Sun, Jul 21, 2024
Whatsapp

ਕੁੜੀ ਨੇ Online ਮੰਗਵਾਇਆ ਸੀ ਐਕਸਬਾਕਸ, Amazon ਨੇ ਮੁਫ਼ਤ 'ਚ ਕੱਢ 'ਤਾ 'ਸੱਪ'

Amazon Delivers Snake : ਔਰਤ ਦਾ ਨਾਂ ਤਨਵੀ ਹੈ, ਜਿਸ ਨੇ ਆਪਣੇ ਟਵਿੱਟਰ ਐਕਸ ਅਕਾਊਂਟ 'ਤੇ ਲਿਖਿਆ ਸੀ ਕਿ ਉਸ ਨੇ ਐਮਾਜ਼ਾਨ ਤੋਂ ਐਕਸਬਾਕਸ ਕੰਟਰੋਲਰ ਮੰਗਵਾਇਆ ਸੀ ਪਰ ਉਸ ਨੂੰ ਉਤਪਾਦ ਦੇ ਨਾਲ ਇਕ ਸੱਪ ਵੀ ਮੁਫਤ ਦਿੱਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- June 19th 2024 05:24 PM
ਕੁੜੀ ਨੇ Online ਮੰਗਵਾਇਆ ਸੀ ਐਕਸਬਾਕਸ, Amazon ਨੇ ਮੁਫ਼ਤ 'ਚ ਕੱਢ 'ਤਾ 'ਸੱਪ'

ਕੁੜੀ ਨੇ Online ਮੰਗਵਾਇਆ ਸੀ ਐਕਸਬਾਕਸ, Amazon ਨੇ ਮੁਫ਼ਤ 'ਚ ਕੱਢ 'ਤਾ 'ਸੱਪ'

Amazon Delivers Snake : ਐਮਾਜ਼ਾਨ ਇੱਕ ਜਾਣਿਆ-ਮਾਣਿਆ ਸ਼ਾਪਿੰਗ ਵੈਬਸਾਈਟਾਂ 'ਚੋਂ ਇੱਕ ਹੈ। ਪਰ ਨਿੱਤ ਦਿਨ ਆਨਲਾਈਨ ਲੋਕਾਂ ਨੂੰ ਨਵੇਂ ਤੋਂ ਨਵੇਂ ਤਜ਼ਰਬੇ ਵੇਖਣ ਨੂੰ ਸਾਹਮਣੇ ਆ ਰਹੇ ਹਨ। ਬੀਤੇ ਦਿਨੀ ਫੂਡ ਡਿਲੀਵਰੀ ਕੰਪਨੀ ਜੋਮੈਟੋ ਰਾਹੀਂ ਇੱਕ ਔਰਤ ਨੂੰ ਆਈਸਕਰੀਮ ਵਿਚੋਂ ਜਿਥੇ ਮਨੁੱਖੀ ਉਂਗਲੀ ਨਿਕਲੀ ਸੀ, ਉਥੇ ਹੁਣ ਆਨਲਾਈਨ ਆਰਡਰ ਨਾਲ ਹੁਣ 'ਮੁਫ਼ਤ' 'ਚ ਸੱਪ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬੈਂਗਲੁਰੂ ਦੀ ਹੈ, ਜਿਥੇ ਇੱਕ ਔਰਤ ਅਤੇ ਉਸਦੇ ਪਤੀ ਨੇ ਅਮੇਜ਼ਨ 'ਤੋਂ ਇੱਕ ਆਈਟਮ ਆਰਡਰ ਕੀਤੀ, ਪਰ ਜਦੋਂ ਉਨ੍ਹਾਂ ਨੂੰ ਸਾਮਾਨ ਤਾਂ ਮਿਲਿਆ ਤਾਂ ਨਾਲ ਹੀ ਮੁਫਤ ਦਾ ਤੋਹਫਾ ਸੱਪ ਵੀ ਨਾਲ ਸੀ।

ਔਰਤ ਦਾ ਨਾਂ ਤਨਵੀ ਹੈ, ਜਿਸ ਨੇ ਆਪਣੇ ਟਵਿੱਟਰ ਐਕਸ ਅਕਾਊਂਟ 'ਤੇ ਲਿਖਿਆ ਸੀ ਕਿ ਉਸ ਨੇ ਐਮਾਜ਼ਾਨ ਤੋਂ ਐਕਸਬਾਕਸ ਕੰਟਰੋਲਰ ਮੰਗਵਾਇਆ ਸੀ ਪਰ ਉਸ ਨੂੰ ਉਤਪਾਦ ਦੇ ਨਾਲ ਇਕ ਸੱਪ ਵੀ ਮੁਫਤ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਤਨਵੀ ਅਤੇ ਉਸ ਦੇ ਪਤੀ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਐਮਾਜ਼ਾਨ ਕਸਟਮਰ ਕੇਅਰ ਨੂੰ ਕਾਲ ਕੀਤੀ ਤਾਂ ਉਨ੍ਹਾਂ ਨੂੰ 2 ਘੰਟੇ ਲਈ ਰੋਕ ਕੇ ਰੱਖਿਆ ਅਤੇ ਉਨ੍ਹਾਂ ਨੂੰ ਇਸ ਅਨੋਖੀ ਸਥਿਤੀ ਨਾਲ ਨਜਿੱਠਣ ਲਈ ਖੁਦ 'ਤੇ ਛੱਡ ਦਿੱਤਾ ਗਿਆ।


ਹਾਲਾਂਕਿ, ਤਨਵੀ ਨੂੰ ਆਪਣੇ ਉਤਪਾਦ ਦਾ ਰਿਫੰਡ ਮਿਲ ਗਿਆ ਹੈ, ਪਰ ਐਕਸ 'ਤੇ ਐਮਾਜ਼ਾਨ ਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਤਨਵੀ ਨੇ ਇਸ ਦਾ ਵੀਡੀਓ ਬਣਾ ਕੇ ਐਕਸ 'ਤੇ ਅਪਲੋਡ ਕੀਤਾ ਸੀ ਪਰ ਇਸ ਨੂੰ ਵਿਖਾਇਆ ਨਹੀਂ ਜਾ ਸਕਦਾ। ਪਰ ਜੇਕਰ ਤੁਸੀ ਇਸ ਵੀਡੀਓ ਨੂੰ ਵੇਖਦਾ ਚਾਹੁੰਦੇ ਹੋ ਤਾਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ...

https://x.com/Tanvxo/status/1802413824882196580

ਸੱਪ ਦੀ ਡਿਲੀਵਰੀ ਹੋਣ 'ਤੇ ਐਮਾਜ਼ਾਨ ਨੇ ਕੀ ਕਿਹਾ? 

ਐਕਸ 'ਤੇ ਤਨਵੀ ਦੀ ਪੋਸਟ ਦੇ ਜਵਾਬ 'ਚ ਐਮਾਜ਼ਾਨ ਨੇ ਕਿਹਾ ਕਿ “ਤੁਹਾਨੂੰ ਤੁਹਾਡੇ ਐਮਾਜ਼ਾਨ ਆਰਡਰ ਨਾਲ ਆਈ ਮੁਸ਼ਕਲ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਸਾਨੂੰ ਇਸ ਦੀ ਜਾਂਚ ਕਰਨੀ ਪਵੇਗੀ। ਕਿਰਪਾ ਕਰਕੇ ਪੂਰੀ ਜਾਣਕਾਰੀ ਪ੍ਰਦਾਨ ਕਰੋ ਅਤੇ ਸਾਡੀ ਟੀਮ ਜਿੰਨੀ ਜਲਦੀ ਹੋ ਸਕੇ ਤੁਹਾਡੇ ਨਾਲ ਸੰਪਰਕ ਕਰੇਗੀ।"

- PTC NEWS

Top News view more...

Latest News view more...

PTC NETWORK