ਭਿੱਖੀਵਿੰਡ : ਪਿਓ -ਪੁੱਤ ਕੋਲੋਂ ਦਿਨ-ਦਿਹਾੜੇ ਸਾਢੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ

By Shanker Badra - November 02, 2020 7:11 pm

ਭਿੱਖੀਵਿੰਡ : ਪਿਓ -ਪੁੱਤ ਕੋਲੋਂ ਦਿਨ-ਦਿਹਾੜੇ ਸਾਢੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ:ਭਿੱਖੀਵਿੰਡ : ਭਿੱਖੀਵਿੰਡ - ਹਰੀਕੇ ਮੁੱਖ ਮਾਰਗ 'ਤੇ ਸਥਿਤ ਸਾਂਧਰਾ ਪੁੱਲ ਕੋਲੋ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਪਿਉ-ਪੁੱਤ ਕੋਲੋਂ ਦਿਨ-ਦਿਹਾੜੇ ਸਾਢੇ ਪੰਜ ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਹਾਹਾਹਾਕਾਰ ਮਚ ਗਈ ਹੈ।

 Robbers Absconding after looting Rs 5.5 lakh from father and son in Bhikhiwind   ਭਿੱਖੀਵਿੰਡ : ਪਿਓ -ਪੁੱਤ ਕੋਲੋਂ ਦਿਨ-ਦਿਹਾੜੇ ਸਾਢੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ

ਇਸ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਜ਼ਖ਼ਮੀ ਜਰਨੈਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਬੂੜਚੰਦ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਜ਼ਮੀਨ ਦਾ ਠੇਕਾ ਦੇਣ ਲਈ ਅੱਜ ਦੁਪਹਿਰੇ ਕਰੀਬ 12 ਵਜੇ ਸਟੇਟ ਬੈਂਕ ਆਫ਼ ਇੰਡੀਆ ਦੀ ਭਿੱਖੀਵਿੰਡ ਬਰਾਂਚ 'ਚੋਂ ਸਾਢੇ ਪੰਜ ਲੱਖ ਰੁਪਏ ਕਢਾਏ ਸਨ।

 Robbers Absconding after looting Rs 5.5 lakh from father and son in Bhikhiwind   ਭਿੱਖੀਵਿੰਡ : ਪਿਓ -ਪੁੱਤ ਕੋਲੋਂ ਦਿਨ-ਦਿਹਾੜੇ ਸਾਢੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ

ਜਦੋਂ ਉਹ ਪੈਸੇ ਕਢਾਉਣ ਮਗਰੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਬੂੜਚੰਦ ਜਾ ਰਹੇ ਸੀ ਤਾਂ ਜਦੋਂ ਸਾਂਧਰਾ ਡਰੇਨ ਪੁੱਲ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਤਿੰਨ ਤੇਜ਼ਧਾਰ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਨੇ ਪਿਉ-ਪੁੱਤ 'ਤੇ ਦਾਤਰ ਨਾਲ ਹਮਲਾ ਕੀਤਾ ਤਾਂ ਉਹ ਮੋਟਰਸਾਈਕਲ ਤੋਂ ਡਿੱਗ ਗਏ।

 Robbers Absconding after looting Rs 5.5 lakh from father and son in Bhikhiwind   ਭਿੱਖੀਵਿੰਡ : ਪਿਓ -ਪੁੱਤ ਕੋਲੋਂ ਦਿਨ-ਦਿਹਾੜੇ ਸਾਢੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ

ਇਸ ਮਗਰੋਂ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਨ੍ਹਾਂ ਕੋਲੋਂ ਪੈਸਿਆਂ ਵਾਲਾ ਥੈਲਾ ਖੋਹ ਕੇ ਭਿੱਖੀਵਿੰਡ ਵੱਲ ਨੂੰ ਫ਼ਰਾਰ ਗਏ। ਲੁੱਟ ਦੀ ਘਟਨਾ ਸਮੇਂ ਜਰਨੈਲ ਸਿੰਘ ਜ਼ਖਮੀ ਹੋ ਗਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਨੂੰ ਦਰਖਾਸਤ ਦੇ ਦਿੱਤੀ ਗਈ ਹੈ। ਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ ਕਰਮ ਸਿੰਘ ਨੇ ਕਿਹਾ ਕਿ ਮੁਦਈ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ।

educare

ਦੱਸ ਦੇਈਏ ਕਿ ਬੀਤੇਂ ਕੁਝ ਦਿਨ ਪਹਿਲਾਂ ਸ਼ੋਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੁਲਿਸ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ।
-PTCNews

adv-img
adv-img