Delhi weather update : ਆਖ਼ਿਰਕਾਰ ਦਿੱਲੀ ਪਹੁੰਚਿਆ ਮਾਨਸੂਨ , ਤੇਜ਼ ਹਵਾਵਾਂ ਨਾਲ ਹੋ ਰਹੀ ਹੈ ਬਾਰਿਸ਼
ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦੀ ਮਾਰ ਝੱਲ ਰਹੇ ਦਿੱਲੀ-ਐੱਨ.ਸੀ.ਆਰ. ਦੇ ਲੋਕਾਂ ਦੇ ਲਈ ਮੰਗਲਵਾਰ ਦੀ ਸਵੇਰੇ ਸੁਹਾਵਣੀ ਰਹੀ ਹੈ। ਮੌਸਮ ਵਿਭਾਗ ਅਨੁਸਾਰ ਲੰਬੇ ਇੰਤਜ਼ਾਰ ਦੇ ਬਾਅਦ ਮਾਨਸੂਨ ਨੇ ਦਿੱਲੀ-ਐਨਸੀਆਰ ਵਿੱਚ ਦਸਤਕ ਦੇ ਦਿੱਤੀ ਹੈ। ਅੱਜ ਸਵੇਰੇ ਦਿੱਲੀ-ਐੱਨ.ਸੀ.ਆਰ. ਦੇ ਕਈ ਇਲਾਕਿਆਂ ਵਿਚ ਬਾਰਸ਼ ਹੋਈ ਹੈ। ਬਾਰਸ਼ ਅਤੇ ਠੰਡੀਆਂ ਹਵਾਵਾਂ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੀ ਰਾਹਤ ਮਿਲੀ ਹੈ।
[caption id="attachment_514509" align="aligncenter" width="300"]
Delhi weather update : ਆਖ਼ਿਰਕਾਰ ਦਿੱਲੀ ਪਹੁੰਚਿਆ ਮਾਨਸੂਨ , ਤੇਜ਼ ਹਵਾਵਾਂ ਨਾਲ ਹੋ ਰਹੀ ਹੈ ਬਾਰਿਸ਼[/caption]
ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ
ਮੰਗਲਵਾਰ ਸਵੇਰੇ ਦੱਖਣੀ ਦਿੱਲੀ ਅਤੇ ਗੁੜਗਾਉਂ ਵਿਚ ਬਾਰਸ਼ ਹੋਈ ਹੈ। ਕੁਝ ਸਮੇਂ ਬਾਅਦ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਬੂੰਦਾਂ ਪੈਣ ਲੱਗੀਆਂ। ਮੌਸਮ ਵਿਭਾਗ ਦੇ ਅਨੁਸਾਰ ਦੱਖਣੀ-ਪੱਛਮੀ ਦਿੱਲੀ, ਦੱਖਣੀ ਦਿੱਲੀ (ਜਾਫਰਪੁਰ, ਦੁਆਰਕਾ, ਪਾਲਮ, ਅਯਾਨਗਰ, ਡੇਰਮੰਡੀ) ਤੋਂ ਇਲਾਵਾ ਐਨਸੀਆਰ (ਗੁਰੂਗ੍ਰਾਮ, ਮਨੇਸਰ ਅਤੇ ਬੱਲਬਗੜ) ਵਿੱਚ ਬਾਰਸ਼ ਜਾਰੀ ਰਹੇਗੀ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਬੱਦਲਵਾਈ ਰਹੇਗੀ। ਹਲਕੀ ਬਾਰਸ਼ ਹੋ ਸਕਦੀ ਹੈ।
[caption id="attachment_514508" align="aligncenter" width="300"]
Delhi weather update : ਆਖ਼ਿਰਕਾਰ ਦਿੱਲੀ ਪਹੁੰਚਿਆ ਮਾਨਸੂਨ , ਤੇਜ਼ ਹਵਾਵਾਂ ਨਾਲ ਹੋ ਰਹੀ ਹੈ ਬਾਰਿਸ਼[/caption]
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਭਾਰੀ ਬਾਰਸ਼ ਦੇ ਚਲਦਿਆਂ ਦੂਜੇ ਰਾਜਾਂ ਵਿੱਚ ਆਰੇਜ਼ ਤੇ ਯੈਲੋ ਅਲਰਟ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬੀ ਰਾਜਾਂ ਦੇ ਅੱਠ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕਰਨਗੇ। ਮੰਗਲਵਾਰ (13 ਜੁਲਾਈ) ਨੂੰ ਦੇਸ਼-ਵਿਦੇਸ਼ ਦੀਆਂ ਇਨ੍ਹਾਂ ਵੱਡੀਆਂ ਖਬਰਾਂ 'ਤੇ ਨਜ਼ਰ ਰੱਖੀ ਜਾਵੇਗੀ।
[caption id="attachment_514507" align="aligncenter" width="300"]
Delhi weather update : ਆਖ਼ਿਰਕਾਰ ਦਿੱਲੀ ਪਹੁੰਚਿਆ ਮਾਨਸੂਨ , ਤੇਜ਼ ਹਵਾਵਾਂ ਨਾਲ ਹੋ ਰਹੀ ਹੈ ਬਾਰਿਸ਼[/caption]
ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ
ਆਖਰਕਾਰ ਮਾਨਸੂਨ ਨੇ ਦਿੱਲੀ-ਐਨਸੀਆਰ ਵਿੱਚ ਦਸਤਕ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਦਿੱਲੀ ਅਤੇ ਹਰਿਆਣਾ ਵਿੱਚ ਐਂਟਰੀ ਹੋ ਗਈ ਹੈ। ਅੱਜ ਸਵੇਰੇ ਦਿੱਲੀ-ਐਨਸੀਆਰ ਵਿੱਚ ਭਾਰੀ ਬਾਰਸ਼ ਹੋਈ। ਭਾਰਤ ਦੇ ਮੌਸਮ ਵਿਭਾਗ ਨੇ ਮੁੰਬਈ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਲਈਆਰੇਜ਼ ਚੇਤਾਵਨੀ ਅਤੇ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਯੈਲੋ ਚਿਤਾਵਨੀ ਜਾਰੀ ਕਰਦਿਆਂ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਹੈ।
-PTCNews