ਲੁਧਿਆਣਾ 'ਚ 30 ਤੋਂ ਵੱਧ ਥਾਵਾਂ 'ਤੇ ਲੱਗੀ ਭਿਆਨਕ ਅੱਗ, ਇਕ ਗੁਦਾਮ ਦਾ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
ਲੁਧਿਆਣਾ: ਦੀਵਾਲੀ ਦੀ ਰਾਤ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅੱਗ ਲੱਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਵੇਰ ਤੋਂ ਹੀ ਅਲਰਟ ਮੋਡ 'ਤੇ ਰਹੇ। ਰਾਤ 11 ਵਜੇ ਤੱਕ ਸਥਾਨਕ ਅੱਡਾ ਫਾਇਰ ਬ੍ਰਿਗੇਡ ਕੇਂਦਰ ਦਾ ਅਮਲਾ ਸਵੇਰ ਤੋਂ ਹੀ ਕਰੀਬ 15 ਤੋਂ 20 ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਦਾ ਕੰਮ ਕਰ ਰਿਹਾ ਸੀ |ਰਾਤ 11 ਵਜੇ ਤੱਕ ਅੱਗ ਲੱਗਣ ਦੀ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ। ਇਸ ਦੇ ਨਾਲ ਹੀ ਸੁੰਦਰ ਨਗਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਰਾਤ 8 ਵਜੇ ਤੱਕ ਕਰੀਬ 12 ਤੋਂ 15 ਥਾਵਾਂ 'ਤੇ ਅੱਗ 'ਤੇ ਕਾਬੂ ਪਾਇਆ।
ਇਸੇ ਦੌਰਾਨ ਦੇਰ ਰਾਤ ਨਿਊ ਸ਼ਿਵਾਜੀ ਨਗਰ ਸਥਿਤ ਇੱਕ ਬੰਦ ਗੋਦਾਮ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਅੱਗ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਘਰ ਦੇ ਮਾਲਕ ਨੂੰ ਫੋਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਇਹ ਅੱਗ ਲੱਗੀ, ਉਸ ਦੇ ਨੇੜੇ ਹੀ ਉਸ ਗੋਦਾਮ ਦੇ ਮਾਲਕ ਦਾ ਘਰ ਵੀ ਹੈ। ਫਾਇਰ ਬ੍ਰਿਗੇਡ ਅਮਲੇ ਨੂੰ ਘਰ ਅੰਦਰ ਜਾਣ ਲਈ ਲਗਾਤਾਰ ਹਥੌੜੇ ਦੀ ਵਰਤੋਂ ਕਰਨੀ ਪਈ।
ਇਹ ਵੀ ਪੜ੍ਹੋ : Surya Grahan 2022: ਸੂਰਜ ਗ੍ਰਹਿਣ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ...
ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਅਫ਼ਸਰ ਮਨਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ। ਕਰੀਬ 3 ਤੋਂ 4 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਜਿਸ ਘਰ ਨੂੰ ਅੱਗ ਲੱਗੀ ਉਸ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਅੱਗ ਹੇਠਲੀ ਮੰਜ਼ਿਲ 'ਤੇ ਲੱਗੀ ਸੀ । ਹੇਠਲੀ ਮੰਜ਼ਿਲ 'ਤੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਲਾਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਗੋਦਾਮ ਵਿੱਚ ਕੈਮੀਕਲ ਆਦਿ ਪਿਆ ਹੈ, ਜਿਸ ਕਾਰਨ ਹਾਦਸਾ ਵੱਡਾ ਹੋ ਸਕਦਾ ਸੀ।
-PTC News