ਮੁੱਖ ਖਬਰਾਂ

ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਵਿਦਵਾਨ ਸਿਆਸੀ ਦਬਾਅ ਕਾਰਨ ਯੂਨੀਵਰਸਿਟੀ ਛੱਡਣ ਲਈ ਮਜਬੂਰ

By Jasmeet Singh -- May 07, 2022 5:25 pm

ਸ੍ਰੀ ਅੰਮ੍ਰਿਤਸਰ ਸਾਹਿਬ, 7 ਮਈ: ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਵਿਦਵਾਨ ਨੂੰ ਸਿਆਸੀ ਦਬਾਅ ਕਾਰਨ ਯੂਨੀਵਰਸਿਟੀ ਛੱਡਣ ਲਈ ਮਜਬੂਰ ਹੋਣਾ ਪਿਆ। ਸਿੱਖ ਸਕਾਲਰ ਅਤੇ ਕੈਂਬਰਿਜ ਯੂਨੀਵਰਸਿਟੀ ਯੂ.ਕੇ. ਦੇ ਫੈਲੋ ਡਾ. ਜਗਮੋਹਨ ਸਿੰਘ ਰਾਜੂ ਸਾਬਕਾ ਆਈ.ਏ.ਐਸ. ਅਧਿਕਾਰੀ ਹਨ, ਜੋ ਕਿ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਗੈਸਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਨੂੰ ਵਾਰ-ਵਾਰ ਸਿਆਸੀ ਦਬਾਅ ਦੇ ਚੱਲਦਿਆਂ ਸਮੇਂ ਤੋਂ ਪਹਿਲਾਂ ਹੀ ਆਪਣਾ ਕਮਰਾ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ: ਬੱਗਾ ਦਾ ਦਾਅਵਾ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਜਿਵੇਂ ਅੱਤਵਾਦੀ ਹੋਵਾਂ

ਡਾ. ਰਾਜੂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਬਣੇ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ 'ਚ 3 ਤੋਂ 11 ਮਈ ਤੱਕ ਦੀ ਬੁਕਿੰਗ ਸੀ, ਜੋ ਕਿ ਸਿਆਸਤ ਤੋਂ ਪ੍ਰੇਰਿਤ ਪਾਈ ਗਈ। ਅਧਿਕਾਰੀਆਂ ਦੁਆਰਾ ਦਬਾਅ ਕਾਰਨ ਅੱਜ ਤੜਕੇ ਹੀ ਉਨ੍ਹਾਂ ਨੂੰ ਆਪਣਾ ਕਮਰਾ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ।

ਉਨ੍ਹਾਂ ਦੱਸਿਆ ਕਿ ਗੈਸਟ ਹਾਊਸ ਦੇ ਲਗਭਗ ਸਾਰੇ ਕਮਰੇ ਖਾਲੀ ਪਏ ਹਨ ਅਤੇ ਕੋਈ ਬੁਕਿੰਗ ਨਹੀਂ ਹੋਈ। ਡਾ. ਰਾਜੂ ਨੇ ਕਿਹਾ ਕਿ ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਯੂ.ਕੇ. ਵਰਗੇ ਵੱਕਾਰੀ ਅਦਾਰੇ 'ਚ ਪੂਰਾ ਮਾਣ-ਸਨਮਾਨ ਮਿਲਦਾ ਹੈ ਜਦਕਿ ਭਗਵੰਤ ਮਾਨ ਦੀ ਸਰਕਾਰ 'ਚ ਉਨ੍ਹਾਂ ਦੇ ਦੇਸ਼ ਦੀ ਗੁਰੂ ਨਗਰੀ 'ਚ ਬਣੀ ਯੂਨੀਵਰਸਿਟੀ 'ਚ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ |

ਇਹ ਵੀ ਪੜ੍ਹੋ: 8 ਮਈ ਨੂੰ ਹੋਵੇਗੀ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣ


ਇਸ ਗਲਤ ਹਰਕਤ ਦਾ ਖੁਲਾਸਾ ਹੋਣ ਦੇ ਨਾਲ ਹੀ ਵਿਦਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਹੋ ਰਹੀ ਸਿਆਸੀ ਘੁਸਪੈਠ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਵਿਸਾਖੀ ਮੌਕੇ ਪੰਜਾਬ ਦੇ ਰਾਜਪਾਲ ਦੀ ਮੇਜ਼ਬਾਨੀ ਕਰਦਿਆਂ ਡਾ. ਜਗਮੋਹਨ ਸਿੰਘ ਰਾਜੂ ਨੇ ਇਸੇ ਯੂਨੀਵਰਸਿਟੀ ਵਿਖੇ ਗੁਰੂ ਸਾਹਿਬ, ਖ਼ਾਲਸਾ ਅਤੇ ਡਾ. ਅੰਬੇਡਕਰ ਵਿਸ਼ੇ 'ਤੇ ਸਫ਼ਲ ਸੈਮੀਨਾਰ ਕਰਵਾਏ ਹਨ | ਅਖਬਾਰਾਂ ਵਿੱਚ ਡਾ. ਰਾਜੂ ਦੇ ਪ੍ਰਕਾਸ਼ਿਤ ਲੇਖ ਵੀ ਲੋਕਾਂ ਵਿਚ ਬਹੁਤ ਮਸ਼ਹੂਰ ਹਨ।

-PTC News

  • Share