ਇਤਿਹਾਸ ਰਚਣ ਮਗਰੋਂ ਜਲੰਧਰ ਪਹੁੰਚੇ ਮਿੱਠਾਪੁਰ ਦੇ ਤਿੰਨ ਹਾਕੀ ਖਿਡਾਰੀ, ਲੋਕਾਂ ਵੱਲੋਂ ਭਰਵਾਂ ਸੁਆਗਤ

By Jashan A - August 11, 2021 2:08 pm

ਜਲੰਧਰ: ਟੋਕੀਓ ਓਲੰਪਿਕ 'ਚ ਇਤਿਹਾਸ ਰਚਣ ਮਗਰੋਂ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਭਾਰਤ ਪਹੁੰਚ ਗਏ ਹਨ। ਜਿਨ੍ਹਾਂ 'ਚ 11 ਖਿਡਾਰੀ ਪੰਜਾਬ ਦੇ ਹਨ ਤੇ ਉਹਨਾਂ 'ਚੋ 3 ਖਿਡਾਰੀ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਹਨ। ਇਹਨਾਂ ਤਿੰਨਾਂ ਖਿਡਾਰੀਆਂ ਦਾ ਪਿੰਡ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮਨਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਮਨਦੀਪ ਸਿੰਘ ਤੇ ਵਰੁਣ ਸ਼ਰਮਾ ਦਾ ਢੋਲ ਦੀ ਥਾਪ ਨਾਲ ਸੁਆਗਤ ਕਰ ਉਹਨਾਂ ਦਾ ਮਾਣ ਵਧਾਇਆ ਹੈ।

ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਤਮਗਾ ਜਿੱਤ ਕੇ ਇਸ ਖੇਡ ’ਚ 41 ਸਾਲ ਦੇ ਸੋਕੇ ਨੂੰ ਖਤਮ ਕੀਤਾ।ਇਹ ਤਮਗਾ ਹਾਲਾਂਕਿ ਸੋਨ ਤਮਗਾ ਨਹੀਂ ਸੀ ਪਰ ਦੇਸ਼ ਵਿਚ ਹਾਕੀ ਨੂੰ ਮੁੜ ਤੋਂ ਲੋਕਪਿ੍ਰਅ ਬਣਾਉਣ ਲਈ ਕਾਫੀ ਹੈ। ਤਮਗ਼ਾ ਜਿੱਤਣ ਵਾਲੇ ਇਹ ਖਿਡਾਰੀ ਹੁਣ ਸਟਾਰ ਬਣ ਗਏ ਹਨ ਤੇ ਹਰ ਕੋਈ ਉਨ੍ਹਾਂ ਦੀ ਸ਼ਾਨਦਾਰ ਖੇਡ ਦੀ ਚਰਚਾ ਕਰ ਰਿਹਾ ਹੈ।

ਹੋਰ ਪੜ੍ਹੋ: ਪੰਜਾਬ ਦੇ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ , ਅੰਮ੍ਰਿਤਸਰ ਏਅਰਪੋਰਟ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ

ਇਸ ਤੋਂ ਪਹਿਲਾਂ ਇਹ ਖਿਡਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਟੋਕੀਓ ਓਲੰਪਿਕ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਦਾ ਅਜਨਾਲਾ ਪਹੁੰਚਣ ’ਤੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਗੁਰਜੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ।

-PTC News

adv-img
adv-img