ ਬਾਇਓਲਾਜਿਸਟ ਅਬਦੁਲ ਰਹੀਮ ਬਲੋਚ ਨੇ ਕਿਹਾ ਕਿ ਵਿਸ਼ਾਲ ਕਰੋਕਰ ਮੱਛੀ ਦੀ ਮੰਗ ਚੀਨ ਅਤੇ ਯੂਰਪ ਵਿਚ ਬਹੁਤ ਜ਼ਿਆਦਾ ਹੈ।
ਪੜੋ ਹੋਰ ਖਬਰਾਂ: ਇਹ ਹਨ ਟਾਪ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ ਇੰਨੇ ਤੋਂ ਸ਼ੁਰੂ
-PTC News