Wed, May 21, 2025
Whatsapp

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਈ ਵੋਟ, ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਦੀ ਕੀਤੀ ਅਪੀਲ

Reported by:  PTC News Desk  Edited by:  Jashan A -- April 23rd 2019 10:55 AM
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਈ ਵੋਟ, ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਦੀ ਕੀਤੀ ਅਪੀਲ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਈ ਵੋਟ, ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਦੀ ਕੀਤੀ ਅਪੀਲ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਈ ਵੋਟ, ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਦੀ ਕੀਤੀ ਅਪੀਲ,ਅਹਿਮਦਾਬਾਦ: ਲੋਕ ਸਭਾ ਚੋਣਾਂ ਦੇ ਤੀਜੇ ਗੇੜ 'ਚ 15 ਸੂਬਿਆਂ ਦੀਆਂ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜਿਸ ਦੌਰਾਨ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲਗਾਤਾਰ ਵੋਟਰਾਂ ਨੂੰ ਵੋਟ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੀ ਤੀਜੇ ਗੇੜ 'ਚ ਅਹਿਮਦਾਬਾਦ ਦੇ ਨਾਰਨਪੁਰਾ ਇਲਾਕੇ 'ਚ ਆਪਣੀ ਵੋਟ ਭੁਗਤਾਈ। ਸ਼ਾਹ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਮੈਦਾਨ 'ਚ ਹਨ, ਜਿੱਥੇ ਹੁਣ ਤੱਕ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਚੋਣਾਂ ਲੜਿਆ ਕਰਦੇ ਸਨ। ਹੋਰ ਪੜ੍ਹੋ:ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਕੀਤੀ ਵੱਡੀ ਕਾਰਵਾਈ, ਕਾਂਗਰਸ ਨਾਲ ਜੁੜੇ ਕਈ ਪੇਜ ਅਤੇ ਲਿੰਕ ਹਟਾਏ ਵੋਟ ਪਾਉਣ ਤੋਂ ਬਾਅਦ ਸ਼ਾਹ ਨੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ।ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਸ਼ਾਹ ਨੇ ਕਿਹਾ,''ਤੁਹਾਡਾ ਹਰ ਇਕ ਵੋਟ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ, ਇਹ ਦੇਸ਼ ਨੂੰ ਸੁਰੱਖਿਅਤ ਕਰ ਸਕਦਾ ਹੈ ਅਤੇ ਦੇਸ਼ ਨੂੰ ਵਿਕਾਸ ਦੀ ਰਾਹ 'ਤੇ ਅੱਗੇ ਲਿਜਾ ਸਕਦਾ ਹੈ।'' ਜ਼ਿਕਰਯੋਗ ਹੈ ਅੱਜ ਕਈ ਨੇਤਾ ਦੀ ਕਿਸਮਤ evm ‘ਚ ਕੈਦ ਹੋ ਜਾਵੇਗੀ, ਜਿਸ ਦਾ ਫੈਸਲਾ 23 ਮਈ ਨੂੰ ਹੋਵੇਗਾ।

-PTC News

Top News view more...

Latest News view more...

PTC NETWORK