Wed, May 15, 2024
Whatsapp

ਸਬਜ਼ੀ ਵੇਚਣ ਵਾਲੇ ਦੀ ਧੀ ਬਣੀ ਜੱਜ

Written by  Pardeep Singh -- May 07th 2022 01:44 PM
ਸਬਜ਼ੀ ਵੇਚਣ ਵਾਲੇ ਦੀ ਧੀ ਬਣੀ ਜੱਜ

ਸਬਜ਼ੀ ਵੇਚਣ ਵਾਲੇ ਦੀ ਧੀ ਬਣੀ ਜੱਜ

ਇਦੌਰ : ਮਿਹਨਤ ਕਰਨ ਵਾਲੇ ਪਹਾੜ ਸਰ ਕਰ ਲੈਂਦੇ ਹਨ। ਇਦੌਰ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਜੋ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਸੀ ਉਸ ਪਰਿਵਾਰ ਦੀ ਧੀ ਜੱਜ ਬਣ ਗਈ ਹੈ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।   ਜੱਜ ਬਣਨ ਵਾਲੀ ਧੀ ਦਾ ਕਹਿਣਾ ਹੈ ਕਿ ਉਸ ਕੋਲ ਫਾਰਮ ਭਰਨ ਲਈ ਵੀ ਪੈਸੇ ਵੀ ਨਹੀਂ ਸਨ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਇਕ ਛੋਟੇ ਅਜਿਹੇ ਘਰ ਵਿੱਚ ਰਹਿੰਦੇ ਹਨ ਜਿੱਥੇ ਕੋਈ ਕੂਲਰ ਵੀ ਨਹੀਂ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਭਰਾ ਨੇ ਮਜ਼ਦੂਰੀ ਕਰਕੇ ਪੈਸੇ ਇੱਕਠੇ ਕਰਕੇ ਕੂਲਰ ਲਿਆ ਕੇ ਦਿੱਤਾ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਹਰ ਰੋਜ 8 ਘੰਟੇ ਪੜ੍ਹਦੀ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਹੈ ਕਿ ਫੇਲ ਹੋਣ ਤੇ ਵੀ ਹੌਂਸਲਾ ਨਹੀਂ ਹਾਰਨਾ ਚਾਹੀਦਾ ਫੇਲ ਹੋਣ ਤੋਂ ਬਾਅਦ ਵੀ ਜੰਗ ਜਾਰੀ ਰੱਖਣੀ ਚਾਹੀਦੀ ਹੈ। ਜੱਜ ਬਣਨ ਵਾਲੀ ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਹਨ ਅਤੇ ਉਨ੍ਹਾਂ ਕੋਲ ਫਾਰਮ ਭਰਨ ਲਈ ਪੈਸੇ ਵੀ ਨਹੀਂ ਸਨ ਅਤੇ ਉਹ ਹਮੇਸ਼ਾ ਪੜ੍ਹਦੀ ਰਹਿੰਦੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਇਕ ਦਿਨ ਇਸ ਨੇ ਰਿਜ਼ਲਟ ਆ ਕੇ ਦੱਸਿਆ ਤਾਂ ਬਹੁਤ ਖੁਸ਼ੀ ਸੀ। ਪਿਤਾ ਦਾ ਕਹਿਣਾ ਹੈ ਕਿ ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਪੂਰੀ ਆਜ਼ਾਦੀ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਕਈ ਵਾਰੀ ਬੱਚਿਆਂ ਦੀ ਪੜ੍ਹਾਈ ਲਈ ਕਰਜ ਵੀ ਲੈਂਦੇ ਸਨ। ਇਹ ਵੀ ਪੜ੍ਹੋ:ਕੋਰੋਨਾ ਖਿਲਾਫ਼ ਜੰਗ: ਟੀਕਾਕਰਨ ਦਾ ਅੰਕੜਾ 190 ਕਰੋੜ ਤੋਂ ਪਾਰ -PTC News


Top News view more...

Latest News view more...