ਮੁੱਖ ਖਬਰਾਂ

ਸ਼ਿਕਾਇਤ ਹੋਈ ਤਾਂ 24 ਘੰਟਿਆਂ ਵਿਚ ਬੰਦ ਕਰਨਾ ਹੋਵੇਗਾ ਫਰਜ਼ੀ ਅਕਾਊਂਟ, ਸੋਸ਼ਲ ਮੀਡੀਆ ਕੰਪਨੀਆਂ ਲਈ ਨਵਾਂ ਨਿਯਮ

By Baljit Singh -- June 24, 2021 9:49 am -- Updated:June 24, 2021 9:49 am

ਨਵੀਂ ਦਿੱਲੀ: ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਹੁਣ ਮਸ਼ਹੂਰ ਸ਼ਖਸੀਅਤਾਂ, ਪ੍ਰਭਾਵਸ਼ਾਲੀ ਲੋਕਾਂ ਜਾਂ ਮਸ਼ਹੂਰ ਕਾਰੋਬਾਰੀਆਂ ਅਤੇ ਇੱਥੋਂ ਤੱਕ ਕਿ ਆਮ ਆਦਮੀ ਦੇ ਜਾਅਲੀ ਪ੍ਰੋਫਾਈਲ 'ਤੇ ਪਾਬੰਦੀ ਲਗਾਉਣ ਦੇ ਯੋਗ ਹੋਣਗੇ।

ਪੜੋ ਹੋਰ ਖਬਰਾਂ: ਸ਼ੋਪੀਆਂ: ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਢੇਰ

ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਲਈ ਨਵੇਂ ਆਈ ਟੀ ਨਿਯਮਾਂ ਤਹਿਤ ਸ਼ਿਕਾਇਤ ਦੇ 24 ਘੰਟਿਆਂ ਦੇ ਅੰਦਰ ਜਾਅਲੀ ਪ੍ਰੋਫਾਈਲਾਂ ਨੂੰ ਬੰਦ ਕਰਨਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਨਵੇਂ ਆਈ ਟੀ ਨਿਯਮਾਂ ਦਾ ਹਿੱਸਾ ਹੈ। ਇਸ ਲਈ ਸੋਸ਼ਲ ਮੀਡੀਆ ਦੇ ਦਿੱਗਜਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਕਾਰਵਾਈ ਕਰਨੀ ਪਵੇਗੀ।

ਪੜੋ ਹੋਰ ਖਬਰਾਂ: ਪਾਣੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ASI ਨੇ ਭਰਾ-ਭਰਜਾਈ ਨੂੰ ਮਾਰਿਆ ਚਾਕੂ, ਇਕ ਦੀ ਮੌਤ

ਇਹ ਕਦਮ ਨਵੇਂ ਆਈ ਟੀ ਨਿਯਮਾਂ ਦਾ ਹਿੱਸਾ
ਉਦਾਹਰਣ ਲਈ ਜੇ ਕੋਈ ਮਸ਼ਹੂਰ ਫਿਲਮ ਅਭਿਨੇਤਾ ਜਾਂ ਕ੍ਰਿਕਟਰ ਜਾਂ ਇੱਕ ਰਾਜਨੇਤਾ ਜਾਂ ਕੋਈ ਹੋਰ ਉਪਭੋਗਤਾ ਦੀ ਤਸਵੀਰ ਦੀ ਵਰਤੋਂ ਕਰ ਕੇ ਫਾਲੋਅਰਸ ਵਧਾਉਣ ਜਾਂ ਆਪਣੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਜੇਕਰ ਕਿਸੇ ਨੂੰ ਆਪਣੀ ਤਸਵੀਰ ਨੂੰ ਲੈ ਕੇ ਕੋਈ ਇਤਰਾਜ਼ ਹੈ ਤਾਂ ਉਹ ਸ਼ਿਕਾਇਤ ਕਰ ਸਕਦਾ ਹੈ। ਇਸ ਵਿਸ਼ੇ ਨੂੰ ਨਵੇਂ ਆਈਟੀ ਨਿਯਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਜੇਕਰ ਅਜਿਹੀ ਕੋਈ ਵੀ ਸ਼ਿਕਾਇਤ ਹੁੰਦੀ ਹੈ ਤਾਂ ਸੋਸ਼ਲ ਮੀਡੀਆ ਕੰਪਨੀ ਨੂੰ ਇਸ ਦਾ ਨਿਵਾਰਣ ਕਰਨਾ ਪਵੇਗਾ।

ਪੜੋ ਹੋਰ ਖਬਰਾਂ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋਂ ਨਵੇਂ ਰੇਟ

-PTC News

  • Share