Thu, May 29, 2025
Whatsapp

ਮਾਂ ਦੇ ਸਾਹਮਣੇ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ , ਬਾਅਦ 'ਚ ਜ਼ਹਿਰ ਦੇ ਕੇ ਦੋਵਾਂ ਦੀ ਕੀਤੀ ਹੱਤਿਆ

Reported by:  PTC News Desk  Edited by:  Shanker Badra -- August 11th 2021 04:21 PM
ਮਾਂ ਦੇ ਸਾਹਮਣੇ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ , ਬਾਅਦ 'ਚ ਜ਼ਹਿਰ ਦੇ ਕੇ ਦੋਵਾਂ ਦੀ ਕੀਤੀ ਹੱਤਿਆ

ਮਾਂ ਦੇ ਸਾਹਮਣੇ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ , ਬਾਅਦ 'ਚ ਜ਼ਹਿਰ ਦੇ ਕੇ ਦੋਵਾਂ ਦੀ ਕੀਤੀ ਹੱਤਿਆ

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਚਾਰ ਵਿਅਕਤੀਆਂ ਨੇ ਕਥਿਤ ਤੌਰ 'ਤੇ 2 ਭੈਣਾਂ ਨਾਲ ਬਲਾਤਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਜ਼ਹਿਰ ਪਿਲਾ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੁੰਡਲੀ ਥਾਣੇ ਦੇ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। [caption id="attachment_522499" align="aligncenter" width="300"] ਮਾਂ ਦੇ ਸਾਹਮਣੇ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ , ਬਾਅਦ 'ਚ ਜ਼ਹਿਰ ਦੇ ਕੇ ਦੋਵਾਂ ਦੀ ਕੀਤੀ ਹੱਤਿਆ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ , ਅੰਮ੍ਰਿਤਸਰ ਏਅਰਪੋਰਟ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ ਪੁਲਿਸ ਦੇ ਅਨੁਸਾਰ ਮੁਲਜ਼ਮ ਪ੍ਰਵਾਸੀ ਮਜ਼ਦੂਰ ਹਨ, ਜੋ ਇਨ੍ਹਾਂ ਲੜਕੀਆਂ ਦੇ ਘਰ ਦੇ ਕੋਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਕਤ ਦੋਸ਼ੀ ਦੀ 22 ਤੋਂ 25 ਸਾਲ ਦੱਸੀ ਜਾ ਰਹੀ ਹੈ। ਕੁਮਾਰ ਦੇ ਅਨੁਸਾਰ ਦੋਵੇਂ ਲੜਕੀਆਂ ਕ੍ਰਮਵਾਰ 14 ਅਤੇ 16 ਸਾਲ ਦੀਆਂ ਸਨ ਅਤੇ ਉਹ ਆਪਣੀ ਮਾਂ ਦੇ ਨਾਲ ਰਹਿੰਦੀਆਂ ਸਨ। ਉਸਦੀ ਮਾਂ ਮਜ਼ਦੂਰੀ ਕਰਦੀ ਹੈ। [caption id="attachment_522497" align="aligncenter" width="300"] ਮਾਂ ਦੇ ਸਾਹਮਣੇ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ , ਬਾਅਦ 'ਚ ਜ਼ਹਿਰ ਦੇ ਕੇ ਦੋਵਾਂ ਦੀ ਕੀਤੀ ਹੱਤਿਆ[/caption] ਪੁਲਿਸ ਅਧਿਕਾਰੀ ਨੇ ਦੱਸਿਆ ਕਿ 5 ਅਤੇ 6 ਅਗਸਤ ਦੀ ਦਰਮਿਆਨੀ ਰਾਤ ਨੂੰ ਮੁਲਜ਼ਮ ਜ਼ਬਰਦਸਤੀ ਇਨ੍ਹਾਂ ਲੜਕੀਆਂ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਦੀ ਮਾਂ ਨੂੰ ਧਮਕਾਇਆ। ਕੁਮਾਰ ਅਨੁਸਾਰ ਚਾਰਾਂ ਨੇ ਕਥਿਤ ਤੌਰ 'ਤੇ ਦੋਵਾਂ ਭੈਣਾਂ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕੀਟਨਾਸ਼ਕ ਪੀਣ ਲਈ ਮਜਬੂਰ ਕੀਤਾ। ਸਟੇਸ਼ਨ ਇੰਚਾਰਜ ਦੇ ਅਨੁਸਾਰ ਜਦੋਂ ਲੜਕੀਆਂ ਦੀ ਹਾਲਤ ਵਿਗੜਣੀ ਸ਼ੁਰੂ ਹੋਈ ਤਾਂ ਦੋਸ਼ੀਆਂ ਨੇ ਉਨ੍ਹਾਂ ਦੀ ਮਾਂ ਨੂੰ ਪੁਲਿਸ ਨੂੰ ਇਹ ਸੂਚਿਤ ਕਰਨ ਲਈ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਨੂੰ ਸੱਪ ਨੇ ਡੰਗ ਲਿਆ ਹੈ। ਕੁਮਾਰ ਨੇ ਦੱਸਿਆ ਕਿ ਦੋਵਾਂ ਲੜਕੀਆਂ ਨੂੰ ਦਿੱਲੀ ਦੇ ਹਸਪਤਾਲ ਲਿਜਾਇਆ ਗਿਆ ,ਜਿੱਥੇ ਇੱਕ ਭੈਣ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਦੂਸਰੀ ਭੈਣ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। [caption id="attachment_522500" align="aligncenter" width="300"] ਮਾਂ ਦੇ ਸਾਹਮਣੇ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ , ਬਾਅਦ 'ਚ ਜ਼ਹਿਰ ਦੇ ਕੇ ਦੋਵਾਂ ਦੀ ਕੀਤੀ ਹੱਤਿਆ[/caption] ਐਸਐਚਓ ਨੇ ਕਿਹਾ, “ਸ਼ੁਰੂ ਵਿੱਚ ਆਪਣੀ ਜਾਨ ਤੋਂ ਡਰਦਿਆਂ ਦੋਵਾਂ ਲੜਕੀਆਂ ਦੀ ਮਾਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਇਹ ਦੱਸਿਆ ਕਿ ਦੋਵਾਂ ਭੈਣਾਂ ਨੂੰ ਸੱਪ ਨੇ ਡੰਗ ਲਿਆ ਪਰ ਸਾਨੂੰ ਸ਼ੱਕ ਸੀ ਅਤੇ ਅਸੀਂ ਔਰਤ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ, ਉਸਨੇ ਸੱਚੀ ਕਹਾਣੀ ਦੱਸੀ, ”ਉਸਨੇ ਕਿਹਾ, ਪੋਸਟਮਾਰਟਮ ਰਿਪੋਰਟ ਵਿੱਚ ਜਿਨਸ਼ੀ ਹਮਲੇ ਅਤੇ ਜ਼ਹਿਰ ਦੀ ਪੁਸ਼ਟੀ ਕੀਤੀ ਗਈ। ਉਸਦੇ ਅਨੁਸਾਰ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਮੰਗਲਵਾਰ ਨੂੰ ਸਾਰੇ ਚਾਰ ਦੋਸ਼ੀ ਫੜੇ ਗਏ। -PTCNews


Top News view more...

Latest News view more...

PTC NETWORK