ਚੰਡੀਗੜ੍ਹ ‘ਚ ਲਾਕਡਾਊਨ ਦੌਰਾਨ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੜਕ ‘ਤੇ ਉੱਤਰੇ ਵੀ.ਪੀ. ਬਦਨੌਰ

V.P. Badnore took to the Chandigarh roads to assess the situation of the city lockdown
ਚੰਡੀਗੜ੍ਹ 'ਚ ਲਾਕਡਾਊਨ ਦੌਰਾਨ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੜਕ 'ਤੇ ਉੱਤਰੇ ਵੀ.ਪੀ. ਬਦਨੌਰ

ਚੰਡੀਗੜ੍ਹ ‘ਚ ਲਾਕਡਾਊਨ ਦੌਰਾਨ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੜਕ ‘ਤੇ ਉੱਤਰੇ ਵੀ.ਪੀ. ਬਦਨੌਰ:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਪੂਰੇ ਦੇਸ਼ ‘ਚ 21 ਦਿਨ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ‘ਚ ਲੋਕਾਂ ਦੇ ਘਰ-ਘਰ ਤੱਕ ਦੁੱਧ, ਸਬਜ਼ੀਆਂ, ਫਲ ਆਦਿ ਪਹੁੰਚਾਉਣ ਦਾ ਕੰਮ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਸ਼ੁਰੂ ਕਰ ਦਿੱਤਾ ਗਿਆ ਸੀ।

V.P. Badnore took to the Chandigarh roads to assess the situation of the city lockdown
ਚੰਡੀਗੜ੍ਹ ‘ਚ ਲਾਕਡਾਊਨ ਦੌਰਾਨ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੜਕ ‘ਤੇ ਉੱਤਰੇ ਵੀ.ਪੀ. ਬਦਨੌਰ

ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੇ ਅੱਜ ਚੰਡੀਗੜ੍ਹ ਦੇ ਬਹੁਤ ਸਾਰੇ ਸੈਕਟਰਾਂ ਦਾ ਦੌਰਾ ਕੀਤਾ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਭਲਕੇ ਤੋਂ ਚੰਡੀਗੜ੍ਹ ਦੇ ਮੁੱਦਿਆਂ ਨੂੰ ਹੱਲ ਕਰ ਲਿਆ ਜਾਵੇਗਾ ਤੇ ਪ੍ਰਸ਼ਾਸਨ ਆਪਣੇ ਵਲੋਂ ਹਰ ਘਰ ਵਿਚ ਸੇਵਾ ਮੁਹੱਈਆ ਕਰਾਉਣ ਲਈ ਤਤਪਰ ਹੈ।

V.P. Badnore took to the Chandigarh roads to assess the situation of the city lockdown
ਚੰਡੀਗੜ੍ਹ ‘ਚ ਲਾਕਡਾਊਨ ਦੌਰਾਨ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੜਕ ‘ਤੇ ਉੱਤਰੇ ਵੀ.ਪੀ. ਬਦਨੌਰ

ਇਸ ਮੌਕੇ ਵੀ.ਪੀ. ਬਦਨੌਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋਕਾਂ ਦੇ ਘਰ-ਘਰ ਤੱਕ ਹਰੇਕ ਜ਼ਰੂਰਤ ਦਾ ਸਾਮਾਨ ਪਹੁੰਚਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਗੈਰ ਮਤਲਬ ਘਰ ਤੋਂ ਬਾਹਰ ਨਾ ਆਉਣ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦਾ ਦੌਰਾ ਕੀਤੇ ਤੇ ਸੈਨੇਜਾਈਜੇਸ਼ਨ ਦੇ ਕੀਤੇ ਜਾ ਰਹੇ ਕੰਮ ‘ਚ ਹੋਰ ਤੇਜ਼ੀ ਲਿਆਉਣ ਲਈ ਕਿਹਾ।
-PTCNews