Thu, May 2, 2024
Whatsapp

ਪੁਲਵਾਮਾ ’ਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਕੀਤਾ ਢੇਰ

Written by  Shanker Badra -- May 24th 2019 03:08 PM
ਪੁਲਵਾਮਾ ’ਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਕੀਤਾ ਢੇਰ

ਪੁਲਵਾਮਾ ’ਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਕੀਤਾ ਢੇਰ

ਪੁਲਵਾਮਾ ’ਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਕੀਤਾ ਢੇਰ:ਸ੍ਰੀਨਗਰ : ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਅਲਕਾਇਦਾ ਦੀ ਕਸ਼ਮੀਰ ਇਕਾਈ ਅੰਸਾਰ -ਗਜ਼ਵਤ-ਉੱਲ-ਹਿੰਦ ਦਾ ਕਮਾਂਡਰ ਜ਼ਾਕਿਰ ਮੂਸਾ ਢੇਰ ਹੋ ਗਿਆ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।ਇਸ ਦੌਰਾਨ ਸੁਰੱਖਿਆ ਬਲਾਂ ਨੇ ਜ਼ਾਕਿਰ ਮੂਸਾ ਤੋਂ ਇੱਕ ਏ.ਕੇ-47 ਅਤੇ ਇੱਕ ਰਾਕਟ ਲਾਂਚਰ ਵੀ ਬਰਾਮਦ ਕੀਤਾ ਹੈ। [caption id="attachment_299574" align="aligncenter" width="300"]South Kashmir Ansar Ghazwat-ul-Hind group Zakir Musa encounter ਪੁਲਵਾਮਾ ’ਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਕੀਤਾ ਢੇਰ[/caption] ਇਸ ਸਬੰਧੀ ਫ਼ੌਜ ਦੇ ਅਫ਼ਸਰਾਂ ਦੇ ਦੱਸਿਆ ਹੈ ਕਿ ਕਸ਼ਮੀਰ ਘਾਟੀ ਵਿਖੇ ਪੁਲਵਾਮਾ ਦੇ ਤ੍ਰਾਲ 'ਚ ਜ਼ਾਕਿਰ ਮੂਸਾ ਦੇ ਮੌਜੂਦ ਹੋਣ ਦੀ ਫ਼ੌਜ ਨੂੰ ਸੂਚਨਾ ਮਿਲੀ ਸੀ।ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ 'ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।ਇਸ ਦੌਰਾਨ ਜ਼ਾਕਿਰ ਮੂਸਾ ਦੇ ਟਿਕਾਣੇ ਦੀ ਘੇਰਾਬੰਦੀ ਕਰਕੇ ਫ਼ੌਜ ਦੇ ਅਫ਼ਸਰਾਂ ਨੇ ਉਸ ਨੂੰ ਸਰੰਡਰ ਕਰਨ ਲਈ ਕਿਹਾ, ਜਿਸ 'ਤੇ ਮੂਸਾ ਨੇ ਫ਼ੌਜ ਦੇ ਅਫ਼ਸਰਾਂ 'ਤੇ ਗ੍ਰੇਨੇਡ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। [caption id="attachment_299573" align="aligncenter" width="300"]South Kashmir Ansar Ghazwat-ul-Hind group Zakir Musa encounter ਪੁਲਵਾਮਾ ’ਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਕੀਤਾ ਢੇਰ[/caption] ਇਸ ਤੋਂ ਬਾਅਦ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਇਲਾਕੇ 'ਚ ਸਖਤ ਘੇਰਾਬੰਦੀ ਕੀਤੀ ਅਤੇ ਮੁੜ ਤੋਂ ਗੋਲਾਬਾਰੀ ਕਰਦਿਆਂ ਹੋਇਆਂ ਮੂਸਾ ਨੂੰ ਉਸੇ ਮਕਾਨ 'ਚ ਮਾਰ ਸੁੱਟਿਆ, ਜਿੱਥੇ ਉਸ ਨੇ ਪਨਾਹ ਲਈ ਸੀ। ਮੂਸਾ ਦੇ ਮਾਰੇ ਜਾਣ ਦੀ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ 'ਚ ਤਣਾਅ ਬਣ ਗਿਆ ਹੈ। [caption id="attachment_299575" align="aligncenter" width="300"]South Kashmir Ansar Ghazwat-ul-Hind group Zakir Musa encounter ਪੁਲਵਾਮਾ ’ਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਕੀਤਾ ਢੇਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਅਤੇ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਨਸ ਨੇ ਮੋਦੀ ਨੂੰ ਦਿੱਤੀ ਮੁਬਾਰਕਬਾਦ ਇਸ ਤੋਂ ਬਾਅਦ ਓਥੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਹਨ ਅਤੇ ਅਜਿਹੇ ਹਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਤ੍ਰਾਲ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ 'ਚ ਕਰਫ਼ਿਊ ਲਾਗੂ ਕਰਦਿਆਂ ਚੇਤਾਵਨੀ ਜਾਰੀ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਅੱਤਵਾਦੀ ਬਣਨ ਵਾਲੇ ਮੂਸਾ ’ਤੇ 15 ਲੱਖ ਰੁਪਏ ਦਾ ਇਨਾਮ ਸੀ। -PTCNews


Top News view more...

Latest News view more...