Sat, Apr 27, 2024
Whatsapp

Common cold in changing weather : ਸਰਦੀਆਂ 'ਚ ਇੰਝ ਕਰੋ ਜ਼ੁਕਾਮ, ਬੁਖਾਰ ਤੋਂ ਬਚਾਅ

Written by  Joshi -- December 21st 2018 03:09 PM
Common cold in changing weather : ਸਰਦੀਆਂ 'ਚ ਇੰਝ ਕਰੋ ਜ਼ੁਕਾਮ, ਬੁਖਾਰ ਤੋਂ ਬਚਾਅ

Common cold in changing weather : ਸਰਦੀਆਂ 'ਚ ਇੰਝ ਕਰੋ ਜ਼ੁਕਾਮ, ਬੁਖਾਰ ਤੋਂ ਬਚਾਅ

Common cold in changing weather : ਸਰਦੀਆਂ 'ਚ ਇੰਝ ਕਰੋ ਜ਼ੁਕਾਮ, ਬੁਖਾਰ ਤੋਂ ਬਚਾਅ ਜਦੋਂ ਵੀ ਠੰਢ ਦਾ ਮੌਸਮ ਆਉਂਦਾ ਹੈ, ਤਾਂ ਨਾਲ ਹੀ ਜ਼ੁਕਾਮ, ਬੁਖਾਰ ਅਤੇ ਸਰਦੀ ਲੱਗਣ ਦੀ ਸੰਭਾਵਨਾ ਵਧਣ ਦਾ ਡਰ ਵੀ ਬਣਿਆ ਰਹਿੰਦਾ ਹੈ। ਸੋ, ਠੰਢ ਤੋਂ ਬਚਣ ਲਈ ਬਿਹਤਰ ਹੈ ਕਿ ਸਮਾਂ ਰਹਿੰਦਿਆਂ ਸਹੀ ਨਿਵਾਰਕ ਕਦਮ ਚੁੱਕੇ ਜਾਣ। ਕੈਪੀਟਾਲ ਹਸਪਤਾਲ ਦੀ ਡਾਕਟਰੀ ਟੀਮ ਵੱਲੋਂ ਰੋਕਥਾਮ ਲਈ ਦਿੱਤੇ ਗਏ ਸੁਝਾਅ ਇਸ ਪ੍ਰਕਾਰ ਹਨ: [caption id="attachment_230892" align="aligncenter" width="300"]fever cold precautions capitol hospital ਸਰਦੀਆਂ 'ਚ ਇੰਝ ਕਰੋ ਜ਼ੁਕਾਮ, ਬੁਖਾਰ ਤੋਂ ਬਚਾਅ[/caption] ਰੋਕਥਾਮ ਲਈ ਉਪਾਅ: ਚੰਗੀ ਤਰ੍ਹਾਂ ਆਪਣੇ ਹੱਥਾਂ ਨੂੰ ਸਾਫ ਕਰੋ: ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਪੂਰੀ ਤਰ੍ਹਾਂ ਸਾਫ਼ ਕਰੋ ਅਤੇ ਆਪਣੇ ਬੱਚਿਆਂ ਨੂੰ ਹੱਥ ਧੋਣ ਦੀ ਮਹੱਤਤਾ ਸਿਖਾਓ। ਜੇ ਸਾਬਣ ਅਤੇ ਪਾਣੀ ਉਪਲਬਧ ਨਹੀਂ ਹੈ, ਤਾਂ ਅਲਕੋਹਲ ਅਧਾਰਤ ਹੱਥ ਧੋਣ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਕਰੋ। [caption id="attachment_230893" align="aligncenter" width="300"]fever cold precautions capitol ਸਰਦੀਆਂ 'ਚ ਇੰਝ ਕਰੋ ਜ਼ੁਕਾਮ ਤੋਂ ਬਚਾਅ[/caption] ਚੀਜ਼ਾਂ ਨੂੰ ਰੋਗਾਣੂਆਂ ਤੋਂ ਮੁਕਤ ਕਰੋ: ਆਸਪਾਸ ਦੀਆਂ ਚੀਜਾਂ ਨੂੰ ਸਾਫ ਰੱਖੋ, ਬਾਥਰੂਮ ਅਤੇ ਰਸੋਈ ਨੂੰ ਸਾਫ਼ ਰੱਖੋ। ਟਿਸ਼ੂ ਦੀ ਵਰਤੋਂ ਕਰੋ: ਸਰਦੀਆਂ 'ਚ ਟਿਸ਼ੂ ਦੀ ਵਰਤੋਂ ਕਰੋ। ਟਿਸ਼ੂ ਵਿੱਚ ਛਿੱਕ ਲਈ ਜਾਂ ਖੰਘਣ ਲਈ ਵਰਤੇ ਟਿਸ਼ੂ ਨੂੰ ਸੁੱਟ ਦਿਓ, ਅਤੇ ਫਿਰ ਆਪਣੇ ਹੱਥ ਚੰਗੀ ਤਰ੍ਹਾਂ ਧੋ ਲਵੋ। [caption id="attachment_230894" align="aligncenter" width="300"]fever cold precautions ਸਰਦੀਆਂ 'ਚ ਇੰਝ ਕਰੋ ਬੁਖਾਰ ਤੋਂ ਬਚਾਅ[/caption] Read More :ਜੇਕਰ ਤੁਹਾਡੇ ਬੱਚੇ ਵੀ ਜਾਂਦੇ ਹਨ ਸਕੂਲ ਤਾਂ ਪੜ੍ਹੋ ਇਹ ਖ਼ਬਰ ਨਹੀਂ ਤਾਂ ਪਵੇਗਾ ਪਛਤਾਉਣਾ ਜੂਠਾ ਖਾਣ ਤੋਂ ਪਰਹੇਜ਼ ਕਰੋ: ਪੀਣ ਵਾਲੇ ਗਲਾਸ ਜਾਂ ਭਾਂਡੇ ਨੂੰ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਸਾਂਝਾ ਨਾ ਕਰੋ। ਜਦੋਂ ਤੁਸੀਂ ਜਾਂ ਕੋਈ ਹੋਰ ਬੀਮਾਰ ਹੁੰਦਾ ਹੈ ਤਾਂ ਅਲੱਗ ਕੱਚ ਜਾਂ ਡਿਸਪੋਜ਼ੇਬਲ ਕੱਪ ਵਰਤੋ। [caption id="attachment_230895" align="aligncenter" width="300"]cold precautions ਇੰਝ ਕਰੋ ਜ਼ੁਕਾਮ, ਬੁਖਾਰ ਤੋਂ ਬਚਾਅ[/caption] ਜ਼ੁਕਾਮ ਵਾਲੇ ਵਿਅਕਤੀ ਤੋਂ ਇੰਨ੍ਹੀ ਦੂਰੀ ਬਣਾਈ ਰੱਖੋ ਕਿ ਇਨਫੈਕਸ਼ਨ ਨਾ ਫੈਲੇ। Read More: ਡੇਂਗੂ-ਚਿਕਨਗੁਨੀਆ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਲਿਆ ਇਹ ਵੱਡਾ ਫ਼ੈਸਲਾ ਆਪਣੇ ਆਪ ਦਾ ਧਿਆਨ ਰੱਖੋ: ਚੰਗੀ ਤਰ੍ਹਾਂ ਖਾਣਾ, ਕਸਰਤ ਕਰਨਾ ਅਤੇ ਲੋੜੀਂਦੀ ਨੀਂਦ ਅਤੇ ਤਣਾਅ ਤੋਂ ਬਚਾਅ ਰੱਖ ਕੇ ਤੁਸੀਂ ਜ਼ੁਕਾਮ ਤੋਂ ਬਚ ਸਕਦੇ ਹੋ। —PTC News


Top News view more...

Latest News view more...