Thu, May 2, 2024
Whatsapp

ਵਿਜੀਲੈਂਸ ਵਲੋਂ ਬੀ.ਡੀ.ਪੀ.ਓ 40 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

Written by  Joshi -- September 09th 2017 12:29 PM
ਵਿਜੀਲੈਂਸ ਵਲੋਂ ਬੀ.ਡੀ.ਪੀ.ਓ 40 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

ਵਿਜੀਲੈਂਸ ਵਲੋਂ ਬੀ.ਡੀ.ਪੀ.ਓ 40 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

ਵਿਜੀਲੈਂਸ ਵਲੋਂ ਬੀ.ਡੀ.ਪੀ.ਓ 40 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

ਚੰਡੀਗੜ੍ਹ 8 ਸਤੰਬਰ: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਬੰਗਾ, ਜਿਲਾ ਐਸ.ਬੀ.ਐਸ ਨਗਰ ਵਿਖੇ ਤਾਇਨਾਤ ਬੀ.ਡੀ.ਪੀ.ਓ ਰਮੇਸ਼ ਕੁਮਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਮੇਸ਼ ਕੁਮਾਰ ਨੂੰ ਸ਼ਿਕਾਇਤਕਰਤਾ ਸੁਖਵਿੰਦਰ ਕੁਮਾਰ, ਵਾਸੀ ਪਿੰਡ ਚਚਰਾਲੀ, ਤਹਿਸੀਲ ਫਿਲੌਰ ਜਿਲਾ ਜਲੰਧਰ ਦੀਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। vigilance nabs bdpo red handed for accepting bribe of rs. 40,000ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਹ ਬੀ.ਡੀ.ਪੀ.ਓ ਦਫਤਰ ਵਿਖੇ ਬਤੌਰ ਪੰਚਾਇਤ ਸਕੱਤਰ ਵਜੋਂ ਤਾਇਨਾਤ ਹੈ ਅਤੇ ਉਸ ਅਧੀਨ ਪੰਚਾਇਤਸਰਕਲ ਪਿੰਡ ਖੋਥੜਾਂ, ਮੇਹਲੀ, ਸਰਹਾਲਾ, ਰਾਣੂਆਂ, ਮੰਢਾਲੀ ਅਤੇ ਬਹਿਰਾਮ ਲਈ ਆਈਆਂ ਗਰਾਂਟਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਵੰਡਣ ਉਪਰੰਤ ਸਬੰਧਤ ਸਰਪੰਚਾਂ ਅਤੇ ਜੇ.ਈਜ਼ ਤੋਂ ਵਰਤੋ ਸਰਟੀਫਿਕੇਟਾਂ 'ਤੇ ਦਸਤਖਤ ਕਰਵਾਉਣ ਉਪਰੰਤ ਵਰਤੋਂ ਸਰਟੀਫਿਕੇਟਾਂ ਉਕਤ ਦੋਸ਼ੀਰਮੇਸ਼ ਕੁਮਾਰ ਨੂੰ ਪੇਸ਼ ਕੀਤੇ ਗਏ। ਪਰ ਬੀ.ਡੀ.ਪੀ.ਓ ਵਲੋਂ ਇਨ੍ਹਾਂ ਵਰਤੋਂ ਸਰਟੀਫਿਕੇਟਾਂ 'ਤੇ ਦਸਤਖਤ ਬਰਨ ਬਦਲੇ ਕਮਿਸ਼ਨ ਵਜੋਂ 60000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। vigilance nabs bdpo red handed for accepting bribe of rs. 40,000ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਬੀ.ਡੀ.ਪੀ.ਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। —PTC News

  • Tags

Top News view more...

Latest News view more...