Thu, May 2, 2024
Whatsapp

4 ਦਿਨਾਂ ਦੌਰੇ ਲਈ ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਇੰਝ ਕੀਤਾ ਸਵਾਗਤ

Written by  Riya Bawa -- September 16th 2021 02:50 PM -- Updated: September 16th 2021 02:56 PM
4 ਦਿਨਾਂ ਦੌਰੇ ਲਈ ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਇੰਝ ਕੀਤਾ ਸਵਾਗਤ

4 ਦਿਨਾਂ ਦੌਰੇ ਲਈ ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਇੰਝ ਕੀਤਾ ਸਵਾਗਤ

ਸ਼ਿਮਲਾ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਆਪਣੇ 4 ਦਿਨਾਂ ਦੌਰੇ ਲਈ ਸ਼ਿਮਲਾ ਪਹੁੰਚੇ ਹਨ। ਰਾਮ ਨਾਥ ਕੋਵਿੰਦ ਅਨਾਡੇਲ ਮੈਦਾਨ ਵਿਖੇ ਉਤਰੇ ਜਿਥੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਹੋਰ ਨੇਤਾਵਾਂ ਅਤੇ ਅਧਿਕਾਰੀਆਂ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ, ਰਾਸ਼ਟਰਪਤੀ ਸਿੱਧੀ ਸੜਕ ਰਾਹੀਂ ਚੌੜਾ ਮੈਦਾਨ ਵਿੱਚ ਸਥਿਤ ਸੀਸਲ ਹੋਟਲ ਪਹੁੰਚੇ। ਰਾਸ਼ਟਰਪਤੀ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਸ਼ਿਮਲਾ ਦੀਆਂ ਸੜਕਾਂ ਨਾ ਸਿਰਫ ਵਾਹਨਾਂ ਲਈ ਬੰਦ ਸਨ, ਨਾਲ ਹੀ ਪੈਦਲ ਚੱਲਣ ਵਾਲਿਆਂ ਨੂੰ ਵੀ ਰੋਕਿਆ ਗਿਆ। Parliament is temple of our democracy: President Kovind in I-Day eve speech | India News,The Indian Express ਦੱਸ ਦੇਈਏ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ 17 ਸਤੰਬਰ ਨੂੰ ਯਾਨੀ ਕੱਲ੍ਹ ਸਵੇਰੇ 11 ਵਜੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਆਪਣਾ ਭਾਸ਼ਣ ਦੇਣਗੇ। ਹਿਮਾਚਲ ਪ੍ਰਦੇਸ਼ ਦੇ ਸਵਰਨ ਜਯੰਤੀ ਸਮਾਰੋਹ ਦੇ ਮੌਕੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਰਾਸ਼ਟਰਪਤੀ ਦਾ ਸਮਾਰੋਹ- ਸਮਾਂ ਸੂਚੀ 17 ਸਤੰਬਰ ਨੂੰ ਸਵੇਰੇ 11 ਵਜੇ ਅਤੇ ਦੁਪਹਿਰ 12 ਵਜੇ ਦੇ ਵਿੱਚ ਵਿਧਾਨ ਸਭਾ ਵਿੱਚ ਸੰਬੋਧਨ ਕਰਨਗੇ। 18 ਸਤੰਬਰ: ਇੰਡੀਅਨ ਆਡਿਟ ਅਕੈਡਮੀ ਸਿਖਿਆਰਥੀ ਅਧਿਕਾਰੀਆਂ ਦੇ ਵਿਦਾਇਗੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। 19 ਸਤੰਬਰ: ਰਾਸ਼ਟਰਪਤੀ ਸ਼ਿਮਲਾ ਤੋਂ ਨਵੀਂ ਦਿੱਲੀ ਪਰਤਣਗੇ। -PTC News


Top News view more...

Latest News view more...