ਮੁੱਖ ਖਬਰਾਂ

ਨਾਗਪੁਰ ਏਅਰਪੋਰਟ 'ਤੇ ਬੈਂਗਲੁਰੂ-ਪਟਨਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ , 139 ਯਾਤਰੀ ਸੀ ਸਵਾਰ

By Shanker Badra -- November 27, 2021 6:12 pm

ਨਾਗਪੁਰ : ਨਾਗਪੁਰ ਸਥਿਤ ਡਾ. ਬਾਬਾ ਸਾਹਿਬ ਅੰਬੇਡਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਨੀਵਾਰ ਸਵੇਰੇ ਬੈਂਗਲੁਰੂ-ਪਟਨਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਾਰਵਾਈ ਗਈ ਹੈ।

ਨਾਗਪੁਰ ਏਅਰਪੋਰਟ 'ਤੇ ਬੈਂਗਲੁਰੂ-ਪਟਨਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ , 139 ਯਾਤਰੀ ਸੀ ਸਵਾਰ

ਜਾਣਕਾਰੀ ਮੁਤਾਬਕ ਗੋ ਏਅਰ ਦੇ ਜਹਾਜ਼ ਦੇ ਇਕ ਇੰਜਣ 'ਚ ਤਕਨੀਕੀ ਖਰਾਬੀ ਆ ਗਈ ਸੀ। ਜਿਸ ਤੋਂ ਬਾਅਦ ਜਹਾਜ਼ ਦੇ ਪਾਇਲਟ ਨੇ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਕੀਤਾ। ਇਸ ਐਮਰਜੈਂਸੀ ਲੈਂਡਿੰਗ ਦੀ ਸੂਚਨਾ ਤੁਰੰਤ ਦਿੱਤੀ ਗਈ।

ਨਾਗਪੁਰ ਏਅਰਪੋਰਟ 'ਤੇ ਬੈਂਗਲੁਰੂ-ਪਟਨਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ , 139 ਯਾਤਰੀ ਸੀ ਸਵਾਰ

ਜਿਸ ਤੋਂ ਬਾਅਦ ਡਿਜ਼ਾਸਟਰ ਮੈਨੇਜਮੈਂਟ ਟੀਮ ਅਲਰਟ ਹੋ ਗਈ। ਇਹ ਫਲਾਈਟ ਬੈਂਗਲੁਰੂ ਤੋਂ ਪਟਨਾ ਜਾ ਰਹੀ ਸੀ। ਪਾਇਲਟ ਨੇ ਏਟੀਸੀ ਨੂੰ ਦੱਸਿਆ ਕਿ ਜਹਾਜ਼ ਦੇ ਇੰਜਣ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਤੁਰੰਤ ਏਟੀਸੀ ਨੇ ਮਿਹਾਨ ਇੰਡੀਆ ਲਿਮਟਿਡ ਨੂੰ ਸੂਚਿਤ ਕੀਤਾ।

ਨਾਗਪੁਰ ਏਅਰਪੋਰਟ 'ਤੇ ਬੈਂਗਲੁਰੂ-ਪਟਨਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ , 139 ਯਾਤਰੀ ਸੀ ਸਵਾਰ

ਮਿਹਾਨ ਇੰਡੀਆ ਲਿਮਟਿਡ 'ਚ ਐਮਰਜੈਂਸੀ ਲੈਂਡਿੰਗ ਲਈ ਹਵਾਈ ਅੱਡੇ 'ਤੇ ਸਾਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ, ਐਂਬੂਲੈਂਸ ਸਭ ਤਾਇਨਾਤ ਸਨ। ਸ਼ਨੀਵਾਰ ਸਵੇਰੇ 11:20 ਵਜੇ ਨਾਗਪੁਰ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਇਸ ਫਲਾਈਟ 'ਚ 139 ਯਾਤਰੀ ਸਵਾਰ ਸਨ।
-PTCNews

  • Share