VidhanSabha Session Highlights: ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸਰਬਸੰਮਤੀ ਨਾਲ ਮਤਾ ਪਾਸ
VidhanSabha Session Highlights :ਚੰਡੀਗੜ੍ਹ :ਵਿਧਾਨ ਸਭਾ ਦਾ ਵਿਸ਼ੇਸ਼ ਇਲਜਾਸ ਅੱਜ ਬੁਲਾਇਆ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਸਵ. ਅਜੀਤ ਸਿੰਘ ਸ਼ਾਂਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਕੇਂਦਰ ਸਰਵਿਸ ਰੂਲਜ਼ ਲਾਗੂ ਕਰਨ ਤੇ ਬੀਬੀਐਮਬੀ ਮੁੱਦਾ ਉਛਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਮੁੱਦੇ ਉਤੇ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਉਤੇ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਛੱਡ ਕੇ ਸਭ ਨੇ ਸਹਿਮਤੀ ਪ੍ਰਗਟਾਈ। ਅੰਤ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਵਿਧਾਨ ਸਭਾ ਦਾ ਵਿਸ਼ੇਸ਼ ਇਲਜਾਸ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਹੀ ਇਜਲਾਸ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੌਰਾਨ ਰਾਣਾ ਗੁਰਜੀਤ ਸਿੰਘ ਤੇ ਅਸ਼ਵਨੀ ਸ਼ਰਮਾ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਹਲਕੀ ਤਲਖੀ ਵੀ ਹੋਈ। ਇਸ ਦੌਰਾਨ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਤੇਜ਼ੀ ਨਾਲ ਇਜਲਾਸ ਚਲਾਏ ਜਾਣ ਉਤੇ ਇਤਰਾਜ਼ ਜ਼ਾਹਿਰ ਕੀਤਾ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਸ਼ਲਾਘਾ ਕੀਤੀ। VidhanSabha Session Highlights :- 01.27 PM : ਚੰਡੀਗੜ੍ਹ ਤੇ ਬੀਬੀਐਮਬੀ ਦੇ ਮੁੱਦੇ ਨੂੰ ਲੈ ਕੇ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਤੋਂ ਸਮਾਂ ਲਿਆ ਜਾਵੇਗਾ। 01.26 PM : ਭਾਜਪਾ ਦੇ ਅਸ਼ਵਨੀ ਕੁਮਾਰ ਨੇ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ, ਇਸ ਦੇ ਉਲਟ ਪੰਜਾਬ ਦੇ ਹੱਕਾਂ ਲਈ ਲੜਾਈ ਲੜਨ ਤਿਆਰ ਰਹੀ ਤੇ ਹੁਣ ਚਲੇ ਗਏ : ਮੁੱਖ ਮੰਤਰੀ 01.25 PM : ਭਾਜਪਾ ਹਮੇਸ਼ਾ ਗ਼ੈਰ ਭਾਜਪਾ ਸੂਬਿਆਂ ਨਾਲ ਧੱਕਾ ਕਰਦੀ : ਭਗਵੰਤ ਸਿੰਘ ਮਾਨ 01.23 PM : ਅਣਮਿੱਥੇ ਸਮੇਂ ਲਈ ਵਿਸ਼ੇਸ਼ ਇਜਲਾਸ ਕੀਤਾ ਮੁਲਤਵੀ। 01.21 PM : ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੀਤਾ ਵਿਰੋਧ। 01.20 PM : ਸਰਬਸੰਮਤੀ ਮਤਾ ਨਾਲ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਮਤਾ ਪਾਸ। 01.20 PM : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਣਐਲੋਕਿਟਡ ਬਿਜਲੀ ਨਾ ਦੇਣ ਦੀ ਕੀਤੀ ਨਿਖੇਧੀ 01.20 PM : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵਜੋਤ ਸਿੰਘ ਸਿੱਧੂ ਉਤੇ ਸਾਧਿਆ ਨਿਸ਼ਾਨਾ। 12.06 PM: ਪਿਛਲੀਆਂ ਸਾਰੀਆਂ ਗਲਤੀਆਂ ਨੂੰ ਭੁੱਲ ਕੇ ਅਗਲੀ ਲੜਾਈ ਲਈ ਇਕਜੁੱਟ ਹੋਵੋ, ਹੁਣ ਸਾਰਿਆਂ ਲਈ ਇਮਤਿਹਾਨ ਹੈ: ਖਹਿਰਾ 12.06 PM: ਵਿਧਾਇਕ ਖਹਿਰਾ ਨੇ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। 11.47 AM: ਅਮਨ ਅਰੋੜਾ ਨੇ SYL ਮੁੱਦੇ 'ਤੇ ਸੈਸ਼ਨ ਬੁਲਾਉਣ ਦੀ ਕੀਤੀ ਮੰਗ 11.45 AM: ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਅਜਿਹਾ ਇੱਕ ਵੀ ਮਤਾ ਨਹੀਂ ਲਿਆਂਦਾ: ਅਮਨ ਅਰੋੜਾ 11.45 AM: ਭਾਜਪਾ ਨੇ ਹਮੇਸ਼ਾ ਗੈਰ-ਭਾਜਪਾ ਰਾਜਾਂ ਨਾਲ ਧੱਕੇਸ਼ਾਹੀ ਕੀਤੀ ਹੈ: ਅਮਨ ਅਰੋੜਾ 11.46 AM: ਚੰਡੀਗੜ੍ਹ ਮੁੱਦੇ 'ਤੇ ਕਾਨੂੰਨੀ ਲੜਾਈ ਲੜਨੀ ਪਵੇਗੀ: ਤ੍ਰਿਪਤ ਰਜਿੰਦਰ ਸਿੰਘ ਬਾਜਵਾ 11.45 AM: ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਨਫ਼ਰਤ ਵਾਲਾ ਸਲੂਕ ਕੀਤਾ ਹੈ। ਚਾਹੇ ਕਾਂਗਰਸ ਹੋਵੇ ਜਾਂ ਭਾਜਪਾ : ਤ੍ਰਿਪਤ ਰਜਿੰਦਰ ਸਿੰਘ ਬਾਜਵਾ 11.40 AM: ਚੰਡੀਗੜ੍ਹ ਮੁੱਦੇ 'ਤੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਲੋੜ: ਤ੍ਰਿਪਤ ਰਜਿੰਦਰ ਸਿੰਘ ਬਾਜਵਾ 11.36 AM: ਵਿਧਾਇਕ ਬਲਜਿੰਦਰ ਕੌਰ ਨੇ ਸੱਤਾ ਦੀ ਦੁਰਵਰਤੋਂ ਲਈ ਕੇਂਦਰ ਸਰਕਾਰ 'ਤੇ ਵਰ੍ਹਿਆ। 11.33 AM: ਆਮ ਆਦਮੀ ਪਾਰਟੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ 'ਤੇ ਚੱਲੇਗੀ: ਬਲਜਿੰਦਰ ਕੌਰ 11:29 AM : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਦੇ ਸੇਵਾ ਨਿਯਮਾਂ ਵਿਰੁੱਧ ਪੇਸ਼ ਕੀਤੇ ਮਤੇ ਦਾ ਸਮਰਥਨ ਕੀਤਾ। 11:10 AM : ਮਤੇ ਵਿੱਚ ਬੀਬੀਐਮਬੀ ਅਤੇ ਸਰਕਾਰੀ ਨੌਕਰੀਆਂ ਲਈ 60:40 ਅਨੁਪਾਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਵੇਰੇ 10:55 AM : ਗਨੀਵ ਕੌਰ ਮਜੀਠੀਆ ਸੈਸ਼ਨ ਤੋਂ ਬਾਹਰ ਹੋ ਗਈ ਅਤੇ ਉਹ ਇਕਲੌਤੀ ਵਿਧਾਇਕ ਹੈ ਜਿਸ ਨੇ ਅਜੇ ਤੱਕ ਸਹੁੰ ਨਹੀਂ ਚੁੱਕੀ। 10:59 AM : ਸਦਨ ਨੇ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ। 10.59 AM : ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਮਤੇ ਦੀ ਕੀਤੀ ਨਿਖੇਧੀ। 10.59 AM : ਮਨਪ੍ਰੀਤ ਸਿੰਘ ਇਯਾਲੀ ਨੇ ਮੁੱਖ ਮੰਤਰੀ ਵੱਲੋਂ ਲਿਆਂਦੇ ਮਤੇ ਦੀ ਕੀਤੀ ਸ਼ਲਾਘਾ। 10.59 AM : ਮਤੇ ’ਚ ਬੀਬੀਐਮਬੀ ਅਤੇ ਨੌਕਰੀਆਂ ’ਚ 60:40 ਅਨੁਪਾਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਗਈ ਹੈ। ਕੇਂਦਰੀ ਰੂਲਜ਼ ਅਤੀਤ ’ਚ ਹੋਈ ਸਹਿਮਤੀ ਦੀ ਉਲੰਘਣਾ ਹੈ। ਕੇਂਦਰ ਸਰਕਾਰ ਸੰਘੀ ਢਾਂਚੇ ਦਾ ਸਨਮਾਨ ਕਰੇ।10.55 AM : ਪ੍ਰਤਾਪ ਸਿੰਘ ਬਾਜਵਾ ਨੇ ਐਸਵਾਈਐਲ ਦਾ ਮੁੱਦਾ ਚੁੱਕਿਆ। 10:50 AM : ਬੀਬੀਐਮਬੀ ਦਾ ਮੁੱਦਾ ਵੀ ਭਖਿਆ। 10:42 AM : ਚੰਡੀਗੜ੍ਹ ਮੁੱਦੇ ਉਤੇ ਚਰਚਾ ਭਖੀ 10:40AM : ਚੰਡੀਗੜ੍ਹ ਮੁਕੰਮਲ ਤੌਰ ਉਤੇ ਪੰਜਾਬ ਨੂੰ ਦਿੱਤਾ ਜਾਵੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ 01.20 AM : ਹਰਪਾਲ ਸਿੰਘ ਚੀਮਾ ਨੇ ਮਤੇ ਦੀ ਪ੍ਰੋੜਤਾ ਕੀਤੀ। 01.20 AM : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਮੁੱਦੇ ਨੂੰ ਮਤਾ ਰੱਖਿਆ। 10:30 AM : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਇਆ ਸ਼ੁਰੂ। ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ, 1 ਅੱਤਵਾਦੀ ਢੇਰ