ਬਟਾਲਾ 'ਚ ਸੱਪ ਦੇ ਕੱਟਣ ਕਰਕੇ ਬੱਚੀ ਦੀ ਮੌਤ
ਬਟਾਲਾ: ਬਟਾਲਾ ਦੇ ਪਿੰਡ ਮੀਰਪੁਰ 'ਚ ਸੱਪ ਦੇ ਕੱਟਣ ਕਰਕੇ ਬੱਚੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ 12 ਸਾਲਾ ਬੱਚੀ ਆਪਣੇ ਮਾਤਾ ਪਿਤਾ ਨਾਲ ਪਿੰਡ ਜਾਹਦਪੁਰ ਸੇਖਵਾਂ ਤੋਂ ਨਾਨਕੇ ਪਿੰਡ ਮੀਰਪੁਰ ਗਈ ਹੋਈ ਸੀ। ਇਸ ਦੌਰਾਨ ਕਮਰੇ ਵਿੱਚ ਸੁਤਿਆ ਜਹਿਰੀਲੇ ਸੱਪ ਨੇ ਕੱਟ ਲਿਆ ਜਿਸ ਕਰਕੇ ਮੌਤ ਹੋ ਗਈ।
ਇੱਥੇ ਪੜ੍ਹੋ ਹੋਰ ਖ਼ਬਰਾਂ: ਕੇਂਦਰ ਸਰਕਾਰ ਨੇ ਗੰਨੇ ਦਾ FRP ਕੀਤਾ 290 ਰੁਪਏ ਪ੍ਰਤੀ ਕੁਇੰਟਲ ਤੈਅ
12 ਸਾਲਾ ਬੱਚੀ ਮਹਿਕਪਰੀਤ 6 ਵੀ ਕਲਾਸ ਵਿੱਚ ਪੜਦੀ ਸੀ। ਬਟਾਲਾ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਲਿਜਾਦਿਆਂ ਰਸਤੇ ਵਿੱਚ ਹੀ ਉਸ ਦੀ ਮੋਤ ਹੋ ਗਈ।
-PTC News