Fri, Apr 26, 2024
Whatsapp

ਜੈਵਲਿਨ ਥਰੋ 'ਚ ਸੁਮਿਤ ਅੰਟਿਲ ਨੇ ਜਿੱਤਿਆ ਗੋਲਡ ਮੈਡਲ, ਬਣਾਇਆ ਵਿਸ਼ਵ ਰਿਕਾਰਡ

Written by  Riya Bawa -- August 31st 2021 08:46 AM -- Updated: August 31st 2021 08:50 AM
ਜੈਵਲਿਨ ਥਰੋ 'ਚ ਸੁਮਿਤ ਅੰਟਿਲ ਨੇ ਜਿੱਤਿਆ ਗੋਲਡ ਮੈਡਲ, ਬਣਾਇਆ ਵਿਸ਼ਵ ਰਿਕਾਰਡ

ਜੈਵਲਿਨ ਥਰੋ 'ਚ ਸੁਮਿਤ ਅੰਟਿਲ ਨੇ ਜਿੱਤਿਆ ਗੋਲਡ ਮੈਡਲ, ਬਣਾਇਆ ਵਿਸ਼ਵ ਰਿਕਾਰਡ

ਟੋਕੀਓ : ਟੋਕੀਓ ਪੈਰਾਲੰਪਿਕਸ (Tokyo Paralympics) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ (India) ਦੇ ਸੁਮਿਤ ਅੰਟਿਲ (Sumit Antil) ਨੇ ਇਤਿਹਾਸ ਰਚਿਆ ਹੈ। Sumit Antil ਨੇ ਜੈਵਲਿਨ ਥਰੋ ਕਲਾਸ ਐਫ -64 ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ ਹੈ। ਸੁਮਿਤ ਨੇ ਫਾਈਨਲ ਵਿੱਚ 68.55 ਮੀਟਰ ਦੇ ਥਰੋ ਨਾਲ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਗਮਾ ਜਿੱਤਿਆ। Tokyo Paralympics: India's Sumit Antil wins gold in javelin throw (F64) event, sets new World Record | Olympics - Hindustan Times ਇੱਥੇ ਪੜ੍ਹੋ ਹੋਰ ਖ਼ਬਰਾਂ: 20 ਸਾਲਾਂ ਬਾਅਦ ਅਮਰੀਕੀ ਫੌਜ ਨੇ ਛੱਡਿਆ ਅਫ਼ਗਾਨਿਸਤਾਨ, ਕੱਲ੍ਹ ਭਰੀ ਸੀ ਆਖ਼ਿਰੀ ਉਡਾਣ ਭਾਰਤ ਲਈ ਇਹ ਹੁਣ ਤਕ ਦਾ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਮਹਿਲਾ ਨਿਸ਼ਾਨੇਬਾਜ਼ ਅਵਨੀ ਲੱਖੇੜਾ ਨੇ ਸੋਨ ਤਗਮਾ ਜਿੱਤਿਆ ਸੀ। ਭਾਰਤ ਨੇ ਹੁਣ ਤੱਕ ਤਕਰੀਬਨ 7 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚੋਂ 2 ਸੋਨ ਤਗਮੇ ਹਨ। ਸੁਮਿਤ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 66.95 ਮੀਟਰ ਨਾਲ ਫਾਈਨਲ ਦੀ ਸ਼ੁਰੂਆਤ ਕੀਤੀ, ਪਰ ਉਸਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 68.55 ਮੀਟਰ ਸੁੱਟ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। Tokyo Paralympics: Sumit Antil breaks world record to clinch gold medal in men's javelin F64 final - Sports News ਗੌਰਤਲਬ ਹੈ ਕਿ ਇਹ ਤੋਂ ਪਹਿਲਾਂ ਅਵਨੀ, ਦੇਵੇਂਦਰ ਝਾਝਰੀਆ, ਸੁੰਦਰ ਸਿੰਘ ਗੁਰਜਰ ਅਤੇ ਯੋਗੇਸ਼ ਕਠੁਨੀਆ ਨੇ ਵੀ ਦੇਸ਼ ਲਈ ਮੈਡਲ ਜਿੱਤੇ ਸਨ। ਭਾਰਤ ਨੇ ਹੁਣ ਤੱਕ ਇਸ ਪੈਰਾਲਿੰਪਿਕਸ ਵਿੱਚ ਦੋ ਸੋਨੇ, ਚਾਰ ਚਾਂਦੀ ਅਤੇ ਇੱਕ ਕਾਂਸੀ ਦੇ ਤਮਗੇ ਜਿੱਤੇ ਹਨ। -PTC News


Top News view more...

Latest News view more...