Thu, May 2, 2024
Whatsapp

ਸੁਖਬੀਰ ਬਾਦਲ ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਸਜ਼ਾ ਬਰਕਰਾਰ ਰੱਖੇ ਜਾਣ ਦਾ ਕੀਤਾ ਸਵਾਗਤ

Written by  Shanker Badra -- November 28th 2018 07:28 PM
ਸੁਖਬੀਰ ਬਾਦਲ ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਸਜ਼ਾ ਬਰਕਰਾਰ ਰੱਖੇ ਜਾਣ ਦਾ ਕੀਤਾ ਸਵਾਗਤ

ਸੁਖਬੀਰ ਬਾਦਲ ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਸਜ਼ਾ ਬਰਕਰਾਰ ਰੱਖੇ ਜਾਣ ਦਾ ਕੀਤਾ ਸਵਾਗਤ

ਸੁਖਬੀਰ ਬਾਦਲ ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਸਜ਼ਾ ਬਰਕਰਾਰ ਰੱਖੇ ਜਾਣ ਦਾ ਕੀਤਾ ਸਵਾਗਤ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਹਾਈਕੋਰਟ ਵੱਲੋਂ 1984 ਵਿਚ ਹੋਏ ਸਿੱਖ ਕਤਲੇਆਮ ਦੇ 88 ਦੋਸ਼ੀਆਂ ਦੀ ਸਜ਼ਾ ਬਰਕਰਾਰ ਰੱਖੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਦੇਰੀ ਨਾਲ ਮਿਲਿਆ ਮਾਮੂਲੀ ਇਨਸਾਫ ਹੈ।ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਵਿਚੋਂ ਬਹੁਤੇ ਕਾਂਗਰਸੀ ਜਾਂ ਉਹਨਾਂ ਦੇ ਸਮਰਥਕ ਹਨ,ਜਿਸ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ ਨੇ ਭਾਰਤ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਨਸਲਕੁਸ਼ੀ ਦੀ ਸਾਜ਼ਿਸ਼ ਰਚੀ ਸੀ।Sukhbir Singh Badal 1984 Sikh Genocide Case sentence retained welcomeਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਦੀਆਂ ਭੀੜਾਂ ਨੇ ਸਿੱਖ ਵਸੋਂ ਵਾਲੇ ਇਲਾਕੇ ਤਿਰਲੋਕਪੁਰੀ ਵਿਚ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ 95 ਵਿਅਕਤੀ ਮਾਰੇ ਗਏ ਸਨ ਅਤੇ 100 ਘਰਾਂ ਨੂੰ ਫੂਕ ਦਿੱਤਾ ਗਿਆ ਸੀ।ਉਹਨਾਂ ਕਿਹਾ ਕਿ ਇਹ ਸਜ਼ਾ 1996 ਵਿਚ ਇੱਕ ਟਰਾਇਲ ਕੋਰਟ ਵੱਲੋਂ ਸਿਰਫ ਭੰਨ ਤੋੜ ਕਰਨ ਅਤੇ ਕਰਫਿਊ ਦੀ ਉਲੰਘਣਾ ਕਰਨ ਲਈ ਦਿੱਤੀ ਗਈ ਸੀ,ਕਿਉਂਕਿ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸੇ ਵੀ ਵਿਅਕਤੀ ਖ਼ਿਲਾਫ ਕਤਲ ਦਾ ਕੇਸ ਦਰਜ ਨਹੀਂ ਸੀ ਹੋਣ ਦਿੱਤਾ।ਇਸ ਮਾਮਲੇ ਵਿਚ ਵੀ ਐਫਆਈਆਰ ਸਿਰਫ ਭੰਨ ਤੋੜ ਅਤੇ ਸਾੜ-ਫੂਕ ਕਰਨ ਵਾਸਤੇ ਦਰਜ ਕੀਤੀ ਗਈ ਸੀ।Sukhbir Singh Badal 1984 Sikh Genocide Case sentence retained welcomeਬਾਦਲ ਨੇ ਕਿਹਾ ਕਿ ਅਜ਼ਾਦ ਭਾਰਤ ਦੇ ਇਤਿਹਾਸ ਵਿਚ ਹੋਏ ਇਸ ਸਭ ਤੋਂ ਭਿਆਨਕ ਕਤਲੇਆਮ ਦੌਰਾਨ 3 ਹਜ਼ਾਰ ਤੋਂ ਨਿਰਦੋਸ਼ ਸਿੱਖ ਮਾਰੇ ਗਏ ਸਨ।ਇਸ ਨਸਲਕੁਸ਼ੀ ਦੀ ਹਰ ਧਰਮ ਅਤੇ ਦੇਸ਼ ਦੇ ਲੋਕਾਂ ਨੇ ਨਿਖੇਧੀ ਕੀਤੀ ਸੀ।ਬਾਦਲ ਨੇ ਇਸ ਅਣਮਨੁੱਖੀ ਕਤਲੇਆਮ ਅਤੇ ਇਸ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਤਰ•ਾਂ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ।ਉਹਨਾਂ ਕਿਹਾ ਕਿ ਇਸ ਭਿਆਨਕ ਕਤਲੇਆਮ ਦੀ ਜਾਂਚ ਦੇ ਕੰਮ ਨੂੰ 34 ਸਾਲ ਤਕ ਘਸੀਟਣਾ ਅਤੇ ਟਰਾਇਲ ਕੋਰਟ ਦੇ ਫੈਸਲੇ ਮਗਰੋਂ ਵੀ 2 ਦਹਾਕਿਆਂ ਤਕ ਕੇਸ ਨੂੰ ਲਟਕਾਏ ਰੱਖਣਾ, ਇਸ ਸਭ ਕਾਂਗਰਸ ਦੀਆਂ ਦੋਸ਼ੀਆਂ ਨੂੰ ਬਚਾਉਣ ਲਈ ਚੱਲੀਆਂ ਸ਼ਤਰੰਜ਼ੀ ਚਾਲਾਂ ਕਰਕੇ ਵਾਪਰਿਆ ਹੈ।Sukhbir Singh Badal 1984 Sikh Genocide Case sentence retained welcomeਉਹਨਾਂ ਨੇ ਅੱਜ ਦੇ ਫੈਸਲੇ ਨੂੰ ਅੱਧੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਅਜੇ 95 ਸਿੱਖਾਂ ਦੇ ਕਾਤਿਲਾਂ ਦੇ ਖ਼ਿਲਾਫ ਮੁਕੱਦਮਾ ਨਹੀਂ ਚੱਲਿਆ ਹੈ।ਉਹਨਾਂ ਕਿਹਾ ਕਿ ਇਹ ਬੇਸ਼ੱਕ ਦੇਰ ਨਾਲ ਹੋਈ ਪਰ ਇਕ ਚੰਗੀ ਸ਼ੁਰੂਆਤ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਭਿਆਨਕ ਕਤਲੇਆਮ ਦੇ ਵੱਡੇ ਦੋਸ਼ੀਆਂ ਖ਼ਿਲਾਫ ਵੀ ਕਾਨੂੰਨ ਦਾ ਸਿਕੰਜਾ ਕਸਿਆ ਜਾਵੇਗਾ ਅਤੇ ਪੀੜਤਾਂ ਨੂੰ ਇਨਸਾਫ ਮਿਲੇਗਾ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲੀ ਫੈਸਲਾ ਉਸ ਦਿਨ ਹੋਵੇਗਾ ਜਦੋਂ ਇਸ ਨਸਲਕੁਸ਼ੀ ਲਈ ਭੜਕਾਉਣ ਵਾਲੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਸਜ਼ਾ ਹੋਵੇਗੀ ਅਤੇ ਉਹਨਾਂ ਨੂੰ ਫਾਹੇ ਲਾਇਆ ਜਾਵੇਗਾ।ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਉਹ ਦਿਨ ਬਹੁਤੀ ਦੂਰ ਨਹੀਂ ਹੈ।Sukhbir Singh Badal 1984 Sikh Genocide Case sentence retained welcomeਬਾਦਲ ਨੇ ਚੇਤੇ ਕੀਤਾ ਕਿ ਕਾਂਗਰਸ ਨੇ ਇਹਨਾਂ ਸਾਰੇ ਕੇਸਾਂ ਨੂੰ ਦਫ਼ਨ ਕਰ ਦਿੱਤਾ ਸੀ।ਇਹ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵਾਲੀ ਐਨਡੀਏ ਸਰਕਾਰ ਹੀ ਸੀ,ਜਿਸ ਨੇ 1984 ਕਤਲੇਆਮ ਦੇ 220 ਤੋਂ ਵੱਧ ਬੰਦ ਕੀਤੇ ਜਾ ਚੁੱਕੇ ਕੇਸਾਂ ਨੂੰ ਮੁੜ ਖੋਲ•ਣ ਲਈ ਸਿੱਟ ਬਣਾਉਣ ਦਾ ਫੈਸਲਾ ਕੀਤਾ ਸੀ।ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹਨਾਂ ਕੇਸਾਂ ਨੂੰ ਨਸਲਕੁਸ਼ੀ ਕਰਾਰ ਦਿੱਤਾ ਸੀ। -PTCNews


Top News view more...

Latest News view more...