ਰੁਜਗਾਰ ਮੇਲੇ 'ਤੇ ਨੌਜਵਾਨਾਂ ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇ
Job Fair 'ਤੇ youth ਦੇ ਹੱੱਥ ਨੌਕਰੀਆਂ ਦੀ ਜਗ੍ਹਾ ਆਏ ਧੱਕੇ: ਨੌਜਵਾਨਾਂ ਲਈ ਰੁਜਗਾਰ ਦਾ ਢੰਡੋਰਾ ਪਿੱਟ ਰਹੀ ਕਾਂਗਰਸ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜਗਾਰ ਮੇਲੇ ਸਰਕਾਰੀ ਡਰਾਮਾ ਸਾਬਿਤ ਹੋ ਰਹੇ ਹਨ|ਅਜਿਹਾ ਹੀ ਮੋਗਾ ਦੀ ਆਈਟੀਆਈ ਵਿੱਚ ਹੋਇਆ।ਜਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਈਟੀਆਈ ਵਿੱਚ job fair ਲਗਾਇਆ ਗਿਆ|ਮੇਲੇ *ਚ ਪਹੁੰਚੇ youth ਖੱਜਲ-ਖੁਆਰ ਤੇ ਡਿਗਰੀਆਂ ਹੱਥਾਂ 'ਚ ਫੜੀ ਘਰਾਂ ਨੂੰ ਨਿਰਾਸ਼ ਪਰਤ ਗਏ। ਜਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਆ ਗਿਆ job fair ਬੇਰੁਜਗਾਰ youth ਦੀਆਂ ਆਸਾਂ 'ਤੇ ਖਰਾ ਨਾ ਉਤਰ ਸਕਿਆ।ਨੌਕਰੀ ਦੀ ਆਸ ਵਿੱਚ ਆਏ ਨੌਜਵਾਨਾਂ ਦਾ ਕਹਿਣਾ ਹੈ ਕਿ ਕੁੱਝ ਕੁ ਹੀ ਕੰਪਨੀਆਂ ਨੇ ਮੇਲੇ ਵਿੱਚ ਸਿਰਕਤ ਕੀਤੀ ਹੈ ਜਦਕਿ ਰੁਜਗਾਰ ਲੈਣ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਗਿਣਤੀ ਹਜਾਰਾਂ ਵਿੱਚ ਹੈ।
ਉਨ੍ਹਾਂ ਨੇ ਕਿਹਾ ਕਿ ਜਿ.ਆਦਾਤਰ ਕੰਪਨੀਆਂ ਨੋਜਵਾਨਾਂ ਨੂੰ ਕਮਿਸ਼ਨ 'ਤੇ ਕੰਮ ਕਰਨ ਲਈ ਰੁਜਗਾਰ ਤਾਂ ਦੇ ਦਿੰਦੀਆਂ ਹਨ, ਪਰ ਤਨਖਾਹਾਂ ਦੇਣ ਤੋਂ ਪੱਲਾ ਝਾੜ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰੁਜਗਾਰ ਮੇਲੇ ਵਿੱਚ ਜਿਆਦਾਤਰ ਧੱਕੇ ਹੀ ਮਿਲੇ ਹਨ। ਉਨ੍ਹਾਂ ਇਨ੍ਹਾਂ ਰੁਜਗਾਰ ਮੇਲਿਆਂ ਨੂੰ ਸਰਕਾਰੀ ਡਰਾਮਾ ਕਰਾਰ ਦਿੱਤਾ।
ਮੋਗਾ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਦੇ ਨੌਜਵਾਨ ਮੁੰਡੇ-ਕੁੜੀਆਂ (youth) ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵੱਖਖ਼ ਵੱਖ ਕੰਪਨੀਆਂ ਵੱਲੋਂ ਰੁਜਗਾਰ ਮੇਲੇ 'ਚ ਸ਼ਿਰਕਤ ਕੀਤੀ ਗਈ।
ਇਸ ਰੁਜਗਾਰ ਮੇਲੇ 'ਚ ਦੋ ਹਜ.ਾਰ ਤੋਂ ਉੱਪਰ ਬੇਰੁਜਗਾਰ ਨੌਜਵਾਨਾਂ ਦੇ ਨਾਂ ਰਜਿਸਟਰ ਕੀਤੇ ਗਏ ਹਨ। ਜਿੰਨ੍ਹਾਂ 'ਚ ੪੪੬ ਨੌਜਵਾਨਾਂ ਦੀ ਮੌਕੇ 'ਤੇ ਹੀ ਨੌਕਰੀ ਲਈ ਚੌਣ ਕੀਤੀ ਗਈ ਅਤੇ ੧੩੩੬ ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ, ਜਿੰਨ੍ਹਾਂ ਦੀ ਵੀ ਜਲਦੀ ਹੀ ਰੁਜਗਾਰ ਲਈ ਚੋਣ ਕਰ ਲਈ ਜਾਵੇਗੀ।
- PTC News