ਹੋਰ ਖਬਰਾਂ

ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਬੱਦਲ ਫਟਣ ਨਾਲ ਰੁੜ੍ਹਿਆ ਪੁਲ, ਹੜ੍ਹ ਵਰਗੇ ਹਾਲਾਤ

By Jasmeet Singh -- July 25, 2022 3:24 pm -- Updated:July 25, 2022 3:25 pm

ਮਨਾਲੀ, 25 ਜੁਲਾਈ: ਹਿਮਾਚਲ ਪ੍ਰਦੇਸ਼ ਦੇ ਸੋਲਾਂਗ ਤੋਂ ਮਨਾਲੀ ਨੂੰ ਜੋੜਨ ਵਾਲਾ ਇੱਕ ਲੱਕੜ ਦਾ ਪੁਲ ਸੋਮਵਾਰ ਨੂੰ ਸ਼ਹਿਰ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਵਹਿ ਗਿਆ।

ਹਾਸਿਲ ਜਾਣਕਾਰੀ ਮੁਤਾਬ ਮਨਾਲੀ 'ਚ ਪਲਚਨ ਸੇਰੀ ਨਾਲੇ 'ਤੇ ਬੱਦਲ ਫੱਟ ਗਿਆ।

ਖ਼ਬਰਾਂ ਮੁਤਾਬਿਕ ਬੱਦਲ ਫਟਣ ਕਾਰਨ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਨਦੀ ਤੋਂ ਦੂਰ ਰਹਿਣ ਲਈ ਕਿਹਾ ਹੈ।

ਬੱਦਲ ਫਟਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਇਸ ਦੌਰਾਨ ਬਿਆਸ ਦਰਿਆ ਦੇ ਕੰਢੇ ਵਸੇ ਕਈ ਘਰਾਂ ਵਿੱਚ ਪਾਣੀ ਵੜ ਗਿਆ।

ਤਿੰਨ ਹਫ਼ਤੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕ ਰੁੜ੍ਹ ਗਏ ਸਨ ਅਤੇ ਕਈ ਮਾਰੇ ਗਏ ਸਨ।

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਮੀਂਹ ਨਾਲ ਸਬੰਧਿਤ ਹਾਦਸਿਆਂ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਲਾਪਤਾ ਹੋਣ ਦਾ ਖ਼ਦਸ਼ਾ ਹੈ।

ਮਨੀਕਰਨ ਵਿੱਚ ਘੱਟੋ-ਘੱਟ ਚਾਰ ਲੋਕਾਂ ਦੇ ਵਹਿ ਜਾਣ ਦਾ ਖ਼ਦਸ਼ਾ ਹੈ ਅਤੇ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਪਾਰਵਤੀ ਨਦੀ ਦੇ ਪਾਰ ਪੁਲ ਨੂੰ ਨੁਕਸਾਨ ਪਹੁੰਚਿਆ ਸੀ।


-PTC News

  • Share