'ਕਿਸਾਨ ਅੰਦੋਲਨ ਨੂੰ ਸ਼ਾਹੀਨਬਾਗ ਨਾ ਸਮਝੇ ਸਰਕਾਰ,ਸੰਘਰਸ਼ ਇੰਝ ਹੀ ਰਹੇਗਾ ਜਾਰੀ'
ਕਿਸਾਨੀ ਅੰਦੋਲਨ ਸਿਖਰਾਂ 'ਤੇ ਹੈ ਕਿਸਾਨ ਆਗੂ ਅੱਜ ਵੀ ਸਰਹਦਾਂ 'ਤੇ ਡਟੇ ਹੋਏ ਹਨ , ਉਥੇ ਹੀ ਦੇਸ਼ ਭਰ ਵਿਚ ਫੇਲ ਰਿਹਾ ਕੋਰੋਨਾ ਵੀ ਆਪਣੀ ਪੀਕ 'ਤੇ ਹੈ , ਜਿਸ ਨੂੰ ਦੇਖਦੇ ਹੋਏ ਸਰਕਾਰ ਵਲੋਂ ਹਦਾਇਤਾਂ ਜਾਰੀ ਕਰਦੇ ਹੋਏ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਸ ਤਹਿਤ ਲੋਕ ਇਕੱਠ ਦੀ ਮਨਾਹੀ ਹੈ , ਜਿਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਸਦਾ ਅਸਰ ਕੀਤੇ ਨਾ ਕੀਤੇ ਕਿਸਾਨ ਅੰਦੋਲਨ 'ਤੇ ਵੀ ਹੋਵੇਗਾ। ਪਰ ਇਸ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਭਾਵੇਂ ਲੌਕੜਾਉਂਨ ਲਾਵੇ ਭਾਵੇਂ ਕਰਫਿਊ, ਇਸ ਨਾਲ ਕਿਸਾਨੀ ਅੰਦੋਲਨ 'ਤੇ ਕੋਈ ਅਸਰ ਨਹੀਂ ਪਵੇਗਾ |
ਰਾਕੇਸ਼ ਟਿਕੈਤ ਨੇ ਕਿਹਾ ਕਿ ਕੱਲ੍ਹ ਬਿਹਾਰ ਵਿੱਚ ਵੀ ਕਿਸਾਨਾਂ ਦੀ ਪੰਚਾਇਤ ਕਰਨਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਜੇ ਬਹੁਤ ਸਾਰੇ ਨੇਤਾ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਛੱਡਗੇ। ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਦੇ ਅਸਤੀਫੇ ਬਾਰੇ, ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਭਾਜਪਾ ਨੂੰ ਛੱਡ ਦੇਣਗੇ ਕਿਉਂਕਿ ਇਹ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ, ਸਰਮਾਏਦਾਰਾਂ ਦੀ ਸਰਕਾਰ ਹੈ। ਕੰਪਨੀ ਦੇਸ਼ ਨੂੰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਅੰਦੋਲਨ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਸ਼ਹੀਦ ਸਰਦਾਰ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਦੀ ਬੇਟੀ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਸਹਾਰਨਪੁਰ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਦੇ ਬੁਲਾਰੇ ਚੌਧਰੀ ਰਾਕੇਸ਼ ਟਿਕੈਤ (Rakesh Tikait) ਨੇ ਇਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਰਕਾਰ ਕੋਰੋਨਾ ਦੇ ਨਾਮ 'ਤੇ ਕਿਸਾਨਾਂ ਨੂੰ ਨਾ ਡਰਾਵੇ। ਕਿਸਾਨ ਅੰਦੋਲਨ ਸ਼ਾਹੀਨਬਾਗ ਨਹੀਂ, ਦੇਸ਼ ਵਿੱਚ ਕਰਫਿਊ ਲੱਗੇ ਜਾਂ ਤਾਲਾਬੰਦੀ, ਕਿਸਾਨਾਂ ਦਾ ਅੰਦੋਲਨ ਨਿਰੰਤਰ ਜਾਰੀ ਰਹੇਗਾ। ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ।