ਲੁਧਿਆਣਾ 'ਚ 2 ਸਕੂਲਾਂ ਦੇ 20 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ ,ਮਾਪਿਆਂ 'ਚ ਡਰ ਦਾ ਮਾਹੌਲ
ਲੁਧਿਆਣਾ : ਲੁਧਿਆਣਾ ਦੇ ਵਿੱਚ ਇੱਕ ਵਾਰ ਫ਼ਿਰ ਕੋਰੋਨਾ ਦਾ ਕਹਿਰ ਕਹਿਰ ਦੇਖਣ ਨੂੰ ਮਿਲਿਆ ਹੈ। ਲੁਧਿਆਣਾ ਦੇ ਬਸਤੀ ਜੋਧੇਵਾਲ ਸਥਿਤ ਸਰਕਾਰੀ ਸਕੂਲ ਦੇ 8 ਬੱਚੇ ਅੱਜ ਸਵੇਰੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹੁਣ ਕੈਲਾਸ਼ ਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ 12 ਬੱਚਿਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।
ਲੁਧਿਆਣਾ 'ਚ 2 ਸਕੂਲਾਂ ਦੇ 20 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ ,ਮਾਪਿਆਂ 'ਚ ਡਰ ਦਾ ਮਾਹੌਲ
ਪੜ੍ਹੋ ਹੋਰ ਖ਼ਬਰਾਂ : ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਅਗਾਉਂ ਬਚਾਅ ਲਈ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੁੱਲ 48 ਟੈਸਟ ਕੀਤੇ ਗਏ ਸਨ ,ਜਿਨ੍ਹਾਂ ਵਿੱਚ 8 ਬੱਚੇ ਕੋਰੋਨਾ ਪਾਜ਼ੀਟਿਵ ,4 ਲੜਕੀਆਂ, 4 ਲੜਕੇ ਪਾਏ ਗਏ ਹਨ।
ਲੁਧਿਆਣਾ 'ਚ 2 ਸਕੂਲਾਂ ਦੇ 20 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ ,ਮਾਪਿਆਂ 'ਚ ਡਰ ਦਾ ਮਾਹੌਲ
ਸਿਹਤ ਵਿਭਾਗ ਵੱਲੋਂ ਕੀਤੀ ਗਈ ਰੈਪਿਡ ਟੈਸਟਿੰਗ ਦੌਰਾਨ ਲੁਧਿਆਣਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧੇਵਾਲ ਦੇ 8 ਜਦਕਿ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਲੁਧਿਆਣਾ ਦੇ 12ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਏ ਗਏ ਹਨ , ਜਦਕਿ ਸਰਕਾਰ ਦੇ ਆਦੇਸ਼ ਕਿ ਮਾਪਿਆ ਦੀ ਸਹਿਮਤੀ ਨਾਲ ਬੱਚੇ ਸਕੂਲ ਆਉਣਗੇ।
ਲੁਧਿਆਣਾ 'ਚ 2 ਸਕੂਲਾਂ ਦੇ 20 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ ,ਮਾਪਿਆਂ 'ਚ ਡਰ ਦਾ ਮਾਹੌਲ
ਇਕ ਹੋਰ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵਲੋਂ ਉਕਤ ਦੋਵੇਂ ਸਕੂਲ 24 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ ਜਦਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਾਂਚ ਦੀ ਪ੍ਰਕਿਰਿਆ ਉਕਤ ਸਕੂਲਾਂ ਵਿਚ ਚੱਲਦੀ ਰਹੇਗੀ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ 2 ਤੋਂ ਵੱਧ ਬੱਚੇ ਸਕਾਰਾਤਮਕ ਆਉਂਦੇ ਹਨ ਤਾਂ ਸਕੂਲ ਬੰਦ ਕਰ ਦਿੱਤਾ ਜਾਂਦਾ ਹੈ।
ਲੁਧਿਆਣਾ 'ਚ 2 ਸਕੂਲਾਂ ਦੇ 20 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ ,ਮਾਪਿਆਂ 'ਚ ਡਰ ਦਾ ਮਾਹੌਲ
ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਪੰਜਾਬ ਦੇ ਸਕੂਲਾਂ ਨੂੰ ਹਾਲ ਹੀ 'ਚ ਖੋਲ੍ਹਿਆ ਗਿਆ ਸੀ ਅਤੇ ਹੁਣ ਮੁੜ ਕੋਰੋਨਾ ਵਾਇਰਸ ਦੇ ਕਹਿਰ ਦੇਖਣ ਨੂੰ ਮਿਲ ਰਹੇ ਹਨ। ਬੱਚਿਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
-PTCNews