ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਵਿਜੀਲੈਂਸ ਦਫ਼ਤਰ ਨਹੀਂ ਪੇਸ਼ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ
ਨਵੀਂ ਦਿੱਲੀ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਅੱਜ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ। ਜਿਸਤੋਂ ਬਾਅਦ ਵਿਜੀਲੈਂਸ ਵੱਲੋਂ ਚਹਿਲ ਨੂੰ ਪੇਸ਼ ਹੋਣ ਲਈ ਅਗਲੇ ਹਫਤੇ ਬੁਧਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਪਟਿਆਲਾ ਵਿਜੀਲੈਂਸ ਬਿਓਰੋ ਨੇ ਚਹਿਲ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਤਲਬ ਕੀਤਾ ਹੈ। ਭਰਤ ਇੰਦਰ ਚਾਹਲ ਨੂੰ 10 ਮਾਰਚ ਨੂੰ ਪਟਿਆਲਾ ਰੇਂਜ ਦੇ ਵਿਜੀਲੈਂਸ ਦੇ ਐੱਸ.ਐੱਸ.ਪੀ ਜਗਤਵੀਰ ਸਿੰਘ ਦੇ ਦਫ਼ਤਰ ਵਿੱਚ ਰਿਸ਼ਤੇਦਾਰ ਭੇਜ ਕੇ ਬੁਲਾਇਆ ਗਿਆ ਸੀ।
ਭਰਤ ਇੰਦਰ ਸਿੰਘ ਚਾਹਲ ਸਰਹਿੰਦ ਰੋਡ 'ਤੇ ਇਕ ਆਲੀਸ਼ਾਨ ਮੈਰਿਜ ਪੈਲੇਸ ਬਣਾ ਕੇ ਸੁਰਖੀਆਂ 'ਚ ਆਏ ਸਨ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਕਾਰਜਕਾਲ ਦੌਰਾਨ ਮੁੱਖ ਮੰਤਰੀ ਵਜੋਂ ਭਰਤੀ ਹੋਏ ਇੰਦਰ ਸਿੰਘ ਚਾਹਲ ਨੇ ਕੇਂਦਰੀ ਜੇਲ੍ਹ ਰੋਡ 'ਤੇ ਇੱਕ ਵੱਡਾ ਸ਼ਾਪਿੰਗ ਮਾਲ ਬਣਾਇਆ ਸੀ।
ਇਹ ਸ਼ਾਪਿੰਗ ਮਾਲ ਸਰਕਾਰੀ ਜ਼ਮੀਨ ਦੀ ਨਿਲਾਮੀ ਤੋਂ ਬਾਅਦ ਬਣਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਇਸ ਜਗ੍ਹਾ ਦੀ ਪਮਾਇਸ਼ ਵੀ ਕੀਤੀ ਗਈ। ਜਾਇਦਾਤਾਂ ਦੀ ਪੂਰੀ ਪੜਤਾਲ ਤੋਂ ਬਾਅਦ ਵਿਜੀਲੈਂਸ ਦੀ ਤਸੱਲੀ ਨਾ ਹੋਣ ’ਤੇ ਭਰਤ ਇੰਦਰ ਸਿੰਘ ਚਹਿਲ ਨੂੰ ਪੁੱਛ-ਪੜਤਾਲ ਲਈ ਦਫ਼ਤਰ ਬਲਾਉਣ ਦਾ ਫੈਸਲਾ ਕੀਤਾ।
ਜਿਸਤੋਂ ਬਾਅਦ ਚਹਿਲ ਨੂੰ ਸੰਮਨ ਜਾਰੀ ਕੀਤਾ ਗਿਆ। ਵਿਜੀਲੈਂਸ ਅਧਿਕਾਰੀ ਸ਼ੁਕਰਵਾਰ ਨੂੰ ਚਹਿਲ ਦੀ ਸ਼ਾਮ ਤੱਕ ਉਢੀਕ ਕਰਦੇ ਰਹੇ। ਅਧਿਕਾਰੀਆਂ ਅਨੁਸਾਰ ਚਹਿਲ ਨੂੰ ਅਗਲੇ ਹਫਤੇ ਬੁਧਵਾਰ ਪੇਸ਼ ਹੋਣ ਲਈ ਦੂਸਰਾ ਸੰਮਨ ਜਾਰੀ ਕੀਤਾ ਜਾਵੇਗਾ।
- PTC NEWS