ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦੀ ਮੌਤ ਬਾਰੇ ਉਸਦੇ ਦੋਸਤ ਚੇਤਨ ਨੇ ਕੀਤਾ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ

TV Actors Kushal Punjabi suicide About Friend Chetan Hansraj Disclosure
ਟੀਵੀ ਅਦਾਕਾਰ ਕੁਸ਼ਲ ਪੰਜਾਬੀਦੀ ਮੌਤ ਬਾਰੇ ਉਸਦੇ ਦੋਸਤ ਚੇਤਨ ਨੇ ਕੀਤਾ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ  

ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦੀ ਮੌਤ ਬਾਰੇ ਉਸਦੇ ਦੋਸਤ ਚੇਤਨ ਨੇ ਕੀਤਾ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ:ਮੁੰਬਈ : ਟੀਵੀ ਇੰਡਸਟਰੀ ਨੂੰ ਹਾਲ ਹੀ ਇੱਕ ਵੱਡਾ ਝਟਕਾ ਲੱਗਾ ਹੈ। ਟੀਵੀ ਅਦਾਕਾਰ ਕੁਸ਼ਲ ਪੰਜਾਬੀ ਨੇ ਬੀਤੇ ਦਿਨੀਂ ਆਪਣੇ ਘਰ ‘ਚ ਖ਼ੁਦਕੁਸ਼ੀ ਕਰ ਕੇ ਆਪਣੀ ਜਾਨ ਗਵਾ ਲਈ ਹੈ। ਜਿਸ ਤੋਂ ਬਾਅਦ ਪੂਰੀ ਇੰਡਸਟਰੀ ‘ਚ ਇਹ ਖ਼ਬਰ ਸੁਣ ਕੇ ਸੋਗ ਦੀ ਲਹਿਰ ਛਾਅ ਗਈ ਤੇ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਉਹਨਾਂ ਦੀ ਮੌਤ ਬਾਰੇ ਇੰਸਟਾਗ੍ਰਾਮ ‘ਤੇ ਪੋਸਟ ਪਾ ਆਪਣਾ ਦੁੱਖ ਜ਼ਾਹਿਰ ਕੀਤਾ।

TV Actors Kushal Punjabi suicide About Friend Chetan Hansraj Disclosure
ਟੀਵੀ ਅਦਾਕਾਰ ਕੁਸ਼ਲ ਪੰਜਾਬੀਦੀ ਮੌਤ ਬਾਰੇ ਉਸਦੇ ਦੋਸਤ ਚੇਤਨ ਨੇ ਕੀਤਾ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ  

ਇਸ ਦੌਰਾਨ ਕੁਸ਼ਲ ਪੰਜਾਬੀ ਦੇ ਕਰੀਬੀ ਦੋਸਤ ਚੇਤਨ ਹੰਸਰਾਜ ਨੇ ਉਹਨਾਂ ਦੀ ਮੌਤ ਬਾਰੇ ਖੁਲਾਸਾ ਕੀਤਾ ਹੈ। ਕੁਸ਼ਲ ਤੇ ਚੇਤਨ 20 ਸਾਲਾਂ ਤੋਂ ਦੋਸਤ ਹਨ। ਚੇਤਨ ਨੇ ਕੁਸ਼ਲ ਪੰਜਾਬੀ ਦੀ ਮੌਤ ਬਾਰੇ ਦੱਸਦਿਆਂ ਕਿਹਾ ਕਿ “ਹਾਂ,ਉਸਨੇ ਖ਼ੁਦਕੁਸ਼ੀ ਕੀਤੀ ਹੈ। ਉਸਦੇ ਆਪਣੀ ਘਰਵਾਲ਼ੀ ਨਾਲ਼ ਤਣਾਅਪੂਰਵਕ ਸੰਬੰਧ ਚੱਲ ਰਹੇ ਸਨ ਤੇ ਉਹ ਤੇ ਉਸਦੀ ਪਤਨੀ ਤਲਾਕ ਲੈਣਾ ਚਾਹੁੰਦੇ ਸਨ ਤੇ ਕੁਸ਼ਲ ਕਾਫ਼ੀ ਸਮੇਂ ਤੋਂ ਬਿਮਾਰ ਵੀ ਸੀ। ਮੈਂ ਜਦ ਕੁਸ਼ਲ ਨੂੰ ਆਖ਼ਰੀ ਵਾਰ ਮਿਲਿਆ ਸੀ ਤਾਂ ਮੈਂ ਉਸਨੂੰ ਕਿਹਾ ਸੀ ਕਿ ਸਭ ਠੀਕ ਹੋ ਜਾਵੇਗਾ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਜ਼ਿੰਦਗੀ ‘ਚ ਅਜਿਹਾ ਕਦਮ ਉਠਾਵੇਗਾ।

TV Actors Kushal Punjabi suicide About Friend Chetan Hansraj Disclosure
ਟੀਵੀ ਅਦਾਕਾਰ ਕੁਸ਼ਲ ਪੰਜਾਬੀਦੀ ਮੌਤ ਬਾਰੇ ਉਸਦੇ ਦੋਸਤ ਚੇਤਨ ਨੇ ਕੀਤਾ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ  

ਦੱਸ ਦੇਈਏ ਕਿ ਕੁਸ਼ਲ ਪੰਜਾਬੀਨੇ ਆਪਣੀ ਖੁਦਕੁਸ਼ੀ ਸਮੇਂ ਇੱਕ ਪੱਤਰ ‘ਚ ਲਿਖਿਆ ਸੀ ਕਿ ਮੇਰੀ ਜਾਇਦਾਦ ਦਾ ਵੱਡਾ ਹਿੱਸਾ ਮੇਰੇ ਪੁੱਤਰ ਨੂੰ ਦਿੱਤਾ ਜਾਵੇ ਤੇ ਆਪਣੀ ਮੌਤ ਲਈ ਮੈਂ ਖ਼ੁਦ ਜ਼ਿੰਮੇਵਾਰ ਹਾਂ। ਜ਼ਿਕਰਯੋਗ ਹੈ ਕਿ ਜਦੋਂ ਕੁਸ਼ਲ ਪੰਜਾਬੀ ਦੀ ਮੌਤ ਹੋਈ ਤਾਂ ਉਸਦੀ ਪਤਨੀ ਹੋਰ ਦੇਸ਼ ‘ਚ ਸੀ ਤੇ ਮਾਂ-ਪਿਓ ਹੋਰ ਸਟੇਟ ‘ਚ।ਕੁਸ਼ਲ ਪੰਜਾਬੀ ਦੀ ਮੌਤ ਦੀ ਪੁਸ਼ਟੀ ਸਭ ਤੋਂ ਪਹਿਲਾਂ ਉਹਨਾਂ ਦੇ ਦੋਸਤ ਕਰਨਵੀਰ ਬੋਹਰਾ ਨੇ ਕੀਤੀ ਸੀ

TV Actors Kushal Punjabi suicide About Friend Chetan Hansraj Disclosure
ਟੀਵੀ ਅਦਾਕਾਰ ਕੁਸ਼ਲ ਪੰਜਾਬੀਦੀ ਮੌਤ ਬਾਰੇ ਉਸਦੇ ਦੋਸਤ ਚੇਤਨ ਨੇ ਕੀਤਾ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ  

ਜ਼ਿਕਰਯੋਗ ਹੈ ਕਿ ਕੁਸ਼ਲ ਪੰਜਾਬੀ ਨੂੰ ਪਿਛਲੀ ਵਾਰ ਟੀਵੀ ਲੜੀਵਾਰ ‘ਇਸ਼ਕ ਮੇਂ ਮਰ ਜਾਵਾਂ’ ’ਚ ਵੇਖਿਆ ਗਿਆ ਸੀ। ਕੁਸ਼ਲ ਪੰਜਾਬੀ ਨੇ ਇੱਕ ਯੂਰੋਪੀਅਨ ਕੁੜੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ; ਜੋ ਹੁਣ ਤਿੰਨ ਸਾਲਾਂ ਦਾ ਹੈ।ਕੁਸ਼ਲ ਦੀ ਸ਼ੁਰੂਆਤ ਮਾਡਲ ਵਜੋਂ ਹੋਈ ਸੀ , ਉਸ ਨੇ ਕਈ ਵੱਡੀਆਂ ਫ਼ਿਲਮਾਂ ਤੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ।
-PTCNews