Sun, Apr 28, 2024
Whatsapp

ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ

Written by  Shanker Badra -- February 25th 2021 12:27 PM
ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ

ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ

ਖੰਨਾ : ਪੰਜਾਬੀ ਗਾਇਕੀ ਦੇ 'ਬਾਬਾ ਬੋਹੜ' ਵਜੋਂ ਜਾਂਦੇ ਗਾਇਕ ਸਰਦੂਲ ਸਿਕੰਦਰ (60) ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਮਰਹੂਮ ਪੰਜਾਬੀ ਗਾਇਕ ਸੁਰਾਂ ਦੇ ਬਾਦਸ਼ਾਹ ਜਨਾਬ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਆਖ਼ਰੀ ਦਰਸ਼ਨਾਂ ਲਈ ਖੰਨਾ ਵਿਖੇ ਉਨ੍ਹਾਂ ਘਰ 'ਚ ਰੱਖਿਆ ਗਿਆ ਹੈ। [caption id="attachment_477601" align="aligncenter" width="1280"]Sardool Sikander death :  Wife Amar Noori's weeping after of late Punjabi singer Sardul Sikandar ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ[/caption] ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਖੰਨਾ ਵਿਖੇ ਨਾਮਵਰ ਹਸਤੀਆਂ ਪੁੱਜੀਆਂ ਹਨ। ਇੱਥੇ ਵੱਡੀ ਗਿਣਤੀ 'ਚ ਲੋਕ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਇਸ ਮੌਕੇ ਜਿੱਥੇ ਸਰਦੂਲ ਸਿਕੰਦਰ ਦਾ ਪੂਰਾ ਪਰਿਵਾਰ ਗਮ ਦੇ ਸਾਗਰ 'ਚ ਡੁੱਬਿਆ ਹੋਇਆ ਹੈ, ਉੱਥੇ ਹੀ ਮਰਹੂਮ ਗਾਇਕ ਦੀ ਪਤਨੀ ਅਮਰ ਨੂਰੀ ਦਾ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਰੋ-ਰੋ ਬੁਰਾ ਹਾਲ ਹੈ। [caption id="attachment_477602" align="aligncenter" width="1280"]Sardool Sikander death :  Wife Amar Noori's weeping after of late Punjabi singer Sardul Sikandar ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ[/caption] ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਉਨ੍ਹਾਂ ਦੀ ਪਿਛਲੇ ਕਈ ਦਿਨਾਂ ਤੋਂ ਹਾਲਤ ਬੇਹੱਦ ਨਾਜ਼ੁਕ ਸੀ। ਸਰਦੂਲ ਸਿਕੰਦਰ ਦਿਲ, ਗੁਰਦੇ ਤੇ ਸ਼ੂਗਰ ਦੇ ਰੋਗ ਤੋਂ ਇਲਾਵਾ ਕਰੋਨਾ ਤੋਂ ਵੀ ਪੀੜਤ ਸਨ ਤੇ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪੰਜ ਕੁ ਸਾਲ ਪਹਿਲਾਂ ਉਨ੍ਹਾਂ ਦੀ ਕਿਡਨੀ ਵੀ ਬਦਲੀ ਗਈ ਸੀ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ। [caption id="attachment_477604" align="aligncenter" width="1280"]Sardool Sikander death :  Wife Amar Noori's weeping after of late Punjabi singer Sardul Sikandar ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ[/caption] ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਸਨ। 15 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਵਿੱਚ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਜਨਮੇ ਸਰਦੂਲ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ। ਉਸ ਦੇ ਪੁਰਖੇ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧਤ ਸਨ। ਉਹ ਛੇ ਭੈਣ-ਭਰਾ ਸਨ। [caption id="attachment_477606" align="aligncenter" width="700"]Sardool Sikander death :  Wife Amar Noori's weeping after of late Punjabi singer Sardul Sikandar ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ[/caption] ਦੱਸ ਦੇਈਏ ਕਿ ਸੰਨ 1980 ਵਿੱਚ ਉਨ੍ਹਾਂ ਦੀ ਪਹਿਲੀ ਕੈਸੇਟ 'ਰੋਡਵੇਜ਼ ਦੀ ਲਾਰੀ' ਕਾਫ਼ੀ ਮਕਬੂਲ ਹੋਈ। ਉਨ੍ਹਾਂ ਦੀ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਪੰਜ ਮਿਲੀਅਨ ਤੱਕ ਵਿਕਣ ਵਾਲੀ 1991 ਵਿੱਚ ਆਈ ਕੈਸੇਟ 'ਹੁਸਨਾਂ ਦੇ ਮਾਲਕੋ' ਸੀ। ਸਰਦੂਲ ਨੇ ਦੇਸ਼-ਵਿਦੇਸ਼ ਵਿੱਚ ਸੈਂਕੜੇ ਸ਼ੋਅ ਕੀਤੇ ਤੇ ਸੈਂਕੜੇ ਸੰਸਥਾਵਾਂ ਵੱਲੋਂ ਉਸ ਨੂੰ ਵੱਕਾਰੀ ਸਨਮਾਨ ਭੇਟ ਕੀਤੇ ਗਏ। ਉਹ ਚੰਗੀ ਅਵਾਜ ਦੇ ਮਲਿਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ। ਹੁਣ ਸੁਰਾਂ ਦੇ ਸਿਕੰਦਰ ਤੇ  ਖੂਬਸੂਰਤ ਅਵਾਜ ਦੇ ਮਲਿਕ ਅੱਜ ਸਾਡੇ ਵਿੱਚ ਨਹੀਂ ਰਹੇ। -PTCNews


Top News view more...

Latest News view more...