Diesel Generator Ban: ਦਿੱਲੀ-ਐਨਸੀਆਰ ਵਿੱਚ ਨਹੀਂ ਚੱਲਣਗੇ ਜਨਰੇਟਰ, ਇੱਥੇ ਪੜ੍ਹੋ ਪੂਰੀ ਜਾਣਕਾਰੀ
Diesel Generator Ban: 1 ਅਕਤੂਬਰ 2023 ਤੋਂ ਦਿੱਲੀ ਐਨਸੀਆਰ ਵਿੱਚ ਡੀਜ਼ਲ ਜਨਰੇਟਰ ਬੰਦ ਹੋ ਜਾਣਗੇ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਜੂਨ ਮਹੀਨੇ ਵਿੱਚ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ। ਇਸ ਵਾਰ ਗਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ ਗ੍ਰੈਪ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।
ਗ੍ਰੈਪ ਦੀ ਮਿਆਦ ਦੇ ਦੌਰਾਨ, ਦਿੱਲੀ ਐਨਸੀਆਰ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਡੀਜ਼ਲ ਜਨਰੇਟਰ ਨਹੀਂ ਚੱਲ ਸਕੇਗਾ।ਇਨ੍ਹਾਂ ਹੁਕਮਾਂ ਤੋਂ ਬਾਅਦ ਹਸਪਤਾਲ ਦੇ ਸੰਚਾਲਕਾਂ ’ਚ ਹੜਕੰਪ ਮਚ ਗਿਆ ਹੈ। ਉਨ੍ਹਾਂ ਵੱਲੋਂ ਸਰਕਾਰ ਅਤੇ ਕਮਿਸ਼ਨ ਤੋਂ ਹਸਪਤਾਲ ਨੂੰ ਛੋਟ ਦੇਣ ਦੀ ਮੰਗ ਰੱਖੀ ਗਈ ਹੈ।
ਇਸ ਸਬੰਧ ’ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਰੇਟਰਾਂ ਨੂੰ ਡਿਊਲ ਫਿਉਲ ਮੋਡ ’ਚ ਬਦਲਵਾਉਣਾ ਜਰੂਰੀ ਹੈ। ਇਸ ਦੇ ਲਈ ਆਰ.ਈ.ਸੀ.ਡੀ. ਕਿੱਟ ਲਗਾਉਣੀ ਪਵੇਗੀ ਅਤੇ 70 ਫੀਸਦੀ ਗੈਸ ਅਤੇ 30 ਫੀਸਦੀ ਡੀਜ਼ਲ ਨੂੰ ਬਦਲ ਕੇ ਜਨਰੇਟਰ ਨੂੰ ਪਾਵਰ ਫੇਲ ਹੋਣ 'ਤੇ 2 ਘੰਟੇ ਤੱਕ ਚਲਾਇਆ ਜਾ ਸਕਦਾ ਹੈ। ਪਰ ਇੱਕ ਅਕਤੂਬਰ ਤੋਂ ਦਿੱਲੀ ਐਨਸੀਆਰ ’ਚ ਡੀਜਲ ਜਨਰੇਟਰ ’ਤੇ ਬੈਨ ਲੱਗ ਜਾਵੇਗਾ।
ਇਹ ਵੀ ਪੜ੍ਹੋ: ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸੁਖਬੀਰ ਸਿੰਘ ਬਾਦਲ; ਭਾਰਤ-ਕੈਨੇਡਾ ਵਿਵਾਦ 'ਤੇ ਦਿੱਤੀ ਸਲਾਹ
- PTC NEWS