Sat, May 24, 2025
Whatsapp

ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 'ਚ ਸੋਧ, ਨਾਬਾਲਗ ਲੜਕੀਆਂ ਦੇ ਹਿੱਤ 'ਚ ਵੱਡਾ ਫੈਸਲਾ

Reported by:  PTC News Desk  Edited by:  Jasmeet Singh -- October 05th 2022 12:38 PM -- Updated: October 05th 2022 12:41 PM
ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 'ਚ ਸੋਧ, ਨਾਬਾਲਗ ਲੜਕੀਆਂ ਦੇ ਹਿੱਤ 'ਚ ਵੱਡਾ ਫੈਸਲਾ

ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 'ਚ ਸੋਧ, ਨਾਬਾਲਗ ਲੜਕੀਆਂ ਦੇ ਹਿੱਤ 'ਚ ਵੱਡਾ ਫੈਸਲਾ

ਨਵੀਂ ਦਿੱਲੀ, 5 ਅਕਤੂਬਰ: ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਨਾਬਾਲਗ ਲੜਕੀਆਂ ਨੂੰ ਵੀ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ (MTP) ਐਕਟ-2021 ਦੇ ਉਪਬੰਧਾਂ ਦਾ ਲਾਭ ਦਿੱਤਾ ਹੈ। ਇਸ ਤਹਿਤ ਡਾਕਟਰਾਂ ਨੂੰ ਗਰਭਪਾਤ ਕਰਵਾਉਣ ਵਾਲੀਆਂ ਨਾਬਾਲਗ ਲੜਕੀਆਂ ਦੀ ਪਛਾਣ ਜ਼ਾਹਰ ਕਰਨ ਤੋਂ ਛੋਟ ਦਿੱਤੀ ਗਈ ਹੈ। ਯਾਨੀ ਜੇਕਰ ਕੋਈ ਨਾਬਾਲਗ ਗਰਭਪਾਤ ਲਈ ਆਉਂਦੀ ਹੈ ਤਾਂ ਡਾਕਟਰ ਨੂੰ ਸਥਾਨਕ ਪੁਲਿਸ ਨੂੰ ਲੜਕੀ ਦੀ ਪਛਾਣ ਦੱਸਣ ਦੀ ਲੋੜ ਨਹੀਂ ਹੈ। ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਸੋਧ) ਐਕਟ 2021 ਦੇ ਅਨੁਸਾਰ ਇੱਕ ਗਰਭਵਤੀ ਔਰਤ 24 ਹਫ਼ਤਿਆਂ ਤੱਕ ਗਰਭਪਾਤ ਕਰਵਾ ਸਕਦੀ ਹੈ। ਭਾਰਤੀ ਕਾਨੂੰਨ ਵੱਲੋਂ ਗਰਭਪਾਤ (ਵਿਧਵਾ ਅਤੇ ਤਲਾਕ), ਸਰੀਰਕ ਤੌਰ 'ਤੇ ਅਸਮਰਥ ਅਤੇ ਮਾਨਸਿਕ ਤੌਰ 'ਤੇ ਬਿਮਾਰ ਔਰਤਾਂ, ਜਿਨਸੀ ਹਮਲੇ ਦੀ ਸ਼ਿਕਾਰ, ਬਲਾਤਕਾਰ ਪੀੜਤ, ਨਾਬਾਲਗ ਜਾਂ ਵਿਆਹੁਤਾ ਸਥਿਤੀ ਵਿੱਚ ਤਬਦੀਲੀ ਲਈ ਗਰਭਪਾਤ ਦੀ ਆਗਿਆ ਹੈ। ਨਾਲ ਹੀ ਉਹ ਔਰਤਾਂ ਵੀ ਗਰਭਪਾਤ ਕਰਵਾ ਸਕਦੀਆਂ ਹਨ ਜਿਨ੍ਹਾਂ ਦੀ ਕੁੱਖ ਵਿੱਚ ਭਰੂਣ ਵਿੱਚ ਵਿਗਾੜ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੀਆਂ ਨਾਬਾਲਗ ਲੜਕੀਆਂ ਜੋ ਸਹਿਮਤੀ ਨਾਲ ਸਬੰਧ ਬਣਾਉਣਦੀਆਂ ਹਨ, ਉਨ੍ਹਾਂ ਦਾ ਵੀ 20 ਤੋਂ 24 ਹਫ਼ਤਿਆਂ ਦਰਮਿਆਨ ਗਰਭਪਾਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਐਮਟੀਪੀ ਐਕਟ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਸਹਿਮਤੀ ਨੂੰ ਮਾਨਤਾ ਨਹੀਂ ਹੈ। ਅਜਿਹੀਆਂ ਲੜਕੀਆਂ ਨਾਲ ਸਹਿਮਤੀ ਨਾਲ ਸਬੰਧ ਬਣਾਉਣਾ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਅਪਰਾਧ ਹੈ। ਦਰਅਸਲ MTP ਐਕਟ-2021 ਦੇ ਤਹਿਤ ਸੁਪਰੀਮ ਕੋਰਟ ਨੇ ਨਾਬਾਲਗ, ਅਣਵਿਆਹੀ ਅਤੇ 20 ਤੋਂ 24 ਹਫ਼ਤਿਆਂ ਦਰਮਿਆਨ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਵੀ ਦਿੱਤਾ ਹੈ। ਪਹਿਲਾਂ ਇਹ ਅਧਿਕਾਰ ਸਿਰਫ਼ ਵਿਆਹੀਆਂ ਔਰਤਾਂ ਨੂੰ ਹੀ ਮਿਲਦਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਵਿੱਚ ਪਹਿਲੀ ਵਾਰ ਗਰਭਪਾਤ ਕਾਨੂੰਨ ਸਾਲ 1971 ਵਿੱਚ ਪਾਸ ਕੀਤਾ ਗਿਆ ਸੀ, ਜਿਸ ਨੂੰ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐਮਟੀਪੀ ਐਕਟ, 1971) ਦਾ ਨਾਮ ਦਿੱਤਾ ਗਿਆ ਸੀ। ਉਸ ਸਮੇਂ ਦੁਨੀਆਂ ਦੇ ਅਗਾਂਹਵਧੂ ਦੇਸ਼ਾਂ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਸੀ। ਸਾਲ 2021 ਵਿੱਚ ਇਸ ਵਿੱਚ ਸੋਧ ਕੀਤੀ ਗਈ ਸੀ, ਜਿਸ ਵਿੱਚ ਗਰਭਪਾਤ ਲਈ ਸਮਾਂ ਸੀਮਾ 20 ਹਫ਼ਤਿਆਂ ਤੋਂ ਵਧਾ ਕੇ 24 ਹਫ਼ਤੇ ਕਰ ਦਿੱਤੀ ਗਈ ਸੀ। ਇਹ ਵੀ ਪੜ੍ਹੋ: ਮਨਪਸੰਦ ਟੀਮ ਦੀ ਖੇਡ 'ਚ ਜਿੱਤ, ਸਾਥੀ ਦੇ 'ਆਈ ਲਵ ਯੂ' ਕਹਿਣ ਨਾਲੋਂ ਵੀ ਜ਼ਿਆਦਾ ਖੁਸ਼ੀ ਦਿੰਦੀ ਹੈ: ਅਧਿਐਨ ਦੇਸ਼ 'ਚ ਅਜਿਹੀਆਂ ਕਈ ਘਟਨਾਵਾਂ ਹਨ ਜਿਨ੍ਹਾਂ 'ਚ ਨਾਬਾਲਗ ਲੜਕੀਆਂ ਕਿਸੇ ਨਾ ਕਿਸੇ ਕਾਰਨ ਗਰਭਵਤੀ ਹੋ ਗਈਆਂ ਸਨ। ਨਾਬਾਲਗਾਂ ਦਾ ਅਕਸਰ ਅਜਨਬੀਆਂ ਅਤੇ ਰਿਸ਼ਤੇਦਾਰਾਂ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ। ਜਿਨਸੀ ਸ਼ੋਸ਼ਣ ਦਾ ਸ਼ਿਕਾਰ ਵਿਅਕਤੀ ਜਾਂ ਤਾਂ ਪਰਿਵਾਰ ਦਾ ਮੈਂਬਰ ਹੁੰਦਾ ਜਾਂ ਪਰਿਵਾਰ ਦੇ ਬਹੁਤ ਨਜ਼ਦੀਕ ਹੁੰਦਾ। ਇਸ ਲਈ ਉਹ ਡਰ ਦੇ ਮਾਰੇ ਚੁੱਪਚਾਪ ਸਭ ਕੁਝ ਸਹਿ ਲੈਂਦੀਆਂ ਹਨ। ਅਜਿਹੇ ਵਿੱਚ ਮਾਤਾ-ਪਿਤਾ ਨੂੰ ਗਰਭ ਅਵਸਥਾ ਬਾਰੇ ਦੇਰ ਨਾਲ ਪਤਾ ਲੱਗਦਾ ਹੈ। ਅਜਿਹੇ 'ਚ ਗਰਭਪਾਤ ਕਰਵਾਉਣ ਵਾਲੀਆਂ ਨਾਬਾਲਗ ਲੜਕੀਆਂ ਦੀ ਪਛਾਣ ਨਾ ਦੱਸਣ 'ਤੇ ਡਾਕਟਰਾਂ ਨੂੰ ਛੋਟ ਦੇਣਾ ਇਕ ਸਵਾਗਤਯੋਗ ਫੈਸਲਾ ਹੈ। -PTC News


Top News view more...

Latest News view more...

PTC NETWORK