ਮੁੱਖ ਖਬਰਾਂ

ਲੁਟੇਰਿਆਂ ਦੇ ਹੌਸਲੇ ਬੁਲੰਦ, ਏਐਸਆਈ ਨੂੰ ਲੁੱਟਣ 'ਚ ਨਾਕਾਮ ਰਹਿਣ 'ਤੇ ਪੱਟ 'ਚ ਮਾਰੀ ਗੋਲ਼ੀ

By Ravinder Singh -- June 14, 2022 10:18 am

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਲੁੱਟ ਖੋਹ ਦੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਇਸ ਵਾਰ ਉਨ੍ਹਾਂ ਨੇ ਆਪਣਾ ਸ਼ਿਕਾਰ ਪੁਲਿਸ ਦੇ ਏਐਸਆਈ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਨਾਕਾਮ ਰਹਿਣ ਉਤੇ ਗੋਲੀ ਚਲਾ ਕੇ ਏਐਸਆਈ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਲੁਟੇਰਿਆਂ ਦੇ ਹੌਸਲੇ ਬੁਲੰਦ, ਏਐਸਆਈ ਨੂੰ ਲੁੱਟਣ 'ਚ ਨਾਕਾਮ ਰਹਿਣ 'ਤੇ ਪੱਟ 'ਚ ਮਾਰੀ ਗੋਲ਼ੀਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਇਨਾਤ ਏਐਸਆਈ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਦੇ ਹੱਥ ਵਿੱਚ ਪਿਸਤੌਲ ਦੇਖ ਕੇ ਏਐਸਆਈ ਭਿੜ ਪਿਆ। ਏਐਸਆਈ ਨੂੰ ਭਾਰੀ ਪੈਂਦਾ ਦੇਖ ਕੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ। ਗੋਲ਼ੀ ਏਐਸਆਈ ਦੇ ਪੱਟ ਵਿੱਚ ਲੱਗ ਗਈ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਏਐਸਆਈ ਸਤਨਾਮ ਸਿੰਘ ਦੀ ਸ਼ਿਕਾਇਤ ਉਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਸਤਨਾਮ ਸਿੰਘ ਆਪਣੀ ਪਤਨੀ ਨਾਲ ਸਾਮਾਨ ਲੈਣ ਲਈ ਕੱਥੂਨੰਗਲ ਗਿਆ ਸੀ।

ਲੁਟੇਰਿਆਂ ਦੇ ਹੌਸਲੇ ਬੁਲੰਦ, ਏਐਸਆਈ ਨੂੰ ਲੁੱਟਣ 'ਚ ਨਾਕਾਮ ਰਹਿਣ 'ਤੇ ਪੱਟ 'ਚ ਮਾਰੀ ਗੋਲ਼ੀਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ। ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਦੋ ਲੁਟੇਰਿਆਂ ਨੇ ਇੱਕ ਵਿਅਕਤੀ ਦਾ ਹੱਥ ਵੱਢ ਦਿੱਤਾ ਅਤੇ ਉਸਦਾ ਬੈਗ ਲੈਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਸੀ ਕਿ ਪੀੜਤ ਦੀ ਪਛਾਣ ਅੰਕਿਤ ਵਜੋਂ ਹੋਈ ਸੀ ਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਲੁਟੇਰਿਆਂ ਦੇ ਹੌਸਲੇ ਬੁਲੰਦ, ਏਐਸਆਈ ਨੂੰ ਲੁੱਟਣ 'ਚ ਨਾਕਾਮ ਰਹਿਣ 'ਤੇ ਪੱਟ 'ਚ ਮਾਰੀ ਗੋਲ਼ੀਇਸ ਤੋਂ ਇਲਾਵਾ ਥਾਣਾ ਛਾਉਣੀ ਅਧੀਨ ਆਉਂਦੇ ਗਵਾਲਮੰਡੀ 'ਚ ਸ਼ਨਿੱਚਰਵਾਰ ਦੇਰ ਰਾਤ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਸੀ। ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਇਕੱਲੀ ਰਹਿ ਰਹੀ ਬਜ਼ੁਰਗ ਕਾਮਿਨੀ ਦੇਵੀ (65) ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਕੁਝ ਹੀ ਮਿੰਟਾਂ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ ਸੀ। ਔਰਤ ਨੂੰ ਘਰ 'ਚ ਇਕੱਲੀ ਦੇਖ ਕੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਸੀ।
ਘਟਨਾ ਸਮੇਂ ਦੇਖਿਆ ਗਿਆ ਕਿ ਕਾਮਿਨੀ ਦੇਵੀ ਦੇ ਸਰੀਰ 'ਚੋਂ ਸੋਨੇ ਦੇ ਗਹਿਣੇ ਗਾਇਬ ਸਨ ਅਤੇ ਘਰ ਦੀਆਂ ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਏਏਡੀਸੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਪਤੀ-ਪਤਨੀ ਦੇ ਝਗੜੇ ਨੇ 6 ਮਹੀਨੇ ਦੇ ਬੱਚੇ ਦੀ ਲਈ ਜਾਨ 

  • Share