ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦੇ ਬਾਰੇ ਜੋ ਲਿਖਿਆ, ਪੜ੍ਹ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
ਮੁੰਬਈ : ਬਾਲੀਵੁੱਡ ਕੁਈਨ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਅੰਦਾਜ਼ ਕਾਰਨ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਦੇਸ਼ ਨੂੰ ਜੇਹਾਦੀ ਰਾਸ਼ਟਰ ਕਹਿਣ ਤੋਂ ਬਾਅਦ ਹੁਣ ਕੰਗਨਾ ਰਣੌਤ ਨੇ ਦੇਸ਼ ਦੀ ਸਾਬਕਾ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕੀਤਾ ਹੈ। ਕੰਗਨਾ ਨੇ ਆਪਣੇ ਫੇਸਬੁੱਕ ਪੋਸਟ 'ਤੇ ਇੰਦਰਾ ਗਾਂਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ -
[caption id="attachment_550417" align="aligncenter" width="284"] ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦੇ ਬਾਰੇ ਜੋ ਲਿਖਿਆ, ਪੜ੍ਹ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ[/caption]
ਖਾਲਿਸਤਾਨੀ ਅੱਤਵਾਦੀ ਅੱਜ ਭਲੇ ਹੀ ਸਰਕਾਰ ਦਾ ਹੱਥ ਮਰੋੜ ਰਹੇ ਹੋਣ ਪਰ ਉਸ ਮਹਿਲਾ ਨੂੰ ਨਾ ਭੁੱਲੋ , ਇਕੱਲੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਸੀ , ਫਰਕ ਨਹੀਂ ਪੈਂਦਾ , ਉਸ ਨੇ ਇਸ ਦੇਸ਼ ਨੂੰ ਕਿੰਨੀ ਤਕਲੀਫ਼ ਦਿੱਤੀ ਹੋਵੇ।
ਉਸ ਨੇ ਆਪਣੀ ਜਾਨ ਦੀ ਕੀਮਤ 'ਤੇ ਉਹਨਾਂ ਨੂੰ ਮੱਛਰਾਂ ਵਾਂਗ ਕੁਚਲਿਆ ਗਿਆ ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਹਨਾਂ ਦੀ ਮੌਤ ਦੇ ਇੱਕ ਦਹਾਕੇ ਬਾਅਦ ਵੀ ਅੱਜ ਵੀ ਉਹਨਾਂ ਦਾ ਨਾਮ ਸੁਣ ਕੇ ਕੰਬਦੇ ਹਨ ,ਉਹਨਾਂ ਨੂੰ ਅਜਿਹਾ ਹੀ ਗੁਰੂ ਚਾਹੀਦਾ ਹੈ।
[caption id="attachment_550420" align="aligncenter" width="629"]
ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦੇ ਬਾਰੇ ਜੋ ਲਿਖਿਆ, ਪੜ੍ਹ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ[/caption]
ਇਸ ਤੋਂ ਪਹਿਲਾਂ ਖੇਤੀ ਕਾਨੂੰਨ ਦੀ ਵਾਪਸੀ 'ਤੇ ਨਾਰਾਜ਼ ਹੁੰਦਿਆਂ ਕੰਗਨਾ ਨੇ ਇਸ ਦੇਸ਼ ਨੂੰ ਜੇਹਾਦੀ ਦੇਸ਼ ਵੀ ਕਿਹਾ ਸੀ। ਦਰਅਸਲ 'ਚ ਅਦਾਕਾਰਾ ਕੰਗਨਾ ਰਣੌਤ ਨੇ ਪੀਐਮ ਮੋਦੀ ਦੇ ਇਸ ਫੈਸਲੇ 'ਤੇ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, 'ਉਦਾਸ, ਸ਼ਰਮਨਾਕ ਅਤੇ ਬਿਲਕੁਲ ਗਲਤ।
[caption id="attachment_550418" align="aligncenter" width="294"]
ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦੇ ਬਾਰੇ ਜੋ ਲਿਖਿਆ, ਪੜ੍ਹ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ[/caption]
ਦਰਅਸਲ 'ਚ ਕੰਗਨਾ ਰਣੌਤ ਨੇ ਸ਼ੁਰੂ ਤੋਂ ਹੀ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਸਮਰਥਨ ਕੀਤਾ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਅੱਤਵਾਦੀ ਵੀ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ। ਉਸ ਦੇ ਖਿਲਾਫ ਕਈ ਥਾਵਾਂ 'ਤੇ ਕੇਸ ਵੀ ਦਰਜ ਹਨ। ਦੱਸ ਦੇਈਏ ਕਿ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਨੂੰ ਲੈ ਕੇ ਯੂ-ਟਰਨ ਨੂੰ ਲੈ ਕੇ ਮੋਦੀ ਸਮਰਥਕਾਂ ਨੇ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।
-PTCNews