ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹੋਇਆ ਸਸਪੈਂਡ
ਮੁੰਬਈ : ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੰਗਾਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਮਤਾ ਬੈਨਰਜੀ ਉੱਤੇ ਕੀਤੀ ਗਈ ਟਿੱਪਣੀ ਦੇ ਬਾਅਦ ਕੰਗਨਾ ਦੇ ਟਵਿੱਟਰ ਅਕਾਊਂਟ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਕੰਗਨਾ ਨੇ ਮਮਤਾ ਬੈਨਰਜੀ ਨੂੰ ਟਵੀਟ ਕਰ ਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਤੋਂ ਹੀ ਯੂਜ਼ਰਸ ਕੰਗਨਾ ਨੂੰ ਬੁਰਾ-ਭਲਾ ਕਹਿ ਰਹੇ ਸਨ। ਹੁਣ ਆਫੀਸ਼ੀਅਲ ਤੌਰ ਉੱਤੇ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ।
ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ? ਜਾਣੋਂ ਇਸ ਦਾਅਵੇ ਦੀ ਸੱਚਾਈ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹੋਇਆ ਸਸਪੈਂਡ
ਦਰਅਸਲ 'ਚ ਕੰਗਨਾ ਨੇ ਬੰਗਾਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲੜੀਵਾਰ ਕਈ ਟਵੀਟ ਕੀਤੇ ਸਨ। ਉਸ ਨੇ ਤ੍ਰਿਣਮੂਲ ਕਾਂਗਰਸ ਖਿਲਾਫ ਬਿਆਨ ਦਿੱਤੇ ਤੇ ਮਮਤਾ ਬੈਨਰਜੀ ਉੱਤੇ ਟਿੱਪਣੀ ਕੀਤੀ ਸੀ। ਕੰਗਨਾ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਦੇ ਮੁਤਾਬਕ ਟੀ.ਐੱਮ.ਸੀ. ਚੋਣਾਂ ਦੇ ਬਾਅਦ ਭਾਜਪਾ ਦੀਆਂ ਔਰਤਾਂ ਦੇ ਨਾਲ ਕੁੱਟ-ਮਾਰ ਕੀਤੀ ਗਈ। ਹਾਲਾਂਕਿ ਕੰਗਨਾ ਦੇ ਇਨ੍ਹਾਂ ਟਵੀਟਸ ਦੇ ਬਾਅਦ ਯੂਜ਼ਰਸ ਨੇ ਉਨ੍ਹਾਂ ਨੂੰ ਹਰ ਪਾਸਿਓਂ ਘੇਰਿਆ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹੋਇਆ ਸਸਪੈਂਡ
ਰਾਜਨੀਤੀ 'ਤੇ ਕੰਗਨਾ ਦੀ ਇਹ ਬਿਆਨਬਾਜ਼ੀ ਬਹੁਤ ਪਹਿਲਾਂ ਤੋਂ ਚੱਲੀ ਆ ਰਹੀ ਹੈ। ਟੀ.ਐੱਮ.ਸੀ. ਤੋਂ ਪਹਿਲਾਂ ਕੰਗਨਾ ਨੇ ਮਹਾਰਾਸ਼ਟਰ ਦੀ ਸ਼ਿਵਸੈਨਾ ਸਰਕਾਰ ਉੱਤੇ ਵੀ ਜੰਮ ਕੇ ਧਾਵਾ ਬੋਲਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਕੰਗਨਾ ਦੇ ਇਨ੍ਹਾਂ ਬਿਆਨਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਐਕਸ਼ਨ ਲਿਆ ਗਿਆ ਹੈ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹੋਇਆ ਸਸਪੈਂਡ
ਪੰਜਾਬ 'ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ
ਆਕਸੀਜਨ ਦੀ ਭਰਪਾਈ ਦੇ ਟਵੀਟ 'ਤੇ ਹੋਈ ਟ੍ਰੋਲ
ਇਸ ਤੋਂ ਪਹਿਲਾਂ ਕੰਗਨਾ ਨੇ ਟਵਿੱਟਰ 'ਤੇ ਆਕਸੀਜਨ ਦੀ ਭਰਪਾਈ ਲਈ ਦਰੱਖਤ ਅਤੇ ਰੁੱਖ ਲਗਾਉਣ ਲਈ ਇੱਕ ਟਵੀਟ ਕੀਤਾ ਸੀ। ਉਸਨੇਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਆਕਸੀਜਨ ਸਪਲਾਈ ਦੇ ਸੰਦਰਭ ਵਿੱਚ ਕੁਝ ਅਜਿਹਾ ਟਵੀਟ ਕੀਤਾ ਕਿ ਟ੍ਰੋਲ ਹੋ ਗਈ। ਕੰਗਨਾ ਨੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕਰਦਿਆਂ ਆਕਸੀਜਨ ਦੀ ਭਰਪਾਈ ਬਾਰੇ ਵਿਵਾਦਪੂਰਨ ਗੱਲ ਕਹੀ ਹੈ, ਜਿਸ ‘ਤੇ ਉਪਭੋਗਤਾ ਭੜਕ ਗਏ ਅਤੇ ਕੰਗਨਾ ਦੀ ਕਲਾਸ ਲਗਾ ਦਿੱਤੀ।
-PTCNews