ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਦੇ ਜਵਾਬ 'ਚ ਅਮਰੀਕਾ ਨੇ ਕੀਤਾ ISIS-K ਉੱਤੇ ਏਅਰਸਟ੍ਰਾਇਕ ਹਮਲਾ
ਕਾਬੁਲ : ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਵਿੱਚ ਮਾਰੇ ਗਏ ਆਪਣੇ ਦੇਸ਼ ਦੇ ਸੈਨਿਕਾਂ ਦੀ ਮੌਤ ਦਾ ਬਦਲਾ ਲੈਣ ਲਈ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਸੀ ਕਿ ਉਹ ਹਮਲਾਵਰਾਂ ਨੂੰ ਨਹੀਂ ਬਖਸ਼ਣਗੇ, ਬਲਕਿ ਉਨ੍ਹਾਂ ਨੂੰ ਚੁਣ -ਚੁਣ ਕੇ ਮਾਰਨਗੇ। ਹੁਣ ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫ਼ੌਜ ਨੇ ਇਸਲਾਮਿਕ ਸਟੇਟ ਦੇ 'ਯੋਜਨਾਕਾਰ' ਦੇ ਵਿਰੁੱਧ ਡਰੋਨ ਹਮਲੇ ਕੀਤੇ ਹਨ ,ਜਿਸ ਨੇ ਕਾਬੁਲ ਹਵਾਈ ਅੱਡੇ 'ਤੇ ਤਬਾਹੀ ਮਚਾਈ ਸੀ।
ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਦੇ ਜਵਾਬ 'ਚ ਅਮਰੀਕਾ ਨੇ ਕੀਤਾ ISIS-K ਉੱਤੇ ਏਅਰਸਟ੍ਰਾਇਕ ਹਮਲਾ
ਅਮਰੀਕੀ ਫ਼ੌਜ ਨੇ ਅੱਜ ਪੂਰਬੀ ਅਫ਼ਗਾਨਿਸਤਾਨ ਵਿੱਚ ਆਈਐਸਆਈਐਸ-ਖੁਰਾਸਾਨ ਦੇ ਯੋਜਨਾਕਾਰ ਦੇ ਵਿਰੁੱਧ ਡਰੋਨ ਹਮਲਾ ਕੀਤਾ, ਜੋ ਕਾਬੁਲ ਧਮਾਕੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੀ ਮੌਤ ਦੇ ਬਦਲੇ ਵਿੱਚ ਲਿਆ ਗਿਆ ਹੈ। ਬਿਡੇਨ ਨੇ ਕਿਹਾ ਕਿ ਅਪਰਾਧੀ ਲੁਕ ਨਹੀਂ ਸਕਦੇ। ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਬਿਡੇਨ ਨੇ ਕਿਹਾ ਕਿ "ਅਸੀਂ ਮੁਆਫ ਨਹੀਂ ਕਰਾਂਗੇ, ਅਸੀਂ ਨਹੀਂ ਭੁੱਲਾਂਗੇ, ਅਸੀਂ ਬਦਲਾ ਲਵਾਂਗੇ ਅਤੇ ਉਹ ਕੀਮਤ ਚੁਕਾਉਣਗੇ। ਅਫਗਾਨਿਸਤਾਨ ਵਿੱਚ ਆਈਐਸ ਦੇ ਸਹਿਯੋਗੀ ਨੇ ਉਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਜਿਨ੍ਹਾਂ ਵਿੱਚ ਅਮਰੀਕੀ ਸੈਨਿਕ ਮਾਰੇ ਗਏ ਸਨ 170 ਤੋਂ ਵੱਧ ਅਫਗਾਨ ਮਾਰੇ ਗਏ।
ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਦੇ ਜਵਾਬ 'ਚ ਅਮਰੀਕਾ ਨੇ ਕੀਤਾ ISIS-K ਉੱਤੇ ਏਅਰਸਟ੍ਰਾਇਕ ਹਮਲਾ
ਪੈਂਟਾਗਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਫਗਾਨਾਂ ਅਤੇ ਅਮਰੀਕੀਆਂ ਨੂੰ ਯੁੱਧਗ੍ਰਸਤ ਦੇਸ਼ ਵਿੱਚੋਂ ਕੱਣ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅਜਿਹੇ ਹਮਲਿਆਂ ਬਾਰੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਅਤੇ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਅਮਰੀਕਾ ਅਤੇ ਹੋਰ ਦੇਸ਼ਾਂ ਨੇ ਪਹਿਲਾਂ ਹੀ ਬੰਬਾਰੀ ਦਾ ਖਦਸ਼ਾ ਜ਼ਾਹਰ ਕੀਤਾ ਸੀ।
ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਦੇ ਜਵਾਬ 'ਚ ਅਮਰੀਕਾ ਨੇ ਕੀਤਾ ISIS-K ਉੱਤੇ ਏਅਰਸਟ੍ਰਾਇਕ ਹਮਲਾ
ਰਾਸ਼ਟਰੀ ਸੁਰੱਖਿਆ ਮਾਹਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਹਮਲਿਆਂ ਦੀ ਭਵਿੱਖਬਾਣੀ ਕੀਤੀ ਹੈ ਅਤੇ ਆਈਐਸਆਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਸਥਿਤੀ ਬਹੁਤ ਖਰਾਬ ਹੈ। ਸੈਂਕੜੇ ਲੋਕ ਦੇਸ਼ ਛੱਡਣ ਲਈ ਏਅਰਪੋਰਟ 'ਤੇ ਇੰਤਜ਼ਾਰ ਕਰ ਰਹੇ ਹਨ। ਅਜਿਹੇ ਵਿੱਚ ਇਸ ਹਮਲੇ ਵਿੱਚ ਜ਼ਿਆਦਾਤਰ ਅਫਗਾਨ ਮਾਰੇ ਗਏ ਹਨ। ਦੱਸ ਦੇਈਏ ਕਿ ਅਫਗਾਨ ਆਪਣੇ ਹੀ ਦੇਸ਼ ਵਿੱਚ ਇੰਨੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿ ਹਮਲੇ ਦੇ ਦੂਜੇ ਦਿਨ ਵੀ ਏਅਰਪੋਰਟ ਤੇ ਭਾਰੀ ਭੀੜ ਇਕੱਠੀ ਹੋ ਗਈ ਅਤੇ ਲੋਕ ਦੇਸ਼ ਛੱਡਣ ਲਈ ਆਪਣੀ ਜਾਨ ਦੇਣੀ ਚਾਹੁੰਦੇ ਹਨ।
-PTCNews