ਪਠਾਨਕੋਟ ਦੇ ਪਿੰਡ ਸੈਦੀਪੁਰ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਪਹੁੰਚੇ ਸੰਨੀ ਦਿਓਲ

sunny
ਬਾਬੇ ਨਾਨਕ ਦੀ ਧਰਤੀ ਤੋਂ ਆਸ਼ੀਰਵਾਦ ਲੈ ਕੇ ਕੱਲ੍ਹ ਸੰਨੀ ਦਿਓਲ ਸ਼ੁਰੂ ਕਰਨਗੇ ਚੋਣ ਮੁਹਿੰਮ

ਪਠਾਨਕੋਟ ਦੇ ਪਿੰਡ ਸੈਦੀਪੁਰ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਪਹੁੰਚੇ ਸੰਨੀ ਦਿਓਲ,ਪਠਾਨਕੋਟ: ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਦੀ ਸੀਟ ਤੋਂ ਚੋਣ ਲੜ੍ਹ ਰਹੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਵੱਲੋਂ ਲਗਾਤਾਰ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।ਜਿਸ ਦੌਰਾਨ ਅੱਜ ਉਹ ਜ਼ਿਲਾ ਪਠਾਨਕੋਟ ਦੇ ਪਿੰਡ ਸੈਦੀਪੁਰ ‘ਚ ਪਹੁੰਚੇ।

sunny
ਪਠਾਨਕੋਟ ਦੇ ਪਿੰਡ ਸੈਦੀਪੁਰ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਪਹੁੰਚੇ ਸੰਨੀ ਦਿਓਲ

ਹੋਰ ਪੜ੍ਹੋ:ਫਾਜ਼ਿਲਕਾ: ਵਿਦਿਆਰਥੀਆਂ ਦੀ ਚੈਕਿੰਗ ਕਰਨ ਵਾਲੀ ਮਹਿਲਾ ਅਧਿਆਪਕ ਆਈ ਸਾਹਮਣੇ, ਕਿਹਾ ਇਹ !

ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸਵੇਤ ਮਲਿਕ ਵੀ ਮੌਜੂਦ ਰਹੇ। ਜਿਥੇ ਉਹਨਾਂ ਪਿੰਡ ‘ਚ ਲੋਕਾਂ ਨਾਲ ਮੁਲਾਕਾਤ ਕੀਤੀ, ਉਥੇ ਹੀ ਉਹ ਪਿੰਡ ‘ਚ ਸ਼ਹੀਦ ਜਵਾਨਾਂ ਪਰਿਵਾਰਾਂ ਦੇ ਘਰ ਉਨ੍ਹਾਂ ਦਾ ਦੁੱਖ ਵੰਡਾਉਣ ਪਹੁੰਚੇ ਅਤੇ ਉਹਨਾਂ ਨਾਲ ਹਮਦਰਦੀ ਜਤਾਈ।

ਇਸ ਮੌਕੇ ਬੀਜੇਪੀ ਉਮੀਦਵਾਰ ਸੰਨੀ ਦਿਓਲ ਨੇ ਉਨਾਂ ਦੀ ਹਰ ਤਰਫੋਂ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਲੋਕਾਂ ਨਾਲ ਗੱਲਬਾਤ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਚਾਹੇ ਮੈਂ ਬਾਰਡਰ ਫਿਲਮ ‘ਚ ਫੌਜੀ ਦਾ ਕਿਰਦਾਰ ਨਿਭਾਇਆ ਹੈ, ਪਰ ਜੋ ਫੌਜੀ ਵੀਰ ਸਾਡੇ ਲਈ ਕਰਦੇ ਹਨ, ਉਹ ਮੈਂ ਜ਼ਿੰਦਗੀ ‘ਚ ਕਦੇ ਵੀ ਨਹੀਂ ਕਰ ਸਕਦਾ, ਮੈਂ ਉਹਨਾਂ ਅੱਗੇ ਇੱਕ ਨਿਮਾਣੀ ਜਿਹੀ ਸਖਸ਼ੀਅਤ ਹਾਂ।

ਅੱਗੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੈਂ ਜਿੱਤ ਆਵਾਂ ਅਤੇ ਆਪਣੇ ਪਰਿਵਾਰ ਨਾਲ ਜੁੜ ਕੇ ਆਪਣੇ ਪਰਿਵਾਰ ਅਤੇ ਆਪਣੇ ਪੰਜਾਬ ਦੇ ਨਾਲ ਨਾਲ ਹਲਕਾ ਗੁਰਦਾਸਪੁਰ ਦੀ ਸੇਵਾ ਕਰਾਂ।

ਹੋਰ ਪੜ੍ਹੋ:ਸਿੱਖ ਉਬੇਰ ਡਰਾਈਵਰ ‘ਤੇ ਬੰਦੂਕ ਤਾਣ ਕੇ ਯਾਤਰੀ ਨੇ ਕਿਹਾ- ‘ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ

sunny
ਪਠਾਨਕੋਟ ਦੇ ਪਿੰਡ ਸੈਦੀਪੁਰ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਪਹੁੰਚੇ ਸੰਨੀ ਦਿਓਲ

ਉਥੇ ਹੀ ਉਹਨਾਂ ਪਿੰਡ ਦੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਜ਼ਿਕਰ ਏ ਖਾਸ ਹੈ ਕਿ ਪੰਜਾਬ ‘ਚ 19 ਮਈ ਨੂੰ 13 ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: