Thu, May 2, 2024
Whatsapp

ਸੂਰਜ ਲਈ ਪਹਿਲੀ ਫਲਾਈਟ ਜੁਲਾਈ 'ਚ ਹੋਵੇਗੀ ਲਾਂਚ - ਨਾਸਾ

Written by  Joshi -- April 09th 2018 04:16 PM
ਸੂਰਜ ਲਈ ਪਹਿਲੀ ਫਲਾਈਟ ਜੁਲਾਈ 'ਚ ਹੋਵੇਗੀ ਲਾਂਚ - ਨਾਸਾ

ਸੂਰਜ ਲਈ ਪਹਿਲੀ ਫਲਾਈਟ ਜੁਲਾਈ 'ਚ ਹੋਵੇਗੀ ਲਾਂਚ - ਨਾਸਾ

Parker Solar Probe Nasa:ਸੂਰਜ ਲਈ ਪਹਿਲੀ ਫਲਾਈਟ ਜੁਲਾਈ 'ਚ ਹੋਵੇਗੀ ਲਾਂਚ - ਨਾਸਾ ਨਾਸਾ ਦੇ ਵਿਗਿਆਨੀਆਂ ਵੱਲੋਂ ਇੱਕ ਹੋਰ ਉਪਲਬਧੀ ਹਾਸਲ ਕਰਦਿਆਂ ਮਨੁੱਖੀ ਇਤਿਹਾਸ ਦਾ ਸੂਰਜ ਵੱਲ ਪਹਿਲਾ ਮਿਸ਼ਨ ਸ਼ੁਰੂ ਕਰਨ ਦੀਆਂ ਤਿਆਰੀਆਂ ਕੱਸ ਲਈਆਂ ਗਈਆਂ ਹਨ। ਇਸ ਮਿਸ਼ਨ ਨੂੰ ਨਾਸਾ ਵਾਲਿਆਂ ਨੇ ਪਾਰਕਰ ਸੋਲਰ ਪ੍ਰੋਬ ਦਾ ਨਾਮ ਦਿੱਤਾ ਹੈ, ਅਤੇ ਇਸ ਮਿਸ਼ਨ ਦੀ ਲਾਂਚਿੰਗ ੩੧ ਜੁਲਾਈ ਨੂੰ ਹੋਵੇਗੀ। ਪਾਰਕਰ ਸੋਲਰ ਪ੍ਰੋਬ ਮਨੁੱਖੀ ਇਤਿਹਾਸ ਦਾ ਸੂਰਜ ਵੱਲ ਜਾਣ ਦਾ ਪਹਿਲਾ ਮਿਸ਼ਨ ਹੈ ਅਤੇ ਇਹ ਮਿਸ਼ਨ ਲਾਂਚ ਹੋਣ ਤੋਂ ਬਾਅਦ ਕੋਰੋਨਾ ਜਾਵੇਗਾ, ਜਿਸਨੂੰ ਇਨਸਾਨ ਪਹਿਲਾਂ ਕਦੇ ਨਹੀਂ ਖੋਜਿਆ ਸੀ। ਇਸ ਮਿਸ਼ਂ ਨਾਲ ਪਿਛਲੇ ੬ ਦਹਾਕਿਆਂ ਤੋਂ ਲੱਭੇ ਜਾ ਰਹੇ ਪ੍ਰਸ਼ਨਾਂ ਦੇ ਹਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਕਤ ਮਿਸ਼ਨ ਦੇ ਪ੍ਰੋਜੈਕਟ ਮੈਨੇਜਰ ਐਂਡਰੀ ਡ੍ਰਾਈਸਮੈਨ ਨੇ ਕਿਹਾ,''ਪਾਰਕਰ ਸੋਲਰ ਪ੍ਰੋਬ ਅਤੇ ਇਸ ਨੂੰ ਬਨਾਉਣ ਲਈ ਦਿਨ-ਰਾਤ ਬਹੁਤ ਜ਼ਿਆਦਾ ਮਿਹਨਤ ਕਰਨ ਵਾਲੀ ਟੀਮ ਦੇ ਸਾਹਮਣੇ ਹਾਲੇ ਵੀ ਬਹੁਤ ਸਾਰੇ ਮੀਲ ਦੇ ਪੱਥਰ ਆਉਣਗੇ।'' ਞਮਸ਼ਹੂਰ ਅਮਰੀਕੀ ਖਗੋਲ ਵਿਗਿਆਨੀ ਯੂਜੀਨ ਪਾਰਕਰ ਦੇ ਨਾਮ 'ਤੇ ਇਸ ਪੁਲਾੜ ਗੱਡੀ ਦਾ ਨਾਮ ਰੱਖਿਆ ਗਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਪੁਲਾੜ ਗੱਡੀ ਸ਼ੁੱਕਰ ਦੇ ਚੱਕਰ ਲਗਾਉਣ ਤੋਂ ਬਾਅਦ ਸੂਰਜ ਵੱਲ ਨੂੰ ਵਧੇਗੀ। ਵਧੀਆ ਗੱਲ ਇਹ ਹੈ ਕਿ ਇਸ ਮਿਸ਼ਨ 'ਚ ਸ਼ਮੂਲੀਅਤ ਕਰਨ ਲਈ ਨਾਸਾ ਨੇ ਮਿਸ਼ਨ 'ਚ ਹਿੱਸਾ ਲੈਣ ਦੇ ਚਾਹਵਾਨ ਆਮ ਲੋਕਾਂ ਨੂੰ ਨਾਸਾ ਦੀ ਵੈਬਸਾਈਟ 'ਤੇ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਹੈ। ਲੱਕੀ ਵਿਜੇਤਾ ਦੀ ਚੋਣ ਡ੍ਰਾਅ ਰਾਹੀਂ ਕੀਤੀ ਜਾਵੇਗੀ। —PTC News


Top News view more...

Latest News view more...