Sat, Aug 2, 2025
Whatsapp

ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਪਹਿਲੀ ਵਾਰ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਦਿਖੇਗੀ

Reported by:  PTC News Desk  Edited by:  Shanker Badra -- June 07th 2018 10:40 PM
ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਪਹਿਲੀ ਵਾਰ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਦਿਖੇਗੀ

ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਪਹਿਲੀ ਵਾਰ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਦਿਖੇਗੀ

ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਪਹਿਲੀ ਵਾਰ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਦਿਖੇਗੀ:ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਲੰਬੇ ਸਮੇਂ ਤੋਂ ਦਰਸ਼ਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੈ।ਇਹ ਜੋੜੀ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਵੇਗੀ।ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਆਖ਼ਰਕਾਰ ਸਾਹਮਣੇ ਆ ਹੀ ਗਿਆ।ਇਹ ਫਿਲਮ 'ਅਫ਼ਸਰ' ਨਾਮ ਨਾਲ ਦਰਸ਼ਕਾਂ ਵਿਚ ਉਤਰੇਗੀ।Tarsem jassar and Nimrat khaira film Afsarਇਸ ਫਿਲਮ ਦੀ ਖ਼ਾਸੀਅਤ ਇਹ ਹੈ ਕਿ ਹੁਣ ਤੱਕ ਆਪਣੀਆਂ ਸਾਰੀਆਂ ਫ਼ਿਲਮਾਂ ਵਿਚ ਗੰਭੀਰ ਰੋਲ 'ਚ ਦਿੱਖ ਵਾਲੇ ਤਰਸੇਮ ਜੱਸੜ ਇਸ ਫਿਲਮ ਵਿਚ ਹਲਕੀ-ਫ਼ੁਲਕੀ ਕਾਮੇਡੀ ਕਰਦੇ ਵੀ ਨਜ਼ਰ ਆਉਣਗੇ।ਫਿਲਮ ਦੇ ਨਾਮ ਦਾ ਖੁਲਾਸਾ ਹੋਣ ਤੋਂ ਬਾਅਦ ਹੁਣ ਦਰਸ਼ਕ ਹੋਰ ਵੀ ਬੇਸਬਰੀ ਨਾਲ ਇਸ ਫਿਲਮ ਦੇ ਟੀਜ਼ਰ ਤੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ।Tarsem jassar and Nimrat khaira film Afsarਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਪਹਿਲੀ ਵਾਰ ਇਸ ਫਿਲਮ ਰਾਹੀਂ ਵੱਡੇ ਪਰਦੇ 'ਤੇ ਦਿਖੇਗੀ ਜਿਸ ਕਰਕੇ ਪ੍ਰਸ਼ੰਸਕਾਂ ਵਿਚ ਇਸ ਫਿਲਮ ਨੂੰ ਲੈ ਕੇ ਖਾਸ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।ਖਾਸਕਰ ਨਿਮਰਤ ਖਹਿਰਾ ਦੀ ਜੇਕਰ ਗੱਲ ਕਰੀਏ ਤਾਂ ਬਤੌਰ ਲੀਡ ਅਦਾਕਾਰਾ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੈ ਤੇ ਨਿਮਰਤ ਦਾ ਕਹਿਣਾ ਹੈ ਕੀ ਇਸ ਫਿਲਮ ਵਿਚ ਉਨ੍ਹਾਂ ਦੇ ਕਿਰਦਾਰ ਵਿਚ ਵੱਖ ਵੱਖ ਤਰ੍ਹਾਂ ਦੇ ਉਤਾਰ-ਚੜਾਅ ਵੇਖਣ ਨੂੰ ਮਿਲਣ ਵਾਲੇ ਹਨ। Tarsem jassar and Nimrat khaira film Afsarਤੁਹਾਨੂੰ ਦਸ ਦਈਏ ਕਿ ਨਿਮਰਤ ਖ਼ੈਰਾ ਤੇ ਤਰਸੇਮ ਜੱਸੜ ਤੋਂ ਇਲਾਵਾ ਇਸ ਫਿਲਮ 'ਚ ਹੋਰ ਵੀ ਕਈ ਵੱਡੇ ਸਿਤਾਰੇ ਸ਼ਾਮਿਲ ਹਨ।ਨਿਰਮਲ ਰਿਸ਼ੀ,ਵਿਜੈ ਟੰਡਨ,ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਵਰਗੇ ਹੋਰ ਕਈ ਵੱਡੇ ਚਿਹਰੇ ਇਸ ਫਿਲਮ ਵਿਚ ਸਾਨੂੰ ਦੇਖਣ ਨੂੰ ਮਿਲਣਗੇ।ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਉਮੀਦ ਹੈ ਕਿ ਪਹਿਲੀ ਵਾਰ ਪਰਦੇ ਤੇ ਆ ਰਹੀ ਇਸ ਜੋੜੀ ਨੂੰ ਦਰਸ਼ਕ ਬਹੁਤ ਪਿਆਰ ਦੇਣ ਵਾਲੇ ਹਨ। -PTCNews


Top News view more...

Latest News view more...

PTC NETWORK
PTC NETWORK      
Notification Hub
Icon