Tokyo Paralympics: ਜੈਵਲਿਨ ਥ੍ਰੋ 'ਚ ਭਾਰਤ ਨੇ ਹਾਸਲ ਕੀਤੇ ਚਾਂਦੀ ਤੇ ਕਾਂਸੀ ਦੇ ਤਗਮੇ
Tokyo Paralympics: ਟੋਕੀਓ ਪੈਰਾਉਲੰਪਿਕ ਵਿਚ ਭਾਰਤ ਨੇ ਜੈਵਲਿਨ ਥ੍ਰੋਅ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤੇ ਕਾਂਸੀ ਦੇ ਤਗਮਾ ਹਾਸਲ ਕੀਤਾ। ਦੇਵੇਂਦਰ ਝਾਝਰੀਆ ਨੇ ਚਾਂਦੀ ਦਾ ਅਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਇਸ ਨਾਲ ਭਾਰਤ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਕੁੱਲ 7 ਤਮਗੇ ਜਿੱਤੇ ਹਨ।
ਦੱਸ ਦੇਈਏ ਕਿ ਦੇਵੇਂਦਰ ਝਾਝਰੀਆ ਨੇ ਚਾਂਦੀ ਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਸੋਨ ਤਗਮਾ ਸ੍ਰੀਲੰਕਾ ਦੇ ਮੁਦਿਆਨਸੇਲਜ ਹੇਰਾਥ ਨੇ ਜਿੱਤਿਆ ਹੈ। ਉਸ ਨੇ 67.79 ਮੀਟਰ ਦਾ ਥ੍ਰੋਅ ਸੁੱਟਿਆ। ਇਸ ਦੇ ਨਾਲ ਹੀ ਦੇਵੇਂਦਰ ਨੇ 64.35 ਮੀਟਰ ਤੇ ਸੁੰਦਰ ਸਿੰਘ ਨੇ 62.58. ਮੀਟਰ ਦੂਰ ਸੁੱਟਿਆ। ਇਸ ਦੇ ਨਾਲ ਹੀ ਅੱਜ ਟੋਕੀਓ ਪੈਰਾਉਲੰਪਿਕ ਵਿਚ ਭਾਰਤ ਦੀ ਅਵਨੀ ਲੇਖਰਾ ਨੇ ਸ਼ੂਟਿੰਗ ਵਿਚ ਸੋਨ ਤਗਮਾ ਜਿੱਤਿਆ ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਅਵਨੀ ਲੇਖਰਾ ਨੂੰ ਸੋਨ ਤਮਗਾ ਜਿੱਤਣ ਲਈ ਵਧਾਈ ਦਿੱਤੀ।
ਇਸ ਨਾਲ ਪ੍ਰਧਾਨ ਮੰਤਰੀ ਵਲੋਂ ਯੋਗੇਸ਼ ਕਠੁਨੀਆ ਜਿਸ ਨੇ ਡਿਸਕਸ ਥ੍ਰੋ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ ਉਨ੍ਹਾਂ ਨੂੰ ਵੀ ਫ਼ੋਨ 'ਤੇ ਗੱਲ ਕਰਕੇ ਵਧਾਈ ਦਿੱਤੀ ਗਈ। ਇਸ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੈਰਾ-ਅਥਲੀਟ ਦੇਵੇਂਦਰ ਝਾਝਰੀਆ ਅਤੇ ਸੁੰਦਰ ਸਿੰਘ ਗੁਰਜਰ ਨੂੰ ਵੀ ਵਧਾਈ ਦਿੱਤੀ।
-PTC News