ਯੂਪੀ 'ਚ ਵੀ ਲੱਗਿਆ Weekend ਲਾਕਡਾਊਨ ,ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ- ਦਫ਼ਤਰ ਰਹਿਣਗੇ ਬੰਦ
ਯੂਪੀ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪੂਰੇ ਉੱਤਰ ਪ੍ਰਦੇਸ਼ ਵਿਚ ਐਤਵਾਰ ਨੂੰ ਵੀਕੈਂਡ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਯੂਪੀ ਵਿਚ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਐਤਵਾਰ ਨੂੰ ਸਭ ਕੁੱਝ ਬੰਦ ਰਹੇਗਾ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡਕੇ ਸਾਰੇ ਬਾਜ਼ਾਰ-ਦਫਤਰ ਬੰਦ ਰਹਿਣਗੇ। ਇਸਦੇ ਨਾਲ ਹੀ ਮਾਸਕ ਨਹੀਂ ਪਹਿਨਣ ਵਾਲਿਆਂ ਉਤੇ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗੇਗਾ।
ਯੂਪੀ 'ਚ ਵੀ ਲੱਗਿਆ Weekend ਲਾਕਡਾਊਨ ,ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ- ਦਫ਼ਤਰ ਰਹਿਣਗੇ ਬੰਦ
ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ
ਯੂਪੀ : ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਸਾਰੇ ਮੰਡਲਾ ਯੁਕਤ, ਜਿਲਾ ਅਧਿਕਾਰੀਆਂ, ਸੀਐੱਮਓ ਅਤੇ ਟੀਮ-1 ਦੇ ਮੈਬਰਾਂ ਨਾਲ ਬੈਠਕ ਦੇ ਬਾਅਦ ਇਹ ਫੈਸਲਾ ਕੀਤਾ ਹੈ। ਪ੍ਰਦੇਸ਼ ਦੇ ਸਾਰੇ ਪੇਂਡੂ ਅਤੇ ਨਗਰ ਖੇਤਰਾਂ ਵਿਚ ਐਤਵਾਰ ਨੂੰ ਵੀਕੈਂਡ ਲਾਕਡਾਊਨ ਹੋਵੇਗਾ। ਪ੍ਰਦੇਸ਼ ਵਿਚ ਸਾਰਿਆ ਲਈ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਪਹਿਲੀ ਵਾਰ ਮਾਸਕ ਦੇ ਬਿਨਾਂ ਫੜੇ ਜਾਣ ਉੱਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਯੂਪੀ 'ਚ ਵੀ ਲੱਗਿਆ Weekend ਲਾਕਡਾਊਨ ,ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ- ਦਫ਼ਤਰ ਰਹਿਣਗੇ ਬੰਦ
ਉਥੇ ਹੀ ਕੋਵਿਡ-19 ਵੱਧਦੇ ਮਾਮਲਿਆਂ ਦੇ ਚਲਦੇ ਵਾਰਾਣਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਹੈ। ਦੋਨੋਂ ਦਿਨ ਬਨਾਰਸ ਪੂਰੀ ਤਰ੍ਹਾਂ ਨਾਲ ਬੰਦ ਰਹੇਗਾ। ਸਿਰਫ ਦੁੱਧ, ਬ੍ਰੈੱਡ, ਫਲ ਅਤੇ ਸੱਬਜੀ ਦੀਆਂ ਹੀ ਦੁਕਾਨਾਂ ਨੂੰ ਸਵੇਰੇ 10:00 ਵਜੇ ਤੱਕ ਖੋਲ੍ਹਣ ਦੀ ਆਗਿਆ ਮਿਲੇਗੀ। ਸ਼ਰਾਬ ਦੀਆਂ ਦੁਕਾਨਾਂ ਐਤਵਾਰ ਵੀ ਦੋ ਦਿਨ ਬੰਦ ਰਹਿਣਗੀਆਂ। ਧਾਰਮਿਕ ਸਥਾਨਾਂ ਉਤੇ ਵੀ ਰੋਕ ਲਾਗੂ ਰਹੇਗੀ।
ਯੂਪੀ 'ਚ ਵੀ ਲੱਗਿਆ Weekend ਲਾਕਡਾਊਨ ,ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ- ਦਫ਼ਤਰ ਰਹਿਣਗੇ ਬੰਦ
ਯੂਪੀ ਸਰਕਾਰ ਦੇ ਨਵੇਂ ਫਰਮਾਨ ਦੇ ਮੁਤਾਬਕ ਜੇਕਰ ਦੂਜੀ ਵਾਰ ਬਿਨਾਂ ਮਾਸਕ ਦੇ ਫੜਿਆ ਜਾਵੇ ਤਾਂ ਦਸ ਗੁਣਾ ਜ਼ਿਆਦਾ ਜੁਰਮਾਨਾ ਲਗਾਇਆ ਜਾਵੇਗਾ। ਸੀਏਮ ਯੋਗੀ ਆਦਿੱਤਿਅਨਾਥ ਨੇ ਕਾਨਪੁਰ, ਪ੍ਰਯਾਗਰਾਜ, ਵਾਰਾਣਸੀ ਜਿਥੇ ਜ਼ਿਆਦਾ ਸੰਕਰਮਣ ਦਰ ਵਾਲੇ ਸਾਰੇ 10 ਜ਼ਿਲਿਆਂ ਵਿਚ ਵਿਵਸਥਾ ਅਤੇ ਮਕਾਮੀ ਜ਼ਰੂਰਤਾਂ ਦੇ ਅਨੁਸਾਰ ਨਵੇਂ ਕੋਵਿਡ ਹਸਪਤਾਲ ਬਣਾਉਣ ਦਾ ਆਦੇਸ਼ ਦਿੱਤਾ ਹੈ।
ਯੂਪੀ 'ਚ ਵੀ ਲੱਗਿਆ Weekend ਲਾਕਡਾਊਨ ,ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ- ਦਫ਼ਤਰ ਰਹਿਣਗੇ ਬੰਦ
ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਪ੍ਰਸ਼ਾਸਨ ਨੇ ਵਧਾਈ ਸਖ਼ਤੀ, Weekend ਲੌਕਡਾਊਨ ਦਾ ਕੀਤਾ ਐਲਾਨ
ਬੈਠਕ ਦੇ ਦੌਰਾਨ ਸੀਏਮ ਯੋਗੀ ਆਦਿੱਤਿਅਨਾਥ ਨੇ ਕਿਹਾ ਕਿ ਡੇਡੀਕੇਟੇਡ ਕੋਵਿਡ ਹਸਪਤਾਲਾਂ ਦੀ ਗਿਣਤੀ ਵਧਾਈ ਜਾਵੇ, L-2 ਅਤੇ L-3 ਪੱਧਰ ਦੇ ਹਸਪਤਾਲਾਂ ਦੀ ਗਿਣਤੀ ਵਿਚ ਲਗਾਤਰ ਵਾਧਾ ਕੀਤਾ ਜਾਵੇ, ਕਿਤੇ ਵੀ ਬੈੱਡ ਦੀ ਕਮੀ ਕਦੇ ਵੀ ਨਹੀਂ ਹੋਣੀ, ਹਸਪਤਾਲਾਂ ਵਿਚ ਪ੍ਰਸ਼ਿਕਸ਼ਿਤ ਮਨੁੱਖ ਸੰਸਾਧਨ ਦੀ ਵਿਵਸਥਾ ਸੁਨਿਸਚਿਤ ਕਰੋ, ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਬਸ ਸਟੇਸ਼ਨਾਂ ਉੱਤੇ ਰੈਪਿਡ ਐਂਟੀਜਨ ਟੇਸਟ ਹੋਣ।
-PTCNews