Advertisment

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕਈ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

author-image
Riya Bawa
Updated On
New Update
ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕਈ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
Advertisment
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਮੁਹਾਲੀ ਹਲਕੇ ਵਿਚ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਲੇਬਰਫੈਡ ਦੇ ਸਾਬਕਾ ਐਮ ਡੀ ਪਰਵਿੰਦਰ ਸਿੰਘ ਸੋਹਾਣਾ ਅੱਜ ਇਲਾਕੇ ਦੇ ਅਨੇਕਾਂ ਸੀਨੀਅਰ ਆਗੂਆਂ ਦੇ ਨਾਲ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸੋਹਾਣਾ ਤੇ ਉਹਨਾਂ ਦੀ ਟੀਮ ਵਿਚ ਸਾਬਕਾ ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਮੌਲੀ, ਨੰਬਰਦਾਰ ਬਲਜੀਤ ਸਿੰਘ ਡੇਅਰੀ, ਲੈਂਡ ਮਾਰਗੇਜ ਬੈਂਕ ਦੇ ਸਾਬਕਾ ਚੇਅਰਮੈਨ ਮਨਮੋਹਨ ਸੰਘ ਤੇ ਨੰਬਰਦਾਰ ਕਰਮਜੀਤ ਸਿੰਘ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਜੀ ਆਇਆਂ ਕਿਹਾ ਤੇ ਸੋਹਣਾ ਤੇ ਹੋਰ ਮੈਂਬਰਾਂ ਨੁੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਅਕਾਲੀ ਦਲ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
Advertisment
publive-image ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਉੱਤਰੀ ਭਾਰਤ ਦੇ ਵੱਡੇ ਸ਼ਹਿਰ ਵਜੋਂ ਉਭਰਿਆ। ਉਹਨਾਂ ਕਿਹਾ ਕਿ ਅਸੀਂ ਮੁਹਾਲੀ ਦਾ ਸਰਵਪੱਖੀ ਵਿਕਾਸ ਕਰਵਾਇਆ। ਉਹਨਾਂ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਤੋਂ ਲੈ ਕੇ ਇੰਟਰਨੈਸ਼ਨਲ ਸਕੂਲ ਆਫ ਬਿਜ਼ਨਸ (ਆਈ ਐਸ ਬੀ) ਤੇ ਆਈ ਟੀ ਪਾਵਰ ਹਾਊਸ ਇਨਫੋਸਿਸ ਸਮੇਤ ਵਿਸ਼ਵ ਪੱਧਰੀ ਸੰਸਥਾਵਾਂ ਲਿਆ ਕੇ ਇਸਨੁੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਦੀ ਨੀਂਹ ਰੱਖੀ। ਉਹਨਾਂ ਕਿਹਾ ਕਿ ਮੰਦੇਭਾਗਾਂ ਨੁੰ ਕਾਂਗਰਸ ਸਰਕਾਰ ਨੇ ਮੁਹਾਲੀ ਵਿਚ ਇਕ ਵੀ ਪ੍ਰਾਜੈਕਟ ਨਹੀਂ ਜੋੜਿਆ ਬਲਕਿ ਉਹ ਤਾਂ ਸ਼ਹਿਰ ਦਾ ਰੱਖ ਰਖਾਅ ਵੀ ਨਹੀਂ ਕਰ ਸਕੀ। ਸਰਦਾਰ ਬਾਦਲ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਤਿੱਖੀ ਆਲੋਚਨਾ ਕੀਤੀ ਤੇ ਕਿਹਾ ਕਿ ਉਹਨਾਂ ਨੇ ਮੁਹਾਲੀ ਨਹੀ ਕੁਝ ਨਹੀਂ ਕੀਤਾ ਬਲਕਿ ਉਹਨਾਂ ਨੇ ਇਕ ਪੰਚਾਇਤੀ ਜ਼ਮੀਨ ਕਮਰਸ਼ੀਅਲ ਟਰੱਸਟ ਬਣਾਉਣ ਲਈ ਹੜੱਪ ’ਤੇ ਮੁਹਾਲੀ ਦੇ ਸਰੋਤਾਂ ਦਾ ਲੁੱਟ ਕੀਤੀ। ਉਹਨਾਂ ਕਿਹਾÇ ਕ ਸਿੱਧੂ ਨੇ ਨਸ਼ਾ ਛੁਡਾਉਣ ਗੋਲੀਆਂ ਦਾ ਘੁਟਾਲਾ ਕੀਤਾ, ਕੋਰੋਨਾ ਕਿੱਟਾਂ ਦਾ ਘੁਟਾਲਾ ਕੀਤਾ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਉਹਨਾਂ ਦੇ ਸਾਰੇ ਭ੍ਰਿਸ਼ਟ ਕਾਰਿਆਂ ਦਾ ਉਹਨਾਂ ਤੋਂ ਹਿਸਾਬ ਲਿਆ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨਾਂ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਤਾਂ ਦਿੱਲੀ ਵਿਚ ਆਪਣੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿਚ ਬਿਜਲੀ ਦੇਸ਼ ਵਿਚ ਸਭ ਤੋਂ ਮਹਿੰਗੀ ਹੈ। ਉਹਨਾਂ ਕਿਹਾ ਕਿ 200 ਯੂਨਿਟ ਮੁਫਤ ਬਿਜਲੀ ਵੀ ਸ਼ਰਤਾਂ ਸਮੇਤ ਦਿੱਤੀ ਹੈ ਤੇ ਜੇਕਰ ਇਕ ਯੂਨਿਟ ਵੀ ਵੱਧ ਆ ਜਾਂਦਾ ਹੈ ਤਾਂ ਸਾਰਾ ਬਿੱਲ ਭਰਨਾ ਪੈਂਦਾ ਹੈ। publive-image ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ ਦੀਆਂ ਪੰਜਾਬ ਵਿਚ ਗਰੰਟੀਆਂ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਉਹਨਾਂ ਕੋਲ ਇਕ ਵੀ ਅਜਿਹਾ ਪੰਜਾਬੀ ਲਈ ਜੋ ਉਹਨਾਂ ਵੱਲੋਂ ਗਰੰਟੀ ਦੇ ਸਕੇ ਕਿਉਂਕਿ ਪੰਜਾਬੀ ਜਾਣਦੇ ਹਨ ਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਵਾਅਦੇ ਪੂਰੇ ਨਹੀਂ ਹੋਣ ਵਾਲੇ ਕਿਉਂਕਿ ਉਹਨਾਂ ਨੇ ਦਿੱਲੀ ਵਿਚ ਵੀ ਨਹੀਂ ਕੀਤੇ। ਬਿਕਰਮ ਸਿੰਘ ਮਜੀਠੀਆ ਨੇ ਵੀ ਪਰਵਿੰਦਰ ਸਿੰਘ ਸੋਹਾਣਾ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੋਹਾਣਾ ਇਕ ਮਿਹਨਤੀ ਆਗੂ ਹਨ ਤੇ ਜਦੋਂ ਉਹਨਾਂ ਕੁਝ ਸਮੇਂ ਲਈ ਪਾਰਟੀ ਛੱਡੀ ਤਾਂ ਕਦੇ ਵੀ ਅਕਾਲੀ ਦਲ ਦੇ ਖਿਲਾਫ ਨਹੀਂ ਬੋਲੇ। ਉਹਨਾਂ ਕਿਹਾ ਕਿ ਉਹਨਾਂ ਦੇ ਸ਼ਾਮਲ ਹੋਣ ਨਾਲ ਅਕਾਲੀ ਨੁੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਐਨ ਕੇ ਸ਼ਰਮਾ, ਪਰਮਜੀਤ ਕੌਰ ਲਾਂਡਰਾ, ਕੁਲਦੀਪ ਕੌਰ ਕੰਗ, ਹਰਦੀਪ ਸਿੰਘ ਅਤੇ ਪਰਮਬੰਸ ਸਿੰਘ ਰੋਮਾਣਾ ਵੀ ਹਾਜ਼ਰ ਸਨ। -PTC News-
sukhbir-singh-badal sad navjot-singh-sidhu political-leaders
Advertisment

Stay updated with the latest news headlines.

Follow us:
Advertisment