ਸ੍ਰੀ ਦਰਬਾਰ ਸਾਹਿਬ 'ਚ ਲੱਗਿਆ 4 ਪੰਖਿਆਂ ਵਾਲਾ 14 ਫੁੱਟ ਦਾ ਪੱਖਾ, ਗਰਮੀ 'ਚ ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਰਾਹਤ
Golden Temple News : ਸ੍ਰੀ ਦਰਬਾਰ ਵਿਖੇ ਗਰਮੀ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਪੱਖਾ ਭੇਂਟ ਕੀਤਾ ਗਿਆ ਹੈ, ਜਿਸ ਨੂੰ ਸ੍ਰੀ ਹਰਮੰਦਿਰ ਸਾਹਿਬ ਦੀ ਦਰਸ਼ਨੀ ਡਿਓਡੀ ਵਿੱਚ ਲਾਇਆ ਗਿਆ ਹੈ। ਪੱਖੇ ਦੀ ਖਾਸੀਅਤ ਇਹ ਹੈ ਕਿ ਇਹ 14 ਫੁੱਟ ਦਾ ਪੱਖਾ ਹੈ, ਜਿਸ ਦੇ 4 ਪੰਖੇ ਹਨ।
ਇਹ ਸੇਵਾ ਇੱਕ ਸਿੱਖ ਪਰਿਵਾਰ ਵੱਲੋਂ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਧੰਨਵਾਦ ਹਨ ਗੁਰੂ ਘਰ ਦੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਖੁਦ ਵੀ ਸੰਗਤ ਦੀ ਸੇਵਾ ਕਰਨ ਦੀ ਲਾਲਸਾ ਸੀ, ਜੋ ਅਸੀ ਪੱਖੇ ਨਾਲ ਕੁੱਝ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੱਖਾ ਸਲੋਅ ਮੋਸ਼ਨ ਹੈ ਅਤੇ ਠੰਢੀ ਹਵਾ ਦਿੰਦਾ ਹੈ। ਇਹ 14 ਫੁੱਟ ਦਾ ਪੱਖਾ ਹੈ ਅਤੇ 4000 ਸਕੁਏਅਰ ਫੁੱਟ ਖੇਤਰ ਹਵਾ ਦਿੰਦਾ ਹੈ। ਇਹ ਪੱਖਾ ਸਿੰਗਲ ਫੇਜ ਦਾ ਹੈ, ਜੋ ਕਿ ਬਿਜਲੀ ਦੀ ਖਪਤ ਵੀ ਘੱਟ ਕਰਦਾ ਹੈ ਅਤੇ ਇਸ ਦੇ 4 ਪੰਖੇ ਹਨ।
- PTC NEWS