Sun, May 25, 2025
Whatsapp

ਜੀਂਦ ਤੋਂ ਇੱਕ ਅਨੋਖਾ ਮਾਮਲਾ ਆਇਆ ਸਾਹਮਣੇ; 6 ਸਾਲਾ ਕੁੜੀ ਨੇ ਨਿੱਜੀ ਸਕੂਲ ਨੂੰ ਦਿਖਾਇਆ ਅਦਾਲਤ ਦਾ ਰਾਹ

ਜੀਂਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ

Reported by:  PTC News Desk  Edited by:  Shameela Khan -- September 09th 2023 01:46 PM -- Updated: September 09th 2023 07:59 PM
ਜੀਂਦ ਤੋਂ ਇੱਕ ਅਨੋਖਾ ਮਾਮਲਾ ਆਇਆ ਸਾਹਮਣੇ; 6 ਸਾਲਾ ਕੁੜੀ ਨੇ ਨਿੱਜੀ ਸਕੂਲ ਨੂੰ ਦਿਖਾਇਆ ਅਦਾਲਤ ਦਾ ਰਾਹ

ਜੀਂਦ ਤੋਂ ਇੱਕ ਅਨੋਖਾ ਮਾਮਲਾ ਆਇਆ ਸਾਹਮਣੇ; 6 ਸਾਲਾ ਕੁੜੀ ਨੇ ਨਿੱਜੀ ਸਕੂਲ ਨੂੰ ਦਿਖਾਇਆ ਅਦਾਲਤ ਦਾ ਰਾਹ

ਹਰਿਆਣਾ: ਜੀਂਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੁਭਾਸ਼ ਨਗਰ ਦੀ ਰਹਿਣ ਵਾਲੀ 6 ਸਾਲਾ ਬੱਚੀ ਰਿਧੀ ਗੋਇਲ ਨੇ ਇੱਕ ਨਿੱਜੀ ਸਕੂਲ ਨੂੰ ਟਾਇਲਟ ਸਾਫ ਨਾ ਹੋਣ ਹਾਲਤ ਵਿੱਚ ਅਦਾਲਤ ਦਾ ਰਾਸਤਾ ਵਿਖਾਇਆ ਹੈ। ਰਿਧੀ ਦੂਜੀ ਜਮਾਤ ਦੀ ਵਿਦਿਆਰਥਣ ਹੈ।

ਰਿਧੀ ਗੋਇਲ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਕਲਾਸ ਟੀਚਰ ਅਤੇ ਬਾਅਦ ਵਿੱਚ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ ਫਿਰ ਘਰ ਆ ਕੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਵੀ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਪਰ 2 ਮਹੀਨੇ ਬੀਤ ਜਾਣ 'ਤੇ ਵੀ ਕੋਈ ਹੱਲ ਨਹੀਂ ਹੋਇਆ। ਆਖ਼ਿਰਕਾਰ ਉਨ੍ਹਾਂ ਨੂੰ ਹੁਣ ਅਦਾਲਤ ਦਾ ਸਹਾਰਾ ਲੈਣਾ ਪਿਆ।


ਰਿਧੀ ਦੇ ਪਿਤਾ ਮਨੋਜ ਗੋਇਲ ਦਾ ਕਹਿਣਾ ਹੈ, "ਅਸੀਂ ਸਕੂਲ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ, ਪਰ ਸਾਡੀ ਸ਼ਿਕਾਇਤ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਅਸੀਂ ਅਦਾਲਤ ਗਏ ਹੁਣ ਅਦਾਲਤ ਵੱਲੋਂ 29 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਗਏ ਹਨ।"

- PTC NEWS

Top News view more...

Latest News view more...

PTC NETWORK