Thu, May 2, 2024
Whatsapp

ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ, 4 ਵਰਕਰਾਂ ਦੀ ਮੌਤ

Written by  Joshi -- October 10th 2018 08:58 AM -- Updated: October 10th 2018 09:00 AM
ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ, 4 ਵਰਕਰਾਂ ਦੀ ਮੌਤ

ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ, 4 ਵਰਕਰਾਂ ਦੀ ਮੌਤ

ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ, 4 ਵਰਕਰਾਂ ਦੀ ਮੌਤ ਲੁਧਿਆਣਾ: ਲੁਧਿਆਣਾ 'ਚ ਕਲਿਆਣ ਨਗਰ ਦੀ ਹੌਜ਼ਰੀ ਫੈਕਟਰੀ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ।ਜਿੱਥੇ ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨ 4 ਵਰਕਰਾਂ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਹਾਲੇ ਤੱਕ ਅੱਗ ਲੱਗਣ ਦਾ ਕੋਈ ਪੁਖ਼ਤਾ ਕਾਰਨ ਨਹੀਂ ਪਤਾ ਚੱਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਵਿੱਚ ਮਜ਼ਦੂਰ ਕੰਮ ਰਹੇ ਸਨ। ਜਿਸ ਦੌਰਾਨ ਫੈਕਟਰੀ ਵਿੱਚ ਅੱਗ ਲੱਗ ਗਈ। ਜਦੋ ਇਸ ਘਟਨਾ ਦਾ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਲੋਕਾਂ ਨੇ ਇਸ ਘਟਨਾ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਹੋਰ ਪੜ੍ਹੋ:ਪਟਿਆਲਾ ‘ਚ ਫ਼ੈਕਟਰੀ ‘ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ 'ਚ ਲੱਗ ਗਈਆਂ। ਨਾਲ ਹੀ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਵੀ ਮੌਕੇ `ਤੇ ਪਹੁੰਚ ਗਈ, 'ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। —PTC News


Top News view more...

Latest News view more...