adv-img
ਹੋਰ ਖਬਰਾਂ

ਆਖ਼ਰਕਾਰ ਕਿਵੇਂ ਗਏ ਵਿਅਕਤੀ ਦੇ ਪੇਟ 'ਚ 63 ਸਟੀਲ ਦੇ ਚਮਚੇ? ਡਾਕਟਰਾਂ ਨੇ ਕੀਤਾ ਵੱਡਾ ਖੁਲਾਸਾ

By Riya Bawa -- September 29th 2022 12:56 PM

Viral news: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਇੱਕ ਵਿਅਕਤੀ ਦੇ ਪੇਟ ਵਿੱਚੋਂ ਇੱਕ ਜਾਂ ਦੋ ਨਹੀਂ ਸਗੋਂ 63 ਸਟੀਲ ਦੇ ਚੱਮਚ ਕੱਢੇ ਹਨ। ਜਦੋਂ ਡਾਕਟਰਾਂ ਨੇ ਇਹ ਗੱਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਹ ਵੀ ਹੈਰਾਨ ਰਹਿ ਗਏ। ਰਿਸ਼ਤੇਦਾਰਾਂ ਨੇ ਨਸ਼ਾ ਛੁਡਾਊ ਕੇਂਦਰ 'ਚ ਜਬਰਦਸਤੀ ਚਮਚਿਆਂ ਨੂੰ ਖੁਆਉਣ ਦੇ ਗੰਭੀਰ ਦੋਸ਼ ਲਾਏ। ਦੂਜੇ ਪਾਸੇ ਸ਼ਾਮਲੀ ਦਾ ਨਸ਼ਾ ਛੁਡਾਊ ਕੇਂਦਰ ਇਸ ਮਾਮਲੇ ਨੂੰ ਦਬਾਉਣ ਵਿੱਚ ਲੱਗਾ ਹੋਇਆ ਹੈ। ਦਰਅਸਲ ਸ਼ਾਮਲੀ ਦੇ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਪਰਤਦੇ ਹੀ ਨੌਜਵਾਨ ਨੂੰ ਪੇਟ 'ਚ ਦਰਦ ਹੋਣ ਲੱਗਾ।

viral

ਦਰਅਸਲ, ਜਾਣਕਾਰੀ ਮੁਤਾਬਕ ਮਨਸੂਰਪੁਰ ਥਾਣਾ ਖੇਤਰ ਦੇ ਬੋਪੜਾ ਪਿੰਡ ਦਾ ਰਹਿਣ ਵਾਲਾ ਵਿਜੇ ਨਸ਼ੇ ਦਾ ਆਦੀ ਹੈ। ਜਿਸ ਕਾਰਨ ਵਿਜੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੇ ਨੂੰ ਕਰੀਬ ਪੰਜ ਮਹੀਨੇ ਪਹਿਲਾਂ ਸ਼ਾਮਲੀ ਜ਼ਿਲੇ 'ਚ ਸਥਿਤ ਇਕ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਸਿਹਤ ਵਿਗੜਨ 'ਤੇ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਮੁਜ਼ੱਫਰਨਗਰ ਦੇ ਇਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਉਸ ਦਾ ਆਪ੍ਰੇਸ਼ਨ ਕੀਤਾ, ਉੱਥੇ ਹੀ ਉਸ ਦੇ ਪੇਟ 'ਚੋਂ 63 ਸਟੀਲ ਦੇ ਚੱਮਚ ਨਿਕਲਣ 'ਤੇ ਮੈਡੀਕਲ ਸਟਾਫ ਦੇ ਵੀ ਹੋਸ਼ ਉੱਡ ਗਏ ਕਿਉਂਕਿ ਉਨ੍ਹਾਂ ਨੇ ਵੀ ਅਜਿਹਾ ਪਹਿਲੀ ਵਾਰ ਦੇਖਿਆ ਸੀ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ USERS ਨੇ ਇਸ ਗੱਲ ਨੂੰ ਲੈ ਕੇ ਅਨਨਿਆ ਪਾਂਡੇ ਨੂੰ ਕੀਤਾ ਟ੍ਰੋਲ

ਹੁਣ ਸਵਾਲ ਇਹ ਉੱਠਦਾ ਹੈ ਕਿ ਆਖ਼ਰ ਵਿਜੇ ਦੇ ਪੇਟ ਵਿੱਚ ਇੰਨੇ ਚਮਚੇ ਕਿਵੇਂ ਗਏ? ਕਿਉਂਕਿ ਆਮ ਤੌਰ 'ਤੇ ਇਹ ਸੰਭਵ ਨਹੀਂ ਹੈ ਕਿ ਵਿਅਕਤੀ ਭੋਜਨ ਦੇ ਨਾਲ ਚਮਚਾ ਖਾਵੇ। ਪਰ ਵਿਜੇ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਨਸ਼ਾ ਛੁਡਾਊ ਕੇਂਦਰ ਦੇ ਸਟਾਫ਼ ਵੱਲੋਂ ਜ਼ਬਰਦਸਤੀ ਚਮਚੇ ਖੁਆਏ ਗਏ ਪਰ ਪੀੜਤ ਵੱਲੋਂ ਅਜੇ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੋਵੇਗਾ ਕਿ ਵਿਜੇ ਦੇ ਪੇਟ 'ਚ 63 ਚਮਚੇ ਕਿਵੇਂ ਗਏ। ਪਰ ਇਹ ਸੱਚ ਹੈ ਕਿ ਵਿਜੇ ਅਜੇ ਵੀ ਹਸਪਤਾਲ ਵਿਚ ਦਾਖਲ ਹੈ। ਹੁਣ ਇਹ ਚਮਚੇ ਉਸ ਦੇ ਪਰਿਵਾਰ ਕੋਲ ਵੀ ਹਨ।

-PTC News

  • Share