ਜੰਮੂ ਕਸ਼ਮੀਰ: ਸਾਂਬਾ ’ਚ ਪਾਕਿ ਰੇਂਜਰਾਂ ਦੀ ਗੋਲੀਬਾਰੀ ਕਾਰਨ ਬੀਐੱਸਐੱਫ ਦਾ ਜਵਾਨ ਸ਼ਹੀਦ
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ‘ਚ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ‘ਚ ਕੌਮਾਂਤਰੀ ਸਰਹੱਦ ਨੇੜੇ ਦੇਰ ਰਾਤ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗੋਲੀਬਾਰੀ ‘ਚ ਬੀਐੱਸਐੱਫ ਦਾ ਜਵਾਨ ਸ਼ਹੀਦ ਹੋ ਗਿਆ। ਸਾਂਬਾ ਵਿੱਚ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ 24 ਦਿਨਾਂ ਵਿੱਚ ਜੰਮੂ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਪਾਕਿਸਤਾਨੀ ਰੇਂਜਰਾਂ ਵੱਲੋਂ ਜੰਗਬੰਦੀ ਦੀ ਉਲੰਘਣਾ ਦੀ ਤੀਜੀ ਘਟਨਾ ਹੈ। ਗੋਲੀਬਾਰੀ ‘ਚ ਬੀਐਸਐਫ ਦਾ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਬਾਅਦ ’ਚ ਹਸਪਤਾਲ ’ਚ ਮੌਤ ਹੋ ਗਈ।
ਜੰਮੂ 'ਚ ਸਥਿਤ ਬੀਐਸਐਫ ਦੇ ਬੁਲਾਰੇ ਨੇ ਕਿਹਾ, "8 ਅਤੇ 9 ਨਵੰਬਰ ਦੀ ਰਾਤ ਪਾਕਿਸਤਾਨ ਰੇਂਜਰਾਂ ਨੇ ਰਾਮਗੜ੍ਹ ਖੇਤਰ ਵਿੱਚ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਜਿਸ ਦਾ ਬੀਐਸਐਫ ਦੇ ਜਵਾਨਾਂ ਨੇ ਢੁਕਵਾਂ ਜਵਾਬ ਦਿੱਤਾ।"
ਹਾਲਾਂਕਿ ਬੀਐਸਐਫ ਨੇ ਪਾਕਿਸਤਾਨ ਦੀਆਂ ਸਰਹੱਦੀ ਚੌਕੀਆਂ 'ਤੇ ਮਸ਼ੀਨਗੰਨਾਂ ਅਤੇ ਮੋਰਟਾਰ ਗੋਲਿਆਂ ਨਾਲ ਜਵਾਬੀ ਕਾਰਵਾਈ ਕੀਤੀ। ਦੱਸ ਦਈਏ ਘੰਟਿਆਂ ਤੱਕ ਚੱਲੀ ਜ਼ਬਰਦਸਤ ਗੋਲੀਬਾਰੀ ਕਾਰਨ ਇਲਾਕਾ ਵਾਸੀ ਜਾਗ ਪਏ। ਜਿਸ ਕਰਕੇ ਸਰਹੱਦ ਦੇ ਨੇੜੇ ਸਥਾਨਕ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
- PTC NEWS