Thu, Apr 25, 2024
Whatsapp

ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ , ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ

Written by  Shanker Badra -- October 09th 2021 04:21 PM
ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ , ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ

ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ , ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ

ਜਲੰਧਰ : ਜਲੰਧਰ ਵਿਖੇ ਡੀ.ਏ.ਵੀ. ਯੂਨੀਵਰਸਿਟੀ ਨੇੜੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਰੀਬਾਂ ਦੇ ਮਸੀਹਾ ਸਾਹਿਬ ਕਾਂਸੀ ਰਾਮ ਜੀ ਦੀ ਬਰਸੀ ਮੌਕੇ ਅੱਜ ਭੁੱਲ ਸੁਧਾਰ ਰੈਲੀ ਕੀਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਹੈ। ਇਸ ਮੌਕੇ ਦਲਜੀਤ ਸਿੰਘ ਚੀਮਾ ਸਮੇਤ ਅਕਾਲੀ ਦਲ ਅਤੇ ਬਸਪਾ ਦੀ ਸਮੂਚੀ ਲੀਡਰਸ਼ਿਪ ਹਾਜ਼ਿਰ ਸੀ। [caption id="attachment_540568" align="aligncenter" width="300"] ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ , ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ[/caption] ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਭੁੱਲ ਸੁਧਾਰ ਰੈਲੀ ਦੌਰਾਨ ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ 50 ਫ਼ੀਸਦੀ ਤੋਂ ਵੱਧ ਐੱਸ.ਸੀ. ਜਨਸੰਖਿਆ ਵਾਲੇ ਪਿੰਡਾਂ ਲਈ ਵਿਸ਼ੇਸ਼ ਫ਼ੰਡ , ਐੱਸ.ਸੀ. ਭਾਈਚਾਰੇ ਲਈ 5 ਸਾਲਾਂ 'ਚ 5 ਲੱਖ ਮਕਾਨਾਂ ਦੇ ਨਾਲ ਨਾਲ, ਬੀ.ਸੀ. ਭਾਈਚਾਰੇ ਲਈ ਵੀ ਮਕਾਨਾਂ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। [caption id="attachment_540570" align="aligncenter" width="300"] ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ , ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ[/caption] ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਜਿੰਨੀਆਂ ਵੀ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਸ. ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਹੀ ਦਿੱਤੀਆਂ ਗਈਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਗ਼ਰੀਬਾਂ ਦੇ ਨਾਂ 'ਤੇ ਵੋਟਾਂ ਲਈਆਂ ਹਨ ਪਰ ਗ਼ਰੀਬਾਂ ਦੀ ਬਾਂਹ ਨਹੀਂ ਫੜੀ। ਕਾਂਗਰਸ ਸਰਕਾਰ ਨੇ ਗਰੀਬੀ ਤਾਂ ਕੀ ਖ਼ਤਮ ਕਰਨੀ ਸੀ ਪਰ ਆਪਣੀ ਹੀ ਗ਼ਰੀਬੀ ਖ਼ਤਮ ਕੀਤੀ ਹੈ। [caption id="attachment_540569" align="aligncenter" width="300"] ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ , ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ[/caption] ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਕਾਂਗਰਸ ਕਿਉਂ ਖ਼ਤਮ ਹੈ , ਕਿਉਂਕਿ ਗਰੀਬ ਸਮਾਜ ਨੇ ਦੇਖ ਲਿਆ ਹੈ ਕਿ ਕਾਂਗਰਸ ਉਨ੍ਹਾਂ ਨੂੰ ਸਿਰਫ਼ ਵਰਤਦੀ ਹੈ , ਉਨ੍ਹਾਂ ਦੀ ਗੱਲ ਨਹੀਂ ਕਰਦੀ , ਉਨ੍ਹਾਂ ਦੀ ਲੜਾਈ ਨਹੀਂ ਲੜਦੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਵੀ 2 ਵਾਰ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕਾ ਹੈ ਪਰ ਗਰੀਬਾਂ ਲਈ ਇੱਕ ਵੀ ਸ਼ਕੀਮ ਨਹੀਂ ਲੈ ਕੇ ਆਏ। [caption id="attachment_540572" align="aligncenter" width="300"] ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ , ਦੋਆਬੇ 'ਚ ਕਾਂਸ਼ੀ ਰਾਮ ਜੀ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ[/caption] ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਕਿਹਾ ਕਿ ਕਾਂਗਰਸ ਸਰਕਾਰ ਨੇ ਚਰਨਜੀਤ ਸਿੰਘ ਚੰਨੀ ਨੂੰ ਟੈਂਪਰੇਰੀ ਤੌਰ 'ਤੇ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਡੀਜੀਪੀ ਵੀ ਮੁੱਖ ਮੰਤਰੀ ਚੰਨੀ ਆਪਣੀ ਮਰਜੀ ਨਾਲ ਨਹੀਂ ਲਗਾ ਸਕਦਾ, ਸਿੱਧੂ ਦੇ ਹੱਥ 'ਚ ਹੀ ਸਾਰਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਜਿੰਨੀਆਂ ਵੀ ਬਦਲੀਆਂ ਕੀਤੀਆਂ ਹਨ , ਚੰਨੀ ਨਹੀਂ ਪੁੱਛਿਆ ਸਗੋਂ ਸਿੱਧੂ ਨੂੰ ਅਧਿਕਾਰ ਦਿੱਤੇ ਗਏ। -PTCNews


Top News view more...

Latest News view more...