Ludhiana News : ਪੰਜਾਬ 'ਚ ਹੋ ਰਹੇ ਗ੍ਰਨੇਡ ਹਮਲੇ ਅਤੇ ਮਿਲ ਰਹੀਆਂ ਧਮਕੀਆਂ ਦੇ ਚਲਦਿਆਂ ਭਾਜਪਾ ਆਗੂ ਰਮਿੰਦਰ ਸੰਗੋਵਾਲ ਨੇ ਅਮਰੀਕਾ ਤੋਂ ਮੰਗਵਾਈ ਬੁਲੇਟ ਪ੍ਰੂਫ ਜੈਕਟ, ਕਿਹਾ -ਬੁਲੇਟ ਪਰੂਫ ਜੈਕਟ ਪਾ ਕੇ ਹੀ ਕਰਨਗੇ ਪ੍ਰਚਾਰ
Ludhiana News : ਪੰਜਾਬ 'ਚ ਹੋ ਰਹੇ ਗ੍ਰਨੇਡ ਹਮਲੇ ਅਤੇ ਮਿਲ ਰਹੀਆਂ ਧਮਕੀਆਂ ਦੇ ਚਲਦਿਆਂ ਲੁਧਿਆਣਾ ਦਿਹਾਤੀ ਤੋਂ ਭਾਜਪਾ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਨੇ ਅਮਰੀਕਾ ਤੋਂ ਇੱਕ ਬੁਲਟ ਪਰੂਫ ਜੈਕਟ ਮੰਗਵਾਈ ਹੈ। ਉਨ੍ਹਾਂ ਨੇ ਪੰਜਾਬ ਦੇ ਵਿਗੜਦੇ ਮਾਹੌਲ ਦੇ ਚਲਦਿਆਂ ਅਤੇ ਮਿਲ ਰਹੀਆਂ ਧਮਕਿਆਂ ਨੂੰ ਦੇਖਦੇ ਹੋਏ ਇਹ ਜੈਕਟ ਮੰਗਵਾਈ ਗਈ ਹੈ।
ਉਹਨਾਂ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਇਸ ਜੈਕਟ ਨੂੰ ਪਾ ਕੇ ਹੀ ਉਹ ਪਿੰਡਾਂ ਵਿੱਚ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਹੈ ਅਤੇ ਕਿਸੇ ਵੀ ਸਮੇਂ ਭਾਜਪਾ ਦੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਿਸ ਦੇ ਚਲਦਿਆਂ ਉਹਨਾਂ ਇਸ ਜੈਕਟ ਨੂੰ ਪਾ ਕੇ ਹੀ ਪ੍ਰਚਾਰ ਕਰਨਾ ਸਹੀ ਸਮਝਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਗਰਮੀ ਦਾ ਦੌਰ ਹੈ ਪਰ ਉਹ ਆਪਣੀ ਸੁਰੱਖਿਆ ਆਪ ਹੀ ਕਰਨਗੇ।
ਇਸ ਦੌਰਾਨ ਉਨਾਂ ਇਹ ਵੀ ਜ਼ਿਕਰ ਕੀਤਾ ਕਿ ਮੌਜੂਦਾ ਸਰਕਾਰ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਸੁਰੱਖਿਆ ਦੇ ਸਹੀ ਪ੍ਰਬੰਧ ਕਰੇ।
ਦੱਸ ਦੇਈਏ ਕਿ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਜਲੰਧਰ ਦੇ ਸੈਂਟਰਲ ਟਾਊਨ ਵਿਚ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ 12 ਘੰਟਿਆਂ ਦੇ ਅੰਦਰ-ਅੰਦਰ ਕੇਸ ਸੁਲਝਾ ਲਿਆ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦੇ ਸਬੰਧ ‘ਚ ਪੁਲਿਸ ਨੇ ਕੱਲ੍ਹ ਈ-ਰਿਕਸ਼ਾ ਬਰਾਮਦ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਰਵਿੰਦਰ ਕੁਮਾਰ ਨਿਵਾਸੀ ਸੁਭਾਨਾ ਰੋਡ, ਗੜਾ, ਜਲੰਧਰ ਅਤੇ ਸਤੀਸ਼ ਉਰਫ ਕਾਕਾ ਨਿਵਾਸੀ ਭਾਰਗੋ ਕੈਂਪ, ਜਲੰਧਰ ਦੇ ਹੀ ਰਹਿਣ ਵਾਲੇ ਹਨ। ਹਮਲਾ ਕਰਨ ਵਾਲੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਨੇ 6 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਹੈ।
- PTC NEWS