ਕੰਗਨਾ ਦੇ ਨਵੇਂ ਟਵੀਟ 'ਤੇ ਦਿਲਜੀਤ ਨੇ ਸੁਣਾਈਆਂ ਖਰੀਆਂ ਖਰੀਆਂ
ਇਹਨੀਂ ਦਿਨੀ ਜਿਥੇ ਇਕ ਪਾਸੇ ਦਿੱਲੀ 'ਚ ਕਿਸਾਨਾਂ ਦਾ ਸੰਘਰਸ਼ ਸਿਖਰਾਂ 'ਤੇ ਹੈ ਉਥੇ ਹੀ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਵੀ ਪੰਜਾਬੀ ਕਲਾਕਾਰਾਂ ਦੇ ਨਿਸ਼ਾਨੇ 'ਤੇ ਹੈ। ਜਿਵੇਂ ਕਿ ਸਭ ਜਾਂਦੇ ਹਨ ਕਿ ਕੰਗਨਾ ਰਣੌਤ ਦਾ ਵਿਰੋਧ ਪੰਜਾਬੀ ਕਲਾਕਾਰਾਂ ਵਲੋਂ ਲਗਾਤਾਰਾ ਜਾਰੀ ਹੈ। ਉਥੇ ਹੀ ਇਕ ਨਵੇਂ ਟਵੀਟ ਨੂੰ ਲੈਕੇ ਹੁਣ ਕੰਗਨਾ ਪੰਜਾਬ ਦੇ ਚੋਟੀ ਦੇ ਕਲਾਕਾਰ ਦਿਲਜੀਤ ਦੋਸਾਂਝ ਦੇ ਨਿਸ਼ਾਨੇ 'ਤੇ ਹੈ ਅਤੇ ਉਹਨਾਂ ਨੇ ਵੀ ਕੰਗਨਾ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਦੱਸ ਦੇਈਏ ਕਿ ਦਿਲਜੀਤ ਬਾਲੀਵੁੱਡ ਫ਼ਿਲਮਾਂ ’ਚ ਵੀ ਕੰਮ ਕਰਦੇ ਹਨ ਤੇ ਅਜਿਹੇ ’ਚ ਉਨ੍ਹਾਂ ਵਲੋਂ ਕੰਗਨਾ ਨੂੰ ਜਵਾਬ ਦੇਣਾ ਵੱਡੀ ਗੱਲ ਹੈ।
ਦਰਅਸਲ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਬੇਬੇ ਮਹਿੰਦਰ ਕੌਰ ਦੀ ਇਕ ਵੀਡੀਓ ਵਾਇਰਲ ਹੋਈ ਸੀ , ਜਿਸ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਵੀਡੀਓ ਦਿਲਜੀਤ ਨੇ ਟਵਿਟਰ ’ਤੇ ਸਾਂਝੀ ਕੀਤੀ , ਅਤੇ ਕੰਗਨਾ ਨੂੰ ਸੁਬੁਤ ਦਿਖਾਇਆ ਕਿ ਆਹ ਸ਼ਾਹੀਨ ਬਾਗ ਵਾਲੀ ਬੇਬੇ ਨਹੀਂ ਬਲਕਿ ਪੰਜਾਬ ਦੀ ਬੇਬੇ ਹੈ|
ਇਸ ਵੀਡੀਓ ਨੂੰ ਅੱਪਲੋਡ ਰਦੇ ਹੋਏ ਦਿਲਜੀਤ ਨੇ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਲਿਖਿਆ, ‘ਸਿਤਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਤੁਰੀ ਜਾਂਦੀ ਹੈ।
ਦਰਅਸਲ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਬੇਬੇ ਮਹਿੰਦਰ ਕੌਰ ਦੀ ਇਕ ਵੀਡੀਓ ਵਾਇਰਲ ਹੋਈ ਸੀ , ਜਿਸ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਕੰਗਨਾ ਨੂੰ ਲੰਮੇ ਹੱਥੀਂ ਲੈ ਰਿਹਾ ਹੈ , ਹਾਲਾਂਕਿ ਪਹਿਲਾਂ ਕੰਗਨਾ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਸੀ , ਪਰ ਮੁੱਢ ਤੋਂ ਉਸ ਨੂੰ ਟੈਗ ਹੁੰਦਾ ਦੇਖ ਕੰਗਨਾ ਨੇ ਅੱਜ ਦਿਲਜੀਤ ਦੁਸਾਂਝ ਨਾਲ ਪੰਗਾ ਲੈ ਲਿਆ ਹੈ
ਅਤੇ ਜਿੰਨੀ ਬੇਬਾਕੀ ਨਾਲ ਕੰਗਨਾ ਬੋਲਦੀ ਰਹੀ ਹੈ ਉਸਤੋਂ ਕੀਤੇ ਵੱਧ ਆਪਣੇ ਪੰਜਾਬ ਦਾ ਸ਼ੇਰ ਦਿਲਜੀਤ ਦੁਸਾਂਝ ਹੈ ਜੋ ਕਦੇ ਵੀ ਕਿਸੇ ਦੀ ਗੱਲ ਨੂੰ ਸਹਾਰਦਾ ਨਹੀਂ ਅਤੇ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਟਵੀਟ ਕਰਦਾ ਹੈ। ਹੁਣ ਦੇਖਣਾ ਹੋਵੇਗਾ ਕਿ ਦੋਨਾਂ ਦੀ ਇਹ ਟਵੀਟ ਵਾਰ ਕਿਥੇ ਤੱਕ ਜਾਂਦੀ ਹੈ। ਜਾਂ ਕਹਿ ਸਕਦੇ ਹਾਂ ਜਲਦ ਹੀ ਕੰਗਨਾ ਦਿਲਜੀਤ ਦੁਸਾਂਝ ਨੂੰ ਨ ਵੀ ਬਲੋਕ ਕਰਕੇ ਈ ਆਪਨੇ ਆਪ ਨੂੰ ਬਚਾਵੇਗੀ