ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਅਫਗਾਨਿਸਤਾਨ ’ਚ ਸਿੱਖਾਂ ’ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਕੀਤੀ ਨਿੰਦਾ

sukhbir badal and harsimrat kaur badal from Afghanistan sikhs on attack Condemnation

ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਅਫਗਾਨਿਸਤਾਨ ’ਚ ਸਿੱਖਾਂ ’ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਕੀਤੀ ਨਿੰਦਾ:ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਕਾਫ਼ਲੇ ’ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ ਦੌਰਾਨ 20 ਵਿਅਕਤੀਆਂ ਨੂੰ ਜਾਨੋ ਮਾਰ ਦੇਣ ਜਿਨ੍ਹਾਂ ਵਿੱਚੋਂ ਬਹੁਤੇ ਸਿੱਖ ਸਨ ਅਤੇ ਕਈਆਂ ਨੂੰ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਉਨ੍ਹਾਂ ਇਸ ਹਮਲੇ ਨੂੰ ਅਫਗਾਨਿਸਤਾਨ ਸਰਕਾਰ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਉਥੇ ਸਿੱਖਾਂ ਦੀ ਸੁਰੱਖਿਆ ਨਹੀਂ ਕੀਤੀ ਜਾ ਰਹੀ।ਸ.ਬਾਦਲ ਨੇ ਕਿਹਾ ਕਿ ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਚ ਹੋਈ 19 ਲੋਕਾਂ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ,ਜਿਨ੍ਹਾਂ ਵਿਚੋਂ ਜਿਆਦਾਤਰ ਸਿੱਖ ਸਨ।ਇਨ੍ਹਾਂ ਵਿਚ ਉਘੇ ਸਿੱਖ ਲੀਡਰ ਅਵਤਾਰ ਸਿੰਘ ਖਾਲਸਾ ਵੀ ਸ਼ਾਮਿਲ ਸਨ, ਜੋ ਅਕਤੂਬਰ ਦੀਆਂ ਚੋਣਾਂ ਦੇ ਉਮੀਦਵਾਰ ਸਨ।ਇਹ ਹੱਤਿਅਵਾਂ ਕਾਇਰਤਾ ਦੀ ਨਿਸ਼ਾਨੀ ਹਨ,ਉੁਨ੍ਹਾ ਲੋਕਾਂ ਦੀ ਜੋ ਕਦੇ ਵੀ ਸ਼ਾਂਤੀ ਨਹੀਂ ਫੈਲਾਉਣਾ ਚਾਹੁੰਦੇ ਪਰ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਹਮੇਸ਼ਾਂ ਹਰ ਹਮਲੇ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਕਰਦੇ ਵੀ ਰਹਿਣਗੇ।ਮੇਰੀਆਂ ਭਾਵਨਾਵਾਂ ਪੀੜਤ ਪਰਿਵਾਰਾਂ ਨਾਲ ਹਨ।ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਟੀਮ ਨੂੰ ਐੰਮਈਏ ਨਾਲ ਲਗਾਤਾਰ ਸੰਪਰਕ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਅੱਜ 6 ਵਜੇ ਇਕ ਵਫਦ ਸ਼ੁਸ਼ਮਾ ਸਵਰਾਜ ਜੀ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨੂੰ ਵੀ ਮਿਲੇਗਾ।ਉਨ੍ਹਾਂ ਨੇ ਕਿਹਾ ਕਿ ਸ਼ੁਸ਼ਮਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਇਸ ਔਖੇ ਸਮੇਂ ਵਿਚ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇ ਰਹੇ ਹਨ।

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਜਾਣ ਕੇ ਬੇਹੱਦ ਦੁੱਖ ਲੱਗਾ ਕਿ ਅਫਗਾਨਿਸਤਾਨ ਵਿੱਚ 19 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸ਼ਾਮਲ ਸਨ।ਜਦੋਂ ਉਨ੍ਹਾਂ ‘ਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਉਦੋਂ ਇਹ ਵਫ਼ਦ ਅਕਤੂਬਰ ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਲਈ ਜਾ ਰਿਹਾ ਸੀ।ਵਫ਼ਦ ਵਿੱਚ ਇਕੋ ਇੱਕ ਸਿੱਖ ਉਮੀਦਵਾਰ ਸ. ਅਵਤਾਰ ਸਿੰਘ ਖਾਲਸਾ ਵੀ ਮੌਜੂਦ ਸਨ ਜਿਨ੍ਹਾਂ ਨੇ ਬੜੇ ਹੀ ਤ੍ਰਾਸਦਿਕ ਰੂਪ ਵਿੱਚ ਆਪਣਾ ਜੀਵਨ ਗੁਆ ਲਿਆ।ਇਹ ਬੇਹੱਦ ਕਾਇਰਤਾਪੂਰਣ ਹਮਲਾ ਹੈ ਸਾਨੂੰ ਸਭ ਨੂੰ ਇਸ ਦੀ ਕਰੜੀ ਨਿੰਦਾ ਕਰਨੀ ਚਾਹੀਦੀ ਹੈ।ਮੈਂ ਧੰਨਵਾਦ ਕਰਦੀ ਹਾਂ ਸੁਸ਼ਮਾ ਸਵਰਾਜ ਜੀ ਦਾ,ਜੋ ਖੁਦ ਬਰੀਕੀ ਨਾਲ ਸਥਿਤੀ ਦਾ ਨਿਰੀਖਣ ਕਰ ਰਹੇ ਹਨ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਕਿਹਾ ਹੈ।ਵਾਹਿਗੁਰੂ ਵਿਛੜ ਚੁੱਕੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ।
-PTCNews